Quran Apps in many lanuages:

Surah At-Tawba Ayahs #81 Translated in Punjabi

فَأَعْقَبَهُمْ نِفَاقًا فِي قُلُوبِهِمْ إِلَىٰ يَوْمِ يَلْقَوْنَهُ بِمَا أَخْلَفُوا اللَّهَ مَا وَعَدُوهُ وَبِمَا كَانُوا يَكْذِبُونَ
ਇਸ ਲਈ ਅੱਲਾਹ ਨੇ ਉਨ੍ਹਾਂ ਦੇ ਦਿਲਾਂ ਨੂੰ ਨਿਫ਼ਾਕ ਭਾਵ ਛਲ ਨਾਲ ਭਰ ਦਿੱਤਾ ਉਸ ਦਿਨ ਤੱਕ ਜਦੋਂ ਉਹ ਉਸਨੂੰ ਮਿਲਣਗੇ। ਇਹ ਇਸ ਲਈ ਕਿ ਉਨ੍ਹਾਂ ਨੇ ਅੱਲਾਹ ਨਾਲ ਕੀਤੇ ਹੋਏ ਵਾਅਦੇ ਦੀ ਉਲੰਘਣਾ ਕੀਤੀ ਅਤੇ ਇਸ ਲਈ ਵੀ ਕਿ ਉਹ ਝੂਠ ਬੋਲਦੇ ਰਹੇ।
أَلَمْ يَعْلَمُوا أَنَّ اللَّهَ يَعْلَمُ سِرَّهُمْ وَنَجْوَاهُمْ وَأَنَّ اللَّهَ عَلَّامُ الْغُيُوبِ
ਕੀ ਉਨ੍ਹਾਂ ਨੂੰ ਪਤਾ ਨਹੀਂ ਕਿ ਅੱਲਾਹ ਉਨ੍ਹਾਂ ਦੇ ਭੇਦ ਅਤੇ ਉਨ੍ਹਾਂ ਦੀਆਂ ਜ਼ੁਗਲੀਆਂ ਨੂੰ ਜਾਣਦਾ ਹੈ। ਅੱਲਾਹ ਸਾਰੀਆਂ ਗੁਪਤ ਗੱਲਾਂ ਨੂੰ ਜਾਣਨ ਵਾਲਾ ਹੈ।
الَّذِينَ يَلْمِزُونَ الْمُطَّوِّعِينَ مِنَ الْمُؤْمِنِينَ فِي الصَّدَقَاتِ وَالَّذِينَ لَا يَجِدُونَ إِلَّا جُهْدَهُمْ فَيَسْخَرُونَ مِنْهُمْ ۙ سَخِرَ اللَّهُ مِنْهُمْ وَلَهُمْ عَذَابٌ أَلِيمٌ
ਉਹ ਲੋਕ ਜਿਹੜੇ ਉਨ੍ਹਾਂ ਮੋਮਿਨਾਂ ਉੱਪਰ ਵਿਅੰਗ ਕੱਸਦੇ ਹਨ ਜਿਹੜੇ ਦਿਲ ਖੌਲ੍ਹ ਕੇ ਦਾਨ ਦਿੰਦੇ ਹਨ ਅਤੇ ਜੋ ਸਿਰਫ਼ ਆਪਣੀ ਮਿਹਨਤ ਅਤੇ ਮਜ਼ਦੂਰੀ (ਦੀ ਕਮਾਈ) ਨਾਲ ਦਾਨ ਦਿੰਦੇ ਹਨ ਉਹ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ। ਅੱਲਾਹ ਉਨ੍ਹਾਂ ਮਜ਼ਾਕ ਕਰਨ ਵਾਲਿਆਂ ਦਾ ਮਜ਼ਾਕ ਬਣਾਉਂਦਾ ਹੈ। ਅਤੇ ਉਨ੍ਹਾਂ ਲਈ ਦਰਦਨਾਕ ਸਜ਼ਾ ਹੈ।
اسْتَغْفِرْ لَهُمْ أَوْ لَا تَسْتَغْفِرْ لَهُمْ إِنْ تَسْتَغْفِرْ لَهُمْ سَبْعِينَ مَرَّةً فَلَنْ يَغْفِرَ اللَّهُ لَهُمْ ۚ ذَٰلِكَ بِأَنَّهُمْ كَفَرُوا بِاللَّهِ وَرَسُولِهِ ۗ وَاللَّهُ لَا يَهْدِي الْقَوْمَ الْفَاسِقِينَ
ਤੁਸੀਂ ਉਨ੍ਹਾਂ ਲਈ ਮੁਆਫ਼ੀ ਦੀ ਅਰਦਾਸ ਕਰੋਂ ਜਾਂ ਨਾਂ ਕਰੋ ਜੇਕਰ ਤੁਸੀਂ ਸੱਤਰ ਵਾਰ ਵੀ ਵਾਲਾ ਨਹੀਂ। ਕਿਉਂਕਿ ਉਨ੍ਹਾਂ ਨੇ ਅੱਲਾਹ ਅਤੇ ਰਸੂਲ ਨੂੰ ਝੁਠਲਾਇਆ ਅਤੇ ਅੱਲਾਹ ਇਨਕਾਰੀਆਂ ਨੂੰ ਰਾਹ ਨਹੀਂ ਦਿਖਾਉਂਦਾ।
فَرِحَ الْمُخَلَّفُونَ بِمَقْعَدِهِمْ خِلَافَ رَسُولِ اللَّهِ وَكَرِهُوا أَنْ يُجَاهِدُوا بِأَمْوَالِهِمْ وَأَنْفُسِهِمْ فِي سَبِيلِ اللَّهِ وَقَالُوا لَا تَنْفِرُوا فِي الْحَرِّ ۗ قُلْ نَارُ جَهَنَّمَ أَشَدُّ حَرًّا ۚ لَوْ كَانُوا يَفْقَهُونَ
ਪਿੱਛੇ ਰਹਿ ਜਾਣ ਵਾਲੇ ਅੱਲਾਹ ਦੇ ਰਸੂਲ ਤੋਂ ਪਿੱਛੇ ਬੈਠੇ ਰਹਿਣ ਕਾਰਨ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਨੂੰ ਭਾਰੀ ਲੱਗਿਆ ਕਿ ਉਹ ਆਪਣੀਆਂ ਜਾਇਦਾਦਾਂ ਅਤੇ ਜਾਨਾਂ ਦੇ ਸਹਿਤ ਅੱਲਾਹ ਦੇ ਰਾਹ ਲਈ ਯੁੱਧ ਕਰਨ। ਅਤੇ ਉਨ੍ਹਾਂ ਨੇ ਕਿਹਾ ਕਿ ਗਰਮੀ ਵਿਚ ਨਾ ਨਿਕਲੋ। (ਉਨ੍ਹਾਂ ਨੂੰ) ਕਹਿ ਦਿਉ ਕਿ ਨਰਕ ਦੀ ਅੱਗ ਇਸ ਤੋਂ ਵੀ ਜ਼ਿਆਦਾ ਗਰਮ ਹੈ, ਕਾਸ਼! ਇਨ੍ਹਾਂ ਨੂੰ ਸਮਝ ਹੁੰਦੀ।

Choose other languages: