Quran Apps in many lanuages:

Surah At-Tawba Ayahs #37 Translated in Punjabi

هُوَ الَّذِي أَرْسَلَ رَسُولَهُ بِالْهُدَىٰ وَدِينِ الْحَقِّ لِيُظْهِرَهُ عَلَى الدِّينِ كُلِّهِ وَلَوْ كَرِهَ الْمُشْرِكُونَ
ਉਸ ਨੇ ਆਪਣੇ ਰਸੂਲ ਨੂੰ ਮਾਰਗ ਦਰਸ਼ਨ ਅਤੇ ਸੱਚੇ ਧਰਮ ਦੇ ਨਾਲ ਭੇਜਿਆ ਤਾਂ ਕਿ ਉਸ ਨੂੰ ਸਾਰੀਆਂ ਕੂੜ ਕ੍ਰਿਆਵਾਂ ਉੱਪਰ ਭਾਰੂ ਕਰੇ। ਚਾਹੇ ਇਹ ਬਹੁ-ਦੇਵਵਾਦੀਆਂ ਨੂੰ ਕਿੰਨਾਂ ਵੀ ਨਾਪਸੰਦ ਕਿਉਂ ਨਾ ਹੋਵੇ।
يَا أَيُّهَا الَّذِينَ آمَنُوا إِنَّ كَثِيرًا مِنَ الْأَحْبَارِ وَالرُّهْبَانِ لَيَأْكُلُونَ أَمْوَالَ النَّاسِ بِالْبَاطِلِ وَيَصُدُّونَ عَنْ سَبِيلِ اللَّهِ ۗ وَالَّذِينَ يَكْنِزُونَ الذَّهَبَ وَالْفِضَّةَ وَلَا يُنْفِقُونَهَا فِي سَبِيلِ اللَّهِ فَبَشِّرْهُمْ بِعَذَابٍ أَلِيمٍ
ਹੇ ਈਮਾਨ ਵਾਲਿਓ! ਕਿਤਾਬ ਵਾਲਿਆਂ ਦੇ ਜ਼ਿਆਦਾਤਰ ਧਰਮ ਗਿਆਤਾ ਅਤੇ ਸੰਸਾਰ ਤਿਆਗੀ ਲੋਕਾਂ ਦੀ ਜਾਇਦਾਦ ਨਜਾਇਜ਼ ਢੰਗ ਨਾਲ ਖਾਂਦੇ ਇਕੱਠਾ ਕਰੀ ਰੱਖਦੇ ਹਨ ਅਤੇ ਉਸ ਨੂੰ ਅੱਲਾਹ ਦੇ ਰਾਹ ਵਿਚ ਖਰਚ ਨਹੀਂ ਕਰਦੇ। ਉਨ੍ਹਾਂ ਲਈ ਸਖ਼ਤ ਸਜ਼ਾ ਦੀ ਖਬਰ ਦੇ ਦੇਵੋ।
يَوْمَ يُحْمَىٰ عَلَيْهَا فِي نَارِ جَهَنَّمَ فَتُكْوَىٰ بِهَا جِبَاهُهُمْ وَجُنُوبُهُمْ وَظُهُورُهُمْ ۖ هَٰذَا مَا كَنَزْتُمْ لِأَنْفُسِكُمْ فَذُوقُوا مَا كُنْتُمْ تَكْنِزُونَ
ਉਸ ਦਿਨ ਉਸ ਦੌਲਤ ਨੂੰ ਨਰਕ ਦੀ ਅੱਗ ਵਿਚ ਤਪਾਇਆ ਜਾਵੇਗਾ। ਅਤੇ ਫਿਰ ਉਸ ਨਾਲ ਉਨ੍ਹਾਂ ਦੇ ਮੱਥੇ ਅਤੇ ਉਨ੍ਹਾਂ ਦੀਆਂ ਕੱਛਾਂ ਅਤੇ ਪਿੱਠਾਂ ਨੂੰ ਢਾਗਿਆ ਜਾਵੇਗਾ। ਇਹ ਹੀ ਹੈ ਉਹ ਜਿਸ ਨੂੰ ਤੁਸੀਂ ਆਪਣੇ ਲਈ ਇਕੱਠਾ ਕੀਤਾ ਸੀ। ਹੁਣ ਚੱਖੋਂ (ਇਸ ਦਾ ਸਵਾਦ) ਜੋ ਤੁਸੀਂ ਇਕੱਠਾ ਕਰਦੇ ਰਹੇ।
إِنَّ عِدَّةَ الشُّهُورِ عِنْدَ اللَّهِ اثْنَا عَشَرَ شَهْرًا فِي كِتَابِ اللَّهِ يَوْمَ خَلَقَ السَّمَاوَاتِ وَالْأَرْضَ مِنْهَا أَرْبَعَةٌ حُرُمٌ ۚ ذَٰلِكَ الدِّينُ الْقَيِّمُ ۚ فَلَا تَظْلِمُوا فِيهِنَّ أَنْفُسَكُمْ ۚ وَقَاتِلُوا الْمُشْرِكِينَ كَافَّةً كَمَا يُقَاتِلُونَكُمْ كَافَّةً ۚ وَاعْلَمُوا أَنَّ اللَّهَ مَعَ الْمُتَّقِينَ
ਅੱਲਾਹ ਦੀ ਕਿਤਾਬ ਵਿਚ ਮਹੀਨਿਆਂ ਦੀ ਗਿਣਤੀ ਅੱਲਾਹ ਦੇ ਨੇੜੇ ਬਾਰਾਂ ਹੈ। ਉਸ ਦਿਨ ਤੋਂ ਜਦੋਂ ਅੱਲਾਹ ਨੇ ਅਸਮਾਨਾਂ ਅਤੇ ਧਰਤੀ ਨੂੰ ਪੈਦਾ ਕੀਤਾ। ਉਨ੍ਹਾਂ ਵਿਚੋਂ ਚਾਰ ਮਹੀਨੇ ਪਵਿੱਤਰਤਾ ਵਾਲੇ ਹਨ। ਇਹ ਹੀ ਸਿੱਧਾ ਰਾਹ ਹੈ। ਇਸ ਲਈ ਇਨ੍ਹਾਂ ਮਹੀਨਿਆਂ ਵਿਚ ਆਪਣੇ ਆਪ ਉੱਪਰ ਜ਼ੁਲਮ ਨਾ ਕਰੋਂ ਅਤੇ ਬੁੱਤਪਰਸਤੀ ਕਰਨ ਵਾਲਿਆਂ ਨਾਲ ਸਾਰੇ ਇੱਕਠੇ ਹੋ ਕੇ ਯੁੱਧ ਕਰੋ। ਜਿਸ ਤਰ੍ਹਾਂ ਉਹ ਸਾਰੇ ਇਕੱਠੇ ਹੋ ਕੇ ਤੁਹਾਡੇ ਨਾਲ ਲੜਦੇ ਹਨ, ਸਮਝ ਲਵੋ ਕਿ ਰੱਬ ਭੈਅ ਅਤੇ ਸੰਜਮ ਰੱਖਣ ਵਾਲਿਆਂ ਦੇ ਨਾਲ ਹੈ।
إِنَّمَا النَّسِيءُ زِيَادَةٌ فِي الْكُفْرِ ۖ يُضَلُّ بِهِ الَّذِينَ كَفَرُوا يُحِلُّونَهُ عَامًا وَيُحَرِّمُونَهُ عَامًا لِيُوَاطِئُوا عِدَّةَ مَا حَرَّمَ اللَّهُ فَيُحِلُّوا مَا حَرَّمَ اللَّهُ ۚ زُيِّنَ لَهُمْ سُوءُ أَعْمَالِهِمْ ۗ وَاللَّهُ لَا يَهْدِي الْقَوْمَ الْكَافِرِينَ
ਮਹੀਨਿਆਂ ਨੂੰ ਘਟਾ ਵਧਾ ਦੇਣਾ ਉਲੰਘਣਾ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਅੱਲਾਹ ਦੀ ਉਲੰਘਣਾ ਕਰਨ ਵਾਲੇ ਗੁੰਮਰਾਹੀ ਵਿਚ ਪੈਂਦੇ ਹਨ। ਉਹ ਕਿਸੇ ਸਾਲ ਹਰਾਮ ਦੇ ਮਹੀਨੇ ਨੂੰ ਹਲਾਲ ਬਣਾ ਲੈਂਦੇ ਹਨ ਅਤੇ ਕਿਸੇ ਸਾਲ ਉਸ ਨੂੰ ਹਰਾਮ ਕਰ ਦਿੰਦੇ ਹਨ ਤਾਂ ਕਿ ਅੱਲਾਹ ਦੇ ਹਰਾਮ ਕੀਤੇ ਮਹੀਨਿਆਂ ਦੀ ਗਿਣਤੀ ਪੂਰੀ ਕਰਕੇ ਉਸ ਦੇ ਨਾਲ ਹਰਾਮ ਕੀਤੇ ਹੋਏ ਨੂੰ ਹਲਾਲ ਕਰ ਲੈਣ। ਉਨ੍ਹਾਂ ਦੇ ਮਾੜੇ ਕੰਮ ਉਨ੍ਹਾਂ ਲਈ ਮਨਮੋਹਕ ਬਣਾ ਦਿੱਤੇ ਗਏ ਹਨ। ਅੱਲਾਹ ਇਨਕਾਰੀਆਂ ਨੂੰ ਰਾਹ ਨਹੀਂ ਵਿਖਾਉਂਦਾ।

Choose other languages: