Quran Apps in many lanuages:

Surah Fatir Ayahs #42 Translated in Punjabi

إِنَّ اللَّهَ عَالِمُ غَيْبِ السَّمَاوَاتِ وَالْأَرْضِ ۚ إِنَّهُ عَلِيمٌ بِذَاتِ الصُّدُورِ
ਅੱਲਾਹ ਆਕਾਸ਼ਾਂ ਅਤੇ ਧਰਤੀ ਦੀਆਂ ਗੁੱਝੀਆਂ ਗੱਲਾਂ ਨੂੰ ਜਾਣਨ ਵਾਲਾ ਹੈ। ਬੇਸ਼ੱਕ ਉਹ ਹਿਰਦੇ ਦੀਆਂ ਗੱਲਾਂ ਤੋਂ ਵੀ ਜਾਣੂ ਹੈ।
هُوَ الَّذِي جَعَلَكُمْ خَلَائِفَ فِي الْأَرْضِ ۚ فَمَنْ كَفَرَ فَعَلَيْهِ كُفْرُهُ ۖ وَلَا يَزِيدُ الْكَافِرِينَ كُفْرُهُمْ عِنْدَ رَبِّهِمْ إِلَّا مَقْتًا ۖ وَلَا يَزِيدُ الْكَافِرِينَ كُفْرُهُمْ إِلَّا خَسَارًا
ਉਹ ਹੀ ਹੈ ਜਿਸ ਨੇ ਤੁਹਾਨੂੰ ਧਰਤੀ ਤੇ ਅਬਾਦ ਕੀਤਾ। ਤਾਂ ਜਿਹੜਾ ਬੰਦਾ ਇਨਕਾਰ ਕਰੇਗਾ। ਉਸ ਦੇ ਇਨਕਾਰ (ਦਾ ਭਾਰ) ਉਸ ਤੇ ਹੀ ਆ ਡਿੱਗੇਗਾ। ਅਤੇ ਅਵੱਗਿਆਕਾਰੀਆਂ ਲਈ ਉਨ੍ਹਾਂ ਵਾ ਇਨਕਾਰ ਉਨ੍ਹਾਂ ਦੇ ਰੱਬ ਦੇ ਕੋਲ ਗੁੱਸੇ ਨੂੰ ਵਧਾਉਣ ਦਾ ਕਾਰਨ ਹੁੰਦਾ ਹੈ। ਅਤੇ ਅਵੱਗਿਆਕਾਰੀਆਂ ਲਈ ਉਨ੍ਹਾਂ ਦਾ ਇਨਕਾਰ ਉਨ੍ਹਾਂ ਦੇ ਨੁਕਸਾਨ ਵਿਚ ਹੀ ਵਾਧਾ ਕਰੇਗਾ।
قُلْ أَرَأَيْتُمْ شُرَكَاءَكُمُ الَّذِينَ تَدْعُونَ مِنْ دُونِ اللَّهِ أَرُونِي مَاذَا خَلَقُوا مِنَ الْأَرْضِ أَمْ لَهُمْ شِرْكٌ فِي السَّمَاوَاتِ أَمْ آتَيْنَاهُمْ كِتَابًا فَهُمْ عَلَىٰ بَيِّنَتٍ مِنْهُ ۚ بَلْ إِنْ يَعِدُ الظَّالِمُونَ بَعْضُهُمْ بَعْضًا إِلَّا غُرُورًا
ਆਖੋ, ਤੁਸੀਂ ਥੋੜ੍ਹਾ ਦੇਖੋ ਆਪਣੇ ਉਨ੍ਹਾਂ ਸ਼ਰੀਕਾਂ ਨੂੰ ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ ਿਰ੍ਹਾਂ ਬੁਲਾਉਂਦੇ ਹੋ, ਮੈਨੂੰ ਦਿਖਾਉ ਕਿ ਉਨ੍ਹਾਂ ਨੇ ਧਰਤੀ ਤੇ ਕੀ-ਕੀ ਬਣਾਇਆ ਹੈ ਜਾਂ ਉਨ੍ਹਾਂ ਦੀ ਆਕਾਸ਼ ਵਿਚ ਕੋਈ ਹਿੱਸੇਦਾਰੀ ਹੈ ਜਾਂ ਅਸੀਂ ਉਨ੍ਹਾਂ ਨੂੰ ਕੋਈ ਪੁਸਤਕ ਦਿੱਤੀ ਹੈ ਤਾਂ ਉਹ ਉਸ ਦੇ ਕਿਸੇ ਪ੍ਰਮਾਣ ਤੇ ਹਨ। ਸਗੋਂ ਇਹ ਜ਼ਾਲਿਮ ਇੱਕ ਦੂਸਰੇ ਨੂੰ ਸਿਰਫ਼ ਫਰੇਸ਼ ਦੀਆਂ ਗੱਲਾਂ ਦਾ ਵਾਅਦਾ ਕਰ ਰਹੇ ਹਨ।
إِنَّ اللَّهَ يُمْسِكُ السَّمَاوَاتِ وَالْأَرْضَ أَنْ تَزُولَا ۚ وَلَئِنْ زَالَتَا إِنْ أَمْسَكَهُمَا مِنْ أَحَدٍ مِنْ بَعْدِهِ ۚ إِنَّهُ كَانَ حَلِيمًا غَفُورًا
ਬੇਸ਼ੱਕ ਅੱਲਾਹ ਹੀ ਆਕਾਸ਼ਾਂ ਅਤੇ ਧਰਤੀ ਨੂੰ ਟਿਕਾ ਕੇ ਬੈਠਾ ਹੈ ਕਿ ਉਹ ਖਿਸਕ ਨਾ ਜਾਣ ਅਤੇ ਜੇਕਰ ਖਿਸਕ ਜਾਣ ਤਾਂ ਉਸ ਤੋਂ’ ਬਿਨ੍ਹਾਂ ਹੋਰ ਕੋਈ ਉਨ੍ਹਾਂ ਨੂੰ ਥੰਮ ਨਹੀਂ ਸਕਦਾ। ਬੇਸ਼ੱਕ ਉਹ ਸਹਿਣਸ਼ੀਲ ਅਤੇ ਮੁਆਫ਼ ਕਰਨ ਵਾਲਾ ਹੈ।
وَأَقْسَمُوا بِاللَّهِ جَهْدَ أَيْمَانِهِمْ لَئِنْ جَاءَهُمْ نَذِيرٌ لَيَكُونُنَّ أَهْدَىٰ مِنْ إِحْدَى الْأُمَمِ ۖ فَلَمَّا جَاءَهُمْ نَذِيرٌ مَا زَادَهُمْ إِلَّا نُفُورًا
ਅਤੇ ਉਨ੍ਹਾਂ ਨੇ ਅੱਲਾਹ ਦੀਆਂ ਪੱਕੀਆਂ ਸਹੁੰਆਂ ਖਾਧੀਆਂ ਸੀ ਕਿ ਜੇਕਰ ਉਨ੍ਹਾਂ ਦੇ ਕੋਲ ਕੋਈ ਸਾਵਧਾਨ ਕਰਨ ਵਾਲਾ ਆਇਆ ਤਾਂ ਉਹ ਹਰੇਕ ਕੌਮ ਤੋਂ ਜ਼ਿਆਦਾ ਉਪਦੇਸ਼ ਨੂੰ ਸਵੀਕਾਰ ਕਰਨ ਵਾਲੇ ਹੌਣਗੇ। ਫਿਰ ਜਦੋਂ ਉਨ੍ਹਾਂ ਦੇ ਕੋਲ ਨਸੀਹਤ ਕਰਨ ਵਾਲਾ ਆਇਆ ਤਾਂ ਸਿਰਫ਼ ਉਨ੍ਹਾਂ ਦੀ ਦੂਰੀ ਵਿਚ ਹੀ ਵਾਧਾ ਹੋਇਆ।

Choose other languages: