Quran Apps in many lanuages:

Surah Fussilat Ayahs #23 Translated in Punjabi

وَيَوْمَ يُحْشَرُ أَعْدَاءُ اللَّهِ إِلَى النَّارِ فَهُمْ يُوزَعُونَ
ਅਤੇ ਜਿਸ ਦਿਨ ਅੱਲਾਹ ਦੇ ਦੁਸ਼ਮਣ ਅੱਗ ਵੱਲ ਇਕੱਠੇ ਕੀਤੇ ਜਾਣਗੇ। ਫਿਰ ਉਹ ਅਲੱਗ-ਅਲੱਗ ਕੀਤੇ ਜਾਣਗੇ।
حَتَّىٰ إِذَا مَا جَاءُوهَا شَهِدَ عَلَيْهِمْ سَمْعُهُمْ وَأَبْصَارُهُمْ وَجُلُودُهُمْ بِمَا كَانُوا يَعْمَلُونَ
ਇਥੋਂ ਤੱਕ ਕਿ ਜਦੋਂ ਉਸ ਦੇ ਕੋਲ ਆ ਜਾਣਗੇ। ਉਨ੍ਹਾਂ ਦੇ ਕੰਨ ਅਤੇ ਉਨ੍ਹਾਂ ਦੀਆਂ ਅੱਖਾਂ ਅਤੇ ਉਨ੍ਹਾਂ ਦੀਆਂ ਖੱਲਾਂ ਉਨ੍ਹਾਂ ਤੇ ਉਨ੍ਹਾਂ ਦੇ ਕਰਮਾਂ ਦੀ ਗਵਾਹੀ ਦੇਣਗੇ।
وَقَالُوا لِجُلُودِهِمْ لِمَ شَهِدْتُمْ عَلَيْنَا ۖ قَالُوا أَنْطَقَنَا اللَّهُ الَّذِي أَنْطَقَ كُلَّ شَيْءٍ وَهُوَ خَلَقَكُمْ أَوَّلَ مَرَّةٍ وَإِلَيْهِ تُرْجَعُونَ
ਅਤੇ ਉਹ ਆਪਣੀਆਂ ਖੱਲਾਂ ਨੂੰ ਆਖਣਗੇ ਕਿ ਤੁਸੀਂ ਸਾਡੇ ਖਿਲਾਫ ਗਵਾਹੀ ਕਿਉਂ ਦਿੱਤੀ। ਉਹ ਆਖਣਗੀਆਂ ਕਿ ਸਾਨੂੰ ਉਸ ਅੱਲਾਹ ਨੇ ਬੋਲਣ ਦੀ ਤਾਕਤ ਦਿੱਤੀ ਜਿਸ ਨੇ ਹਰ ਚੀਜ਼ ਨੂੰ ਬੋਲਣ ਵਾਲਾ ਬਣਾ ਦਿੱਤਾ। ਉਸ ਨੇ ਤੁਹਾਨੂੰ ਪਹਿਲੀ ਵਾਰ ਪੈਦਾ ਕੀਤਾ ਅਤੇ ਉਸ ਵੱਲ ਤੁਸੀਂ ਵਾਪਿਸ ਲਿਆਂਦੇ ਗਏ ਹੋ।
وَمَا كُنْتُمْ تَسْتَتِرُونَ أَنْ يَشْهَدَ عَلَيْكُمْ سَمْعُكُمْ وَلَا أَبْصَارُكُمْ وَلَا جُلُودُكُمْ وَلَٰكِنْ ظَنَنْتُمْ أَنَّ اللَّهَ لَا يَعْلَمُ كَثِيرًا مِمَّا تَعْمَلُونَ
ਅਤੇ ਤੁਸੀਂ ਆਪਣੇ ਆਪ ਨੂੰ ਉਸ ਤੋਂ ਛਿਪਾ ਨਹੀਂ ਸਕਦੇ ਸੀ ਕਿ ਤੁਹਾਡੇ ਕੰਨ, ਅੱਖਾਂ ਅਤੇ ਤੁਹਾਡੀਆਂ ਖੱਲਾਂ ਤੁਹਾਡੇ ਵਿਰੁੱਧ ਗਵਾਹੀ ਦੇਣਗੇ। ਸਗੋਂ ਤੁਸੀਂ ਇਸ ਕੁਲੇਖੇ ਵਿਚ ਰਹੇ ਕਿ ਅੱਲਾਹ ਤੁਹਾਡੇ ਬਹੁਤ ਸਾਰੇ ਉਨ੍ਹਾਂ ਕਰਮਾ ਨੂੰ ਨਹੀਂ ਜਾਣਦਾ, ਜਿਹੜੇ ਤੁਸੀਂ ਕਰਦੇ ਹੋ।
وَذَٰلِكُمْ ظَنُّكُمُ الَّذِي ظَنَنْتُمْ بِرَبِّكُمْ أَرْدَاكُمْ فَأَصْبَحْتُمْ مِنَ الْخَاسِرِينَ
ਅਤੇ ਤੁਹਾਡੇ ਇਸੇ ਭਰਮ ਨੇ ਜਿਹੜਾ ਤੁਸੀਂ ਆਪਣੇ ਰੱਬ ਬਾਰੇ ਕੀਤਾ ਸੀ, ਤੁਹਾਨੂੰ ਨਾਸ ਕਰ ਦਿੱਤਾ। ਇਸ ਲਈ ਤੁਸੀਂ ਨੁਕਸਾਨ ਉਠਾਉਣ ਵਾਲਿਆਂ ਵਿਚ (ਸ਼ਾਮਿਲ) ਹੋ ਗਏ।

Choose other languages: