Quran Apps in many lanuages:

Surah Az-Zamar Ayahs #21 Translated in Punjabi

وَالَّذِينَ اجْتَنَبُوا الطَّاغُوتَ أَنْ يَعْبُدُوهَا وَأَنَابُوا إِلَى اللَّهِ لَهُمُ الْبُشْرَىٰ ۚ فَبَشِّرْ عِبَادِ
ਅਤੇ ਜਿਹੜੇ ਲੋਕ ਸ਼ੈਤਾਨ ਅਤੇ ਉਸ ਦੀ ਇਬਾਦਤ ਤੋਂ ਬਚੇ। ਉਹ ਅੱਲਾਹ ਵੱਲ ਇਕੱਠੇ ਹੋ ਗਏ, ਉਨ੍ਹਾਂ ਲਈ ਚੰਗੀ ਖ਼ਬਰ ਹੈ ਤਾਂ ਮੇਰੇ ਬੰਦਿਆਂ ਨੂੰ ਖ਼ੁਸ਼ਖ਼ਬਰੀ ਦੇ ਦਿਉ।
الَّذِينَ يَسْتَمِعُونَ الْقَوْلَ فَيَتَّبِعُونَ أَحْسَنَهُ ۚ أُولَٰئِكَ الَّذِينَ هَدَاهُمُ اللَّهُ ۖ وَأُولَٰئِكَ هُمْ أُولُو الْأَلْبَابِ
ਜਿਹੜੇ ਗੱਲ ਨੂੰ ਧਿਆਨ ਨਾਲ ਸੁਣਦੇ ਹਨ ਫਿਰ ਉਸ ਦੇ ਸ੍ਰੇਸ਼ਟ ਅਰਥਾਂ ਦਾ ਪਾਲਣ ਕਰਦੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਅੱਲਾਹ ਨੇ ਮਾਰਗ ਦਰਸ਼ਨ ਬਖਸ਼ਿਆ ਹੈ ਅਤੇ ਇਹ ਹੀ ਹਨ ਜਿਹੜੇ ਬੁੱਧੀ ਰੱਖਦੇ ਹਨ।
أَفَمَنْ حَقَّ عَلَيْهِ كَلِمَةُ الْعَذَابِ أَفَأَنْتَ تُنْقِذُ مَنْ فِي النَّارِ
ਕੀ ਜਿਸ ਉੱਤੇ ਸਜ਼ਾ ਦੀ ਗੱਲ ਸਿੱਧ ਹੋ ਚੁੱਕੀ ਹੈ ਫਿਰ ਕੀ ਤੁਸੀਂ ਅਜਿਹੇ ਬੰਦੇ ਨੂੰ ਬਚਾ ਸਕਦੇ ਹੋ, ਜਿਹੜੇ ਅੱਗ ਵਿਚ ਪਏ ਹਨ।
لَٰكِنِ الَّذِينَ اتَّقَوْا رَبَّهُمْ لَهُمْ غُرَفٌ مِنْ فَوْقِهَا غُرَفٌ مَبْنِيَّةٌ تَجْرِي مِنْ تَحْتِهَا الْأَنْهَارُ ۖ وَعْدَ اللَّهِ ۖ لَا يُخْلِفُ اللَّهُ الْمِيعَادَ
ਪਰ ਜਿਹੜੇ ਲੋਕ ਆਪਣੇ ਰੱਬ ਤੋਂ ਡਰਨ ਉਨ੍ਹਾਂ ਦੇ ਉੱਚੇ ਮਹੱਲ ਹਨ, ਜਿਨ੍ਹਾਂ ਦੇ ਉੱਪਰ ਹੋਰ ਉੱਚੇ ਭਵਨ ਬਣੇ ਹਨ। ਅਤੇ ਇਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹਨ। ਇਹ ਅੱਲਾਹ ਦਾ ਵਾਅਦਾ ਹੈ ਅੱਲਾਹ ਆਪਣੇ ਵਾਅਦੇ ਦੇ ਵਿਰੁੱਧ ਨਹੀਂ ਕਰਦਾ।
أَلَمْ تَرَ أَنَّ اللَّهَ أَنْزَلَ مِنَ السَّمَاءِ مَاءً فَسَلَكَهُ يَنَابِيعَ فِي الْأَرْضِ ثُمَّ يُخْرِجُ بِهِ زَرْعًا مُخْتَلِفًا أَلْوَانُهُ ثُمَّ يَهِيجُ فَتَرَاهُ مُصْفَرًّا ثُمَّ يَجْعَلُهُ حُطَامًا ۚ إِنَّ فِي ذَٰلِكَ لَذِكْرَىٰ لِأُولِي الْأَلْبَابِ
ਕੀ ਤੁਸੀਂ ਨਹੀਂ ਦੇਖਿਆ ਕਿ ਅੱਲਾਹ ਨੇ ਆਕਾਸ਼ ਤੋਂ ਪਾਣੀ ਉਤਾਰਿਆ, ਫਿਰ ਉੱਸ ਨੂੰ ਧਰਤੀ ਦੇ ਝਰਨਿਆਂ ਵਿਚ ਵਗਦਾ ਕਰ ਦਿੱਤਾ। ਫਿਰ ਉਹ ਉਸ ਤੋਂ ਅਲੱਗ-ਅਲੱਗ ਤਰ੍ਹਾਂ ਦੀਆਂ ਫ਼ਸਲਾਂ ਪੈਦਾ ਕਰਦਾ ਹੈ, ਫ਼ਿਰ ਉਹ ਸੁੱਕ ਜਾਂਦੀਆਂ ਹਨ ਤਾਂ ਤੁਸੀਂ ਉਨ੍ਹਾਂ ਨੂੰ ਪੀਲਾ ਦੇਖਦੇ ਹੋ ਫਿਰ ਉਹ ਉਨ੍ਹਾਂ ਨੂੰ ਦਾਣਾ-ਦਾਣਾ ਕਰ ਦਿੰਦਾ ਹੈ। ਬੇਸ਼ੱਕ ਇਸ ਵਿਚ ਸ਼ੁੱਧੀ ਵਾਲਿਆਂ ਲਈ ਸਿੱਖਿਆ ਹੈ।

Choose other languages: