Quran Apps in many lanuages:

Surah At-Tawba Ayahs #114 Translated in Punjabi

لَا يَزَالُ بُنْيَانُهُمُ الَّذِي بَنَوْا رِيبَةً فِي قُلُوبِهِمْ إِلَّا أَنْ تَقَطَّعَ قُلُوبُهُمْ ۗ وَاللَّهُ عَلِيمٌ حَكِيمٌ
ਅਤੇ ਇਹ ਇਮਾਰਤ ਜਿਹੜੀ ਇਨ੍ਹਾਂ ਨੇ ਬਣਾਈ, ਉਹ ਹਮੇਸ਼ਾਂ ਉਨ੍ਹਾਂ ਦੇ ਦਿਲਾਂ ਵਿਚ ਸ਼ੱਕ ਦਾ ਅਧਾਰ ਬਣੀ ਰਹੇਗੀ, ਇਸ ਲਈ ਕਿ ਉਨ੍ਹਾਂ ਦੇ ਦਿਲ ਟੁੱਕੜੇ-ਟੁਕੜੇ ਹੋ ਜਾਣ। ਅੱਲਾਹ ਗਿਆਨ ਵਾਲਾ ਤੇ ਬਿਬੇਕ ਵਾਲਾ ਹੈ।
إِنَّ اللَّهَ اشْتَرَىٰ مِنَ الْمُؤْمِنِينَ أَنْفُسَهُمْ وَأَمْوَالَهُمْ بِأَنَّ لَهُمُ الْجَنَّةَ ۚ يُقَاتِلُونَ فِي سَبِيلِ اللَّهِ فَيَقْتُلُونَ وَيُقْتَلُونَ ۖ وَعْدًا عَلَيْهِ حَقًّا فِي التَّوْرَاةِ وَالْإِنْجِيلِ وَالْقُرْآنِ ۚ وَمَنْ أَوْفَىٰ بِعَهْدِهِ مِنَ اللَّهِ ۚ فَاسْتَبْشِرُوا بِبَيْعِكُمُ الَّذِي بَايَعْتُمْ بِهِ ۚ وَذَٰلِكَ هُوَ الْفَوْزُ الْعَظِيمُ
ਬੇਸ਼ੱਕ ਅੱਲਾਹ ਨੇ ਮੋਮਿਨਾਂ ਤੋਂ ਉਨ੍ਹਾਂ ਦੇ ਪ੍ਰਾਣ ਅਤੇ ਉਨ੍ਹਾਂ ਦੀ ਜਾਇਦਾਦ ਨੂੰ ਜੰਨਤ ਦੇ ਬਦਲੇ ਖਰੀਦ ਲਿਆ ਹੈ। ਉਹ ਅੱਲਾਹ ਦੇ ਰਾਹ ਵਿਚ ਯੁੱਧ ਕਰਦੇ ਹਨ। ਫਿਰ ਮਾਰਦੇ ਹਨ ਅਤੇ ਮਾਰੇ ਜਾਂਦੇ ਹਨ। ਇਹ ਅੱਲਾਹ ਉੱਤੇ ਤੌਰੇਤ, ਇੰਜੀਲ ਅਤੇ ਕੁਰਆਨ ਵਿਚ ਇੱਕ ਸੱਚਾ ਵਾਅਦਾ ਹੈ। ਅੱਲਾਹ ਤੋਂ ਵੱਧ ਕੇ ਆਪਣੇ ਵਾਅਦੇ ਨੂੰ ਪੂਰਾ ਕਰਨ ਵਾਲਾ ਕੌਣ ਹੈ। ਇਸ ਲਈ ਤੁਸੀਂ ਇਸ ਵਾਅਦੇ ਵਿਚ ਖ਼ੁਸ਼ੀਆਂ ਮਨਾਉ ਜੋ ਤੁਸੀਂ ਅੱਲਾਹ ਨਾਲ ਕੀਤਾ ਹੈ। ਅਤੇ ਇਹ ਹੀ ਸਭ ਤੋਂ ਵੱਡੀ ਸਫ਼ਲਤਾ ਹੈ।
التَّائِبُونَ الْعَابِدُونَ الْحَامِدُونَ السَّائِحُونَ الرَّاكِعُونَ السَّاجِدُونَ الْآمِرُونَ بِالْمَعْرُوفِ وَالنَّاهُونَ عَنِ الْمُنْكَرِ وَالْحَافِظُونَ لِحُدُودِ اللَّهِ ۗ وَبَشِّرِ الْمُؤْمِنِينَ
ਉਹ ਤੌਬਾ ਕਰਨ ਵਾਲੇ ਹਨ। ਇਬਾਦਤ ਕਰਨ ਵਾਲੇ ਹਨ। ਗੁਨਗਾਣ ਕਰਨ ਵਾਲੇ ਹਨ। ਅੱਲਾਹ ਦੇ ਰਾਹ ਵਿਚ ਸੰਘਰਸ਼ ਕਰਨ ਵਾਲੇ ਹਨ। ਝੁਕਣ ਵਾਲੇ ਹਨ। ਸਿਜ਼ਦਾ ਕਰਨ ਵਾਲੇ ਹਨ। ਨੇਕੀ ਦਾ ਹੁਕਮ ਕਰਨ ਵਾਲੇ ਹਨ। ਬੁਰਾਈ ਤੋਂ ਰੋਕਣ ਵਾਲੇ ਹਨ। ਅੱਲਾਹ ਦੀਆਂ ਹੱਦਾਂ ਦਾ ਧਿਆਨ ਰੱਖਣ ਵਾਲੇ ਹਨ। ਮੌਮਿਨਾਂ ਨੂੰ ਖੁਸ਼ਖਬਰੀ ਦੇ ਦਿਉ।
مَا كَانَ لِلنَّبِيِّ وَالَّذِينَ آمَنُوا أَنْ يَسْتَغْفِرُوا لِلْمُشْرِكِينَ وَلَوْ كَانُوا أُولِي قُرْبَىٰ مِنْ بَعْدِ مَا تَبَيَّنَ لَهُمْ أَنَّهُمْ أَصْحَابُ الْجَحِيمِ
ਰਸੂਲ ਨੂੰ ਅਤੇ ਉਨ੍ਹਾਂ ਲੋਕਾਂ ਨੂੰ ਜਿਹੜੇ ਈਮਾਨ ਲਿਆਉਣ ਉਨ੍ਹਾਂ ਲਈ ਯੋਗ ਨਹੀਂ ਕਿ ਉਹ ਬੁੱਤ ਪ੍ਰਸਤੀ ਕਰਨ ਵਾਲਿਆਂ ਲਈ ਮੁਆਫ਼ੀ ਦੀ ਅਰਦਾਸ ਕਰਨ ਭਾਵੇਂ ਉਹ ਉਨ੍ਹਾਂ ਦੇ ਰਿਸ਼ਤੇਦਾਰ ਹੀ ਕਿਉਂ ਨਾ ਹੌਣ, ਜਦੋਂ ਕਿ ਉਨ੍ਹਾਂ ਲਈ ਸਪੱਸ਼ਟ ਹੋ ਚੁੱਕਿਆ ਹੈ ਕਿ ਇਹ ਨਰਕ ਵਿਚ ਜਾਣ ਵਾਲੇ ਲੋਕ ਹਨ।
وَمَا كَانَ اسْتِغْفَارُ إِبْرَاهِيمَ لِأَبِيهِ إِلَّا عَنْ مَوْعِدَةٍ وَعَدَهَا إِيَّاهُ فَلَمَّا تَبَيَّنَ لَهُ أَنَّهُ عَدُوٌّ لِلَّهِ تَبَرَّأَ مِنْهُ ۚ إِنَّ إِبْرَاهِيمَ لَأَوَّاهٌ حَلِيمٌ
ਅਤੇ ਇਬਰਾਹੀਮ ਦਾ ਆਪਣੇ ਬਾਪ ਲਈ ਮੁਆਫ਼ੀ ਦੀ ਅਰਦਾਸ ਕਰਨਾ ਸਿਰਫ਼ ਉਸ ਵਾਅਦੇ ਲਈ ਸੀ, ਜੋ ਉਸ ਨੇ ਉਸ ਤੋਂ ਕਰ ਲਿਆ ਸੀ। ਫਿਰ ਜਦੋਂ ਉਸ ਉੱਪਰ ਸਪੱਸ਼ਟ ਹੋ ਗਿਆ ਕਿ ਉਹ ਅੱਲਾਹ ਦਾ ਦੁਸ਼ਮਨ ਹੈ, ਤਾਂ ਉਹ ਉਸ ਤੋਂ ਵੱਖਰਾ ਹੋ ਗਿਆ। ਬੇਸ਼ੱਕ ਇਬਰਾਹੀਮ ਬੜਾ ਕੋਮਲ ਦਿਲ ਵਾਲਾ ਸ਼ਹਿਣਸ਼ੀਲ ਸੀ।

Choose other languages: