Quran Apps in many lanuages:

Surah Az-Zamar Ayahs #42 Translated in Punjabi

وَلَئِنْ سَأَلْتَهُمْ مَنْ خَلَقَ السَّمَاوَاتِ وَالْأَرْضَ لَيَقُولُنَّ اللَّهُ ۚ قُلْ أَفَرَأَيْتُمْ مَا تَدْعُونَ مِنْ دُونِ اللَّهِ إِنْ أَرَادَنِيَ اللَّهُ بِضُرٍّ هَلْ هُنَّ كَاشِفَاتُ ضُرِّهِ أَوْ أَرَادَنِي بِرَحْمَةٍ هَلْ هُنَّ مُمْسِكَاتُ رَحْمَتِهِ ۚ قُلْ حَسْبِيَ اللَّهُ ۖ عَلَيْهِ يَتَوَكَّلُ الْمُتَوَكِّلُونَ
ਅਤੇ ਜੇਕਰ ਤੁਸੀਂ ਇਨ੍ਹਾਂ ਤੋਂ ਪੁੱਛੋ ਕਿ ਅਸਮਾਨਾਂ ਅਤੇ ਧਰਤੀ ਨੂੰ ਕਿਸ ਨੇ ਪੈਦਾ ਕੀਤਾ ਹੈ ਤਾਂ ਉਹ ਕਹਿਣਗੇ ਕਿ ਅੱਲਾਹ ਨੇ। ਆਖੋ, ਤੁਹਾਡਾ ਕੀ ਵਿਚਾਰ ਹੈ? (ਇਸ ਬਾਰੇ ਕਿ) ਅੱਲਾਹ ਤੋਂ ਬਿਨ੍ਹਾਂ ਤੁਸੀਂ ਜਿਸ ਨੂੰ ਪੁਕਾਰਦੇ ਹੋ। ਜੇਕਰ ਅੱਲਾਹ ਮੈਨੂੰ ਕੋਈ ਦੂਖ ਪਹੁੰਚਾਉਣਾ ਚਾਹੇ ਤਾਂ ਕੀ ਇਹ ਮੇਰੇ ਢੁਖ ਨੂੰ ਦੂਰ ਕਰ ਸਕਦੇ ਹਨ ਜਾਂ ਅੱਲਾਹ ਮੇਰੇ ਉੱਤੇ ਕੋਈ ਕਿਰਪਾ ਕਰਨੀ ਚਾਹੇ ਤਾਂ ਕੀ ਇਹ ਉਸ ਦੀ ਕਿਰਪਾ ਨੂੰ ਰੋਕ ਸਕਦੇ ਹਨ। ਆਖੋਂ, ਕਿ ਮੇਰੇ ਲਈ ਅੱਲਾਹ ਕਾਫ਼ੀ ਹੈ। ਭਰੋਸਾ ਕਰਨ ਵਾਲੇ ਉਸੇ ਤੇ ਭਰੋਸਾ ਕਰਦੇ ਹਨ।
قُلْ يَا قَوْمِ اعْمَلُوا عَلَىٰ مَكَانَتِكُمْ إِنِّي عَامِلٌ ۖ فَسَوْفَ تَعْلَمُونَ
ਆਖੋਂ, ਕਿ ਹੇ ਮੇਰੀ ਕੌਮ! ਤੁਸੀਂ ਆਪਣੇ ਸਥਾਨ ਤੇ ਕਰਮ ਕਰੋ ਮੈਂ ਵੀ ਕਰਮ ਕਰ ਰਿਹਾ ਹਾਂ। ਤੁਸੀਂ ਜਲਦੀ ਜਾਣ ਲਵੋਗੇ।
مَنْ يَأْتِيهِ عَذَابٌ يُخْزِيهِ وَيَحِلُّ عَلَيْهِ عَذَابٌ مُقِيمٌ
ਕਿ ਕਿਸ ਉੱਪਰ ਬੇਇੱਜ਼ਤ ਕਰਨ ਵਾਲੀ ਆਫ਼ਤ ਆਉਂਦੀ ਹੈ ਅਤੇ ਕਿਸ ਉੱਤੇ ਉਹ ਆਫ਼ਤ ਆਉਂਦੀ ਹੈ ਜਿਹੜੀ ਕਦੇ ਟਲਣ ਵਾਲੀ ਨਹੀਂ।
إِنَّا أَنْزَلْنَا عَلَيْكَ الْكِتَابَ لِلنَّاسِ بِالْحَقِّ ۖ فَمَنِ اهْتَدَىٰ فَلِنَفْسِهِ ۖ وَمَنْ ضَلَّ فَإِنَّمَا يَضِلُّ عَلَيْهَا ۖ وَمَا أَنْتَ عَلَيْهِمْ بِوَكِيلٍ
ਅਸੀਂ ਲੋਕਾਂ ਦੇ ਮਾਰਗ ਦਰਸ਼ਨ ਲਈ ਇਹ ਕਿਤਾਬ ਤੁਹਾਡੇ ਉੱਪਰ ਸ਼ੱਕਾਂ ਦੇ ਅਧਾਰ ਤੇ ਉਤਾਰੀ ਹੈ, ਸੋ ਜਿਹੜਾ ਬੰਦਾ ਮਾਰਗ ਦਰਸ਼ਨ ਪ੍ਰਾਪਤ ਕਰੇਗਾ ਉਹ ਆਪਣੇ ਲਈ ਹੀ ਕਰੇਗਾ ਅਤੇ ਜਿਹੜਾ ਬੰਦਾ ਕੁਰਾਹੇ ਪਏਗਾ ਉਸ ਦਾ ਕੁਰਾਹੇ ਪੈਣਾ ਉਸੇ ਲਈ ਨੁਕਸਾਨ ਦਾਇਕ ਹੈ। ਅਤੇ ਤੁਸੀਂ ਇਨ੍ਹਾਂ ’ਤੇ ਜ਼ਿੰਮੇਵਾਰ ਨਹੀਂ ਹੋ।
اللَّهُ يَتَوَفَّى الْأَنْفُسَ حِينَ مَوْتِهَا وَالَّتِي لَمْ تَمُتْ فِي مَنَامِهَا ۖ فَيُمْسِكُ الَّتِي قَضَىٰ عَلَيْهَا الْمَوْتَ وَيُرْسِلُ الْأُخْرَىٰ إِلَىٰ أَجَلٍ مُسَمًّى ۚ إِنَّ فِي ذَٰلِكَ لَآيَاتٍ لِقَوْمٍ يَتَفَكَّرُونَ
ਅੱਲਾਹ ਹੀ ਪ੍ਰਾਣਾਂ ਨੂੰ ਮੌਤ ਦਿੰਦਾ ਹੈ। ਉਨ੍ਹਾਂ ਦੀ ਮੌਤ ਦੇ ਵਖ਼ਤ ਅਤੇ ਜਿਨ੍ਹਾਂ ਦੀ ਮੌਤ ਨਹੀਂ ਆਈ ਉਨ੍ਹਾਂ ਦੇ ਸੌਣ ਦੇ ਸਮੇਂ ਫਿਰ ਉਹ ਉਨ੍ਹਾਂ ਨੂੰ ਰੋਕ ਲੈਂਦਾ ਹੈ।` ਜਿਨ੍ਹਾਂ ਦੀ ਮੌਤ ਦਾ ਫੈਸਲਾ ਉਹ ਕਰ ਚੁੱਕਿਆ ਹੈ ਅਤੇ ਦੂਸਰਿਆਂ ਨੂੰ ਉਹ ਇੱਕ ਮਿੱਥੇ ਹੋਏ ਸਮੇਂ ਤੱਕ ਛੱਡ ਚਿੰਦਾ ਹੈ। ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ, ਉਨ੍ਹਾਂ ਲੋਕਾਂ ਲਈ, ਜਿਹੜੇ ਚਿੰਤਨ ਕਰਦੇ ਹਨ।

Choose other languages: