Quran Apps in many lanuages:

Surah At-Tawba Ayahs #17 Translated in Punjabi

أَلَا تُقَاتِلُونَ قَوْمًا نَكَثُوا أَيْمَانَهُمْ وَهَمُّوا بِإِخْرَاجِ الرَّسُولِ وَهُمْ بَدَءُوكُمْ أَوَّلَ مَرَّةٍ ۚ أَتَخْشَوْنَهُمْ ۚ فَاللَّهُ أَحَقُّ أَنْ تَخْشَوْهُ إِنْ كُنْتُمْ مُؤْمِنِينَ
ਕੀ ਤੁਸੀਂ ਉਨ੍ਹਾਂ ਲੋਕਾਂ ਨਾਲ ਨਾ ਲੜੌਗੇ ਜਿਨ੍ਹਾਂ ਨੇ ਸਮਝੌਤੇ ਨੂੰ ਤੋੜ ਦਿੱਤਾ ਅਤੇ ਰਸੂਲ ਨੂੰ ਕੱਢਣ ਦੀ ਗ਼ਲਤੀ ਕੀਤੀ ਅਤੇ ਉਹ ਹੀ ਹਨ ਜਿਨ੍ਹਾਂ ਨੇ ਤੁਹਾਡੇ ਨਾਲ ਯੁੱਧ ਵਿਚ ਪਹਿਲ ਕੀਤੀ। ਕੀ ਤੁਸੀਂ ਉਨ੍ਹਾਂ ਤੋਂ ਡਰੋਗੇ?ਅੱਲਾਹ ਵੱਧ ਹੱਕਦਾਰ ਹੈ ਕਿ ਤੁਸੀਂ ਉਸ ਤੋਂ ਡਰੋ ਜੇਕਰ ਤੁਸੀਂ ਮੌਮਿਨ ਹੋ।
قَاتِلُوهُمْ يُعَذِّبْهُمُ اللَّهُ بِأَيْدِيكُمْ وَيُخْزِهِمْ وَيَنْصُرْكُمْ عَلَيْهِمْ وَيَشْفِ صُدُورَ قَوْمٍ مُؤْمِنِينَ
ਉਨ੍ਹਾਂ ਨਾਲ ਯੁੱਧ ਕਰੋ। ਅੱਲਾਹ ਤੁਹਾਡੇ ਹੱਥੋਂ ਉਨ੍ਹਾਂ ਨੂੰ ਸਜ਼ਾ ਦਿਵਾਏਗਾ ਅਤੇ ਉਨ੍ਹਾਂ ਨੂੰ ਬੇਇੱਜ਼ਤ ਕਰੇਗਾ ਅਤੇ ਤੁਹਾਨੂੰ ਉਨ੍ਹਾਂ ਉੱਪਰ ਸ੍ਰਸ਼ੇਟਤਾ ਪ੍ਰਦਾਨ ਕਰੇਗਾ ਅਤੇ ਉਹ ਸ਼ਰਧਾਲੂ ਲੋਕਾਂ ਦੇ ਹਿਰਦੇ ਨੂੰ ਠੰਢਾ ਕਰੇਗਾ ਅਤੇ ਉਨ੍ਹਾਂ ਦੇ ਹਿਰਦੇ ਦੀ ਈਰਖਾ ਨੂੰ ਵੀ ਦੂਰ ਕਰੇਗਾ।
وَيُذْهِبْ غَيْظَ قُلُوبِهِمْ ۗ وَيَتُوبُ اللَّهُ عَلَىٰ مَنْ يَشَاءُ ۗ وَاللَّهُ عَلِيمٌ حَكِيمٌ
ਅਤੇ ਅੱਲਾਹ ਜਿਸਨੂੰ ਚਾਹੇਗਾ ਮੁਆਫ਼ ਕਰੇਗਾ। ਅੱਲਾਹ ਸਰ ਗਿਆਤਾ ਅਤੇ ਤੱਤ ਵੇਤਾ ਹੈ।
أَمْ حَسِبْتُمْ أَنْ تُتْرَكُوا وَلَمَّا يَعْلَمِ اللَّهُ الَّذِينَ جَاهَدُوا مِنْكُمْ وَلَمْ يَتَّخِذُوا مِنْ دُونِ اللَّهِ وَلَا رَسُولِهِ وَلَا الْمُؤْمِنِينَ وَلِيجَةً ۚ وَاللَّهُ خَبِيرٌ بِمَا تَعْمَلُونَ
ਕੀ ਤੁਸੀਂ ਇਹ ਸੋਚ ਰੱਖਿਆ ਹੈ ਕਿ ਤੁਸੀਂ ਛੱਡ ਦਿੱਤੇ ਜਾਓਗੇ, ਹਾਲਾਂਕਿ ਅਜੇ ਅੱਲਾਹ ਨੇ ਉਨ੍ਹਾਂ ਲੋਕਾਂ ਨੂੰ ਜਾਂਚਿਆ ਹੀ ਨਹੀਂ’ ਜਿਨ੍ਹਾਂ ਨੇ ਜਿਹਾਦ ਕੀਤਾ ਅਤੇ ਜਿਨ੍ਹਾਂ ਨੇ ਅੱਲਾਹ, ਉਸ ਦੇ ਰਸੂਲ ਅਤੇ ਮੋਮਿਨਾਂ ਤੋਂ ਇਲਾਵਾ ਕਿਸੇ ਨੂੰ ਮਿੱਤਰ ਨਹੀਂ ਬਣਾਇਆ ਅਤੇ ਅੱਲਾਹ ਜਾਣਦਾ ਹੈ। ਜੋ ਕੂਝ ਤੁਸੀਂ ਕਰਦੇ ਹੋ।
مَا كَانَ لِلْمُشْرِكِينَ أَنْ يَعْمُرُوا مَسَاجِدَ اللَّهِ شَاهِدِينَ عَلَىٰ أَنْفُسِهِمْ بِالْكُفْرِ ۚ أُولَٰئِكَ حَبِطَتْ أَعْمَالُهُمْ وَفِي النَّارِ هُمْ خَالِدُونَ
ਮੁਸ਼ਰਿਕਾਂ ਦਾ ਕੰਮ ਨਹੀਂ ਕਿ ਉਹ ਅੱਲਾਹ ਦੀਆਂ ਮਸਜਿਦਾਂ ਨੂੰ ਆਬਾਦ ਕਰਨ। ਜਦਕਿ ਉਹ ਖ਼ੁਦ ਆਪਣੇ ਵੱਲੋਂ ਕੀਤੀ ਰੱਬ ਦੀ ਅਵੱਗਿਆ ਦੇ ਗਵਾਹ ਹਨ। ਉਨ੍ਹਾਂ ਲੋਕਾਂ ਦੇ ਕਰਮ ਬੇਕਾਰ ਗਏ ਅਤੇ ਉਹ ਹਮੇਸ਼ਾ ਅੱਗ ਵਿਚ ਰਹਿਣ ਵਾਲੇ ਹਨ।

Choose other languages: