Quran Apps in many lanuages:

Surah At-Tawba Ayahs #25 Translated in Punjabi

يُبَشِّرُهُمْ رَبُّهُمْ بِرَحْمَةٍ مِنْهُ وَرِضْوَانٍ وَجَنَّاتٍ لَهُمْ فِيهَا نَعِيمٌ مُقِيمٌ
ਉਨ੍ਹਾਂ ਦਾ ਰੱਬ ਉਨ੍ਹਾਂ ਨੂੰ ਆਪਣੀ ਰਹਿਮਤ ਅਤੇ ਪ੍ਰਸੰਨਤਾ ਦੀ ਖੁਸ਼ਖ਼ਬਰੀ ਦਿੰਦਾ ਹੈ ਅਤੇ ਅਜਿਹੇ ਬਾਗ਼ਾਂ ਦੀ ਜਿਨ੍ਹਾਂ ਵਿਚ ਉਨ੍ਹਾਂ ਲਈ ਹਸੇਸ਼ਾ ਰਹਿਣ ਵਾਲੀਆਂ ਨਿਅਮਤਾਂ (ਬਖਸ਼ਿਸ਼ਾਂ) ਹੋਣਗੀਆਂ।
خَالِدِينَ فِيهَا أَبَدًا ۚ إِنَّ اللَّهَ عِنْدَهُ أَجْرٌ عَظِيمٌ
ਉਸ ਵਿਚ ਉਹ ਹਮੇਸ਼ਾ ਰਹਿਣਗੇ। ਬਿਨਾਂ ਸ਼ੱਕ ਅੱਲਾਹ ਪਾਸ ਹੀ ਇਸ ਦਾ ਵੱਡਾ ਫ਼ਲ ਹੈ।
يَا أَيُّهَا الَّذِينَ آمَنُوا لَا تَتَّخِذُوا آبَاءَكُمْ وَإِخْوَانَكُمْ أَوْلِيَاءَ إِنِ اسْتَحَبُّوا الْكُفْرَ عَلَى الْإِيمَانِ ۚ وَمَنْ يَتَوَلَّهُمْ مِنْكُمْ فَأُولَٰئِكَ هُمُ الظَّالِمُونَ
ਹੇ ਈਮਾਨ ਵਾਲਿਓ! ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਵੀ ਮਿੱਤਰ ਨਾ ਬਣਾਉ ਜੇਕਰ ਉਹ ਈਮਾਨ ਪੱਖੋਂ ਇਨਕਾਰ ਨੂੰ ਪਿਆਰਾ ਸਮਝਣ। ਤੁਹਾਡੇ ਵਿਚੋਂ ਜਿਹੜੇ ਉਨ੍ਹਾਂ ਨੂੰ ਆਪਣਾ ਮਿੱਤਰ ਬਣਾਉਣਗੇ ਤਾਂ ਅਜਿਹੇ ਲੋਕ ਹੀ ਜ਼ਾਲਿਮ ਹਨ।
قُلْ إِنْ كَانَ آبَاؤُكُمْ وَأَبْنَاؤُكُمْ وَإِخْوَانُكُمْ وَأَزْوَاجُكُمْ وَعَشِيرَتُكُمْ وَأَمْوَالٌ اقْتَرَفْتُمُوهَا وَتِجَارَةٌ تَخْشَوْنَ كَسَادَهَا وَمَسَاكِنُ تَرْضَوْنَهَا أَحَبَّ إِلَيْكُمْ مِنَ اللَّهِ وَرَسُولِهِ وَجِهَادٍ فِي سَبِيلِهِ فَتَرَبَّصُوا حَتَّىٰ يَأْتِيَ اللَّهُ بِأَمْرِهِ ۗ وَاللَّهُ لَا يَهْدِي الْقَوْمَ الْفَاسِقِينَ
ਆਖੋ ਕਿ ਜੇਕਰ ਤੁਹਾਡੇ ਪਿਤਾ, ਬੇਟੇ, ਭਰਾ, ਪਤਨੀਆਂ, ਪਰਿਵਾਰ, ਸੰਪਤੀ ਜਿਹੜੀ ਤੁਸੀਂ ਕਮਾਈ ਹੈ ਅਤੇ ਉਹ ਕਾਰੋਬਾਰ ਜਿਸ ਦੇ ਬੰਦ ਹੋਣ ਤੋਂ ਤੁਸੀ ਘਬਰਾਉਂਦੇ ਹੋ ਅਤੇ ਉਹ ਘਰ ਜਿਸ ਨੂੰ ਤੁਸੀਂ ਪਸੰਦ ਕਰਦੇ ਹੋ ਇਹ ਸਾਰਾ ਕੁਝ ਅੱਲਾਹ ਅਤੇ ਉਸ ਦੇ ਰਸੂਲ ਦੇ ਮਾਰਗ ਵਿਚ ਜਿਹਾਦ ਕਰਨ ਤੋਂ ਵੀ ਜ਼ਿਆਦਾ ਪਿਆਰਾ ਹੈ ਤਾਂ ਉਦੋਂ ਤੱਕ ਉਡੀਕ ਕਰੋ ਜਦੋਂ ਤੱਕ ਅੱਲਾਹ ਆਪਣਾ ਹੁਕਮ ਨਾ ਭੇਜੇ। ਅੱਲਾਹ ਇਨਕਾਰੀਆਂ ਨੂੰ ਰਾਹ ਨਹੀਂ ਵਿਖਾਉਂਦਾ।
لَقَدْ نَصَرَكُمُ اللَّهُ فِي مَوَاطِنَ كَثِيرَةٍ ۙ وَيَوْمَ حُنَيْنٍ ۙ إِذْ أَعْجَبَتْكُمْ كَثْرَتُكُمْ فَلَمْ تُغْنِ عَنْكُمْ شَيْئًا وَضَاقَتْ عَلَيْكُمُ الْأَرْضُ بِمَا رَحُبَتْ ثُمَّ وَلَّيْتُمْ مُدْبِرِينَ
ਬੇਸ਼ੱਕ ਅੱਲਾਹ ਨੇ ਬਹੁਤ ਸਾਰੇ ਮੌਕਿਆਂ ਉੱਪਰ ਤੁਹਾਡੀ ਮਦਦ ਕੀਤੀ ਹੈ ਅਤੇ ਹੁਨੈਨ ਦੇ ਦਿਨ ਵੀ ਜਦੋਂ’ ਤੁਹਾਨੂੰ ਬਹੁਗਿਣਤੀ ਦੇ ਹੰਕਾਰ ਨੇ ਚੂਰ ਕਰ ਦਿੱਤਾ ਸੀ। ਫਿਰ ਉਹ (ਬਹੁਗਿਣਤੀ) ਤੁਹਾਡੇ ਕੂਝ ਵੀ ਕੰਮ ਨਾ ਆਈ। ਅਤੇ ਧਰਤੀ ਆਪਣੀ ਵਿਸ਼ਾਲਤਾ ਤੋਂ ਬਾਅਦ ਵੀ ਤੁਹਾਡੇ ਲਈ ਸੌੜੀ ਹੋ ਗਈ। ਫਿਰ ਤੁਸੀਂ ਪਿੱਠ ਦਿਖਾ ਕੇ ਭੱਜ ਨਿਕਲੇ।

Choose other languages: