Quran Apps in many lanuages:

Surah At-Tawba Ayahs #90 Translated in Punjabi

وَإِذَا أُنْزِلَتْ سُورَةٌ أَنْ آمِنُوا بِاللَّهِ وَجَاهِدُوا مَعَ رَسُولِهِ اسْتَأْذَنَكَ أُولُو الطَّوْلِ مِنْهُمْ وَقَالُوا ذَرْنَا نَكُنْ مَعَ الْقَاعِدِينَ
ਅਤੇ ਜਦੋਂ ਕੋਈ ਸੂਰਤ ਪ੍ਰਕਾਸ਼ਮਾਨ ਹੁੰਦੀ ਹੈ ਕਿ ਅੱਲਾਹ ਉੱਪਰ ਭਰੋਸਾ ਲਿਆਵੋ ਅਤੇ ਉਸ ਦੇ ਰਸੂਲ ਨਾਲ ਮਿਲ ਕੇ ਯੁੱਧ ਕਰੋਂ ਤਾਂ ਉਸ ਦੀ ਸਮੱਰਥਾ ਰੱਖਣ ਵਾਲੇ ਤੁਹਾਡੇ ਤੋਂ ਛੁੱਟੀ ਮੰਗਣ ਲੱਗਦੇ ਹਨ ਅਤੇ ਕਹਿੰਦੇ ਹਨ ਕਿ ਸਾਨੂੰ ਛੱਡ ਦਿਉ। ਅਸੀਂ ਇਥੇ ਰਹਿਣ ਵਾਲਿਆਂ ਨਾਲ ਰਹਿ ਜਾਈਏ।
رَضُوا بِأَنْ يَكُونُوا مَعَ الْخَوَالِفِ وَطُبِعَ عَلَىٰ قُلُوبِهِمْ فَهُمْ لَا يَفْقَهُونَ
ਉਨ੍ਹਾਂ ਨੇ ਪਿੱਛੇ ਰਹਿ ਜਾਣ ਵਾਲੀਆਂ ਔਰਤਾਂ ਨਾਲ ਰਹਿਣਾ ਪਸੰਦ ਕੀਤਾ। ਇਨ੍ਹਾਂ ਦੇ ਦਿਲਾਂ ਉੱਪਰ ਮੋਹਰ ਲੱਗਾ ਦਿੱਤੀ ਗਈ ਹੈ ਇਸ ਲਈ ਇਹ ਕੁਝ ਨਹੀਂ ਸਮਝਦੇ।
لَٰكِنِ الرَّسُولُ وَالَّذِينَ آمَنُوا مَعَهُ جَاهَدُوا بِأَمْوَالِهِمْ وَأَنْفُسِهِمْ ۚ وَأُولَٰئِكَ لَهُمُ الْخَيْرَاتُ ۖ وَأُولَٰئِكَ هُمُ الْمُفْلِحُونَ
ਪਰੰਤੂ ਰਸੂਲ ਅਤੇ ਜਿਹੜੇ ਲੋਕ ਉਸ ਤੇ ਈਮਾਨ ਲਿਆਏ ਉਨ੍ਹਾਂ ਨੇ ਆਪਣੀ ਜਾਇਦਾਦ ਅਤੇ ਜਾਨਾਂ ਹੂਲ ਕੇ ਜਿਹਾਦ ਕੀਤਾ। ਚੰਗਿਆਈਆਂ ਉਨ੍ਹਾਂ ਲਈ ਹੀ ਹਨ ਉਹੀ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ।
أَعَدَّ اللَّهُ لَهُمْ جَنَّاتٍ تَجْرِي مِنْ تَحْتِهَا الْأَنْهَارُ خَالِدِينَ فِيهَا ۚ ذَٰلِكَ الْفَوْزُ الْعَظِيمُ
ਉਨ੍ਹਾਂ ਲਈ ਅੱਲਾਹ ਨੇ ਅਜਿਹੇ ਬਾਗ਼ ਤਿਆਰ ਕੀਤੇ ਹਨ ਜਿਸ ਥੱਲੇ ਨਹਿਰਾਂ ਵਹਿੰਦੀਆਂ ਹਨ। ਇਸ ਵਿਚ ਉਹ ਹਮੇਸ਼ਾ ਰਹਿਣਗੇ। ਇਹ ਹੀ ਵੱਡੀ ਸਫ਼ਲਤਾ ਹੈ।
وَجَاءَ الْمُعَذِّرُونَ مِنَ الْأَعْرَابِ لِيُؤْذَنَ لَهُمْ وَقَعَدَ الَّذِينَ كَذَبُوا اللَّهَ وَرَسُولَهُ ۚ سَيُصِيبُ الَّذِينَ كَفَرُوا مِنْهُمْ عَذَابٌ أَلِيمٌ
ਬਦਵੀ (ਪੇਂਡੂ) ਅਰਬ ਵਾਲਿਆਂ ਵਿਚੋਂ’ ਵੀ ਬਹਾਨਾ ਬਣਾਉਣ ਵਾਲੇ ਆਏ ਕਿ ਉਨ੍ਹਾਂ ਨੂੰ ਵੀ ਆਗਿਆ ਮਿਲ ਜਾਵੇ। ਜਿਹੜੇ ਅੱਲਾਹ ਅਤੇ ਉਸ ਦੇ ਰਸੂਲ ਨਾਲ ਝੂਠ ਬੋਲੇ ਉਹ ਬੈਠੇ ਰਹੇ। ਉਨ੍ਹਾਂ ਵਿਚੋਂ ਜਿਨ੍ਹਾਂ ਨੇ ਇਨਕਾਰ ਕੀਤਾ ਉਨ੍ਹਾਂ ਨੂੰ ਇਕ ਸਖ਼ਤ ਸਜ਼ਾ ਮਿਲੇਗੀ।

Choose other languages: