Quran Apps in many lanuages:

Surah At-Tahrim Ayahs #12 Translated in Punjabi

يَا أَيُّهَا النَّبِيُّ جَاهِدِ الْكُفَّارَ وَالْمُنَافِقِينَ وَاغْلُظْ عَلَيْهِمْ ۚ وَمَأْوَاهُمْ جَهَنَّمُ ۖ وَبِئْسَ الْمَصِيرُ
ਹੇ ਪੈਗੰਬਰ! ਅਵੱਗਿਆਕਾਰੀਆਂ ਅਤੇ ਧੋਖੇਬਾਜ਼ਾਂ ਨਾਲ ਯੁੱਧ ਕਰੋ। ਅਤੇ ਉਨ੍ਹਾਂ ਤੇ ਸਖ਼ਤੀ ਕਰੋਂ। ਉਨ੍ਹਾਂ ਦਾ ਟਿਕਾਣਾ ਨਰਕ ਹੈ ਅਤੇ ਇਹ ਬੁਰਾ ਟਿਕਾਣਾ ਹੈ।
ضَرَبَ اللَّهُ مَثَلًا لِلَّذِينَ كَفَرُوا امْرَأَتَ نُوحٍ وَامْرَأَتَ لُوطٍ ۖ كَانَتَا تَحْتَ عَبْدَيْنِ مِنْ عِبَادِنَا صَالِحَيْنِ فَخَانَتَاهُمَا فَلَمْ يُغْنِيَا عَنْهُمَا مِنَ اللَّهِ شَيْئًا وَقِيلَ ادْخُلَا النَّارَ مَعَ الدَّاخِلِينَ
ਅੱਲਾਹ, ਅਵੱਗਿਆਕਾਰੀਆਂ ਲਈ ਨੂਹ ਦੀ ਪਤਨੀ ਦੀ ਅਤੇ ਲੂਤ ਦੀ ਪਤਨੀ ਦੀ ਮਿਸਾਲ ਬਿਆਨ ਕਰਦਾ ਹੈ। ਦੋਵੇ ਸਾਡੇ ਬੰਦਿਆਂ ਵਿਚੋਂ ਨੇਕ ਬੰਦਿਆਂ ਦੀਆਂ ਪਤਨੀਆਂ ਸਨ। ਫਿਰ ਉਨ੍ਹਾਂ ਨੇ ਉਨ੍ਹਾਂ ਦੇ ਨਾਲ ਧੋਖਾ ਕੀਤਾ, ਤਾਂ ਉਹ ਦੋਵੇ ਅੱਲਾਹ ਦੇ ਮੁਕਾਬਲੇ ਵਿਚ ਉਨ੍ਹਾਂ ਦੇ ਕੁਝ ਕੰਮ ਨਾ ਆ ਸਕੇ। ਅਤੇ ਦੋਵਾਂ ਨੂੰ ਆਖ ਦਿੱਤਾ ਗਿਆ ਕਿ ਅੱਗ ਵਿਚ ਦਾਖ਼ਿਲ ਹੋ ਜਾਵੋ। ਦਾਖਿਲ ਹੋਣ ਵਾਲਿਆਂ ਦੇ ਨਾਲ।
وَضَرَبَ اللَّهُ مَثَلًا لِلَّذِينَ آمَنُوا امْرَأَتَ فِرْعَوْنَ إِذْ قَالَتْ رَبِّ ابْنِ لِي عِنْدَكَ بَيْتًا فِي الْجَنَّةِ وَنَجِّنِي مِنْ فِرْعَوْنَ وَعَمَلِهِ وَنَجِّنِي مِنَ الْقَوْمِ الظَّالِمِينَ
ਅਤੇ ਅੱਲਾਹ ਈਮਾਨ ਵਾਲਿਆਂ ਲਈ ਫਿਰਔਨ ਦੀ ਪਤਨੀ ਦੀ ਮਿਸਾਲ ਬਿਆਨ ਕਰਦਾ ਹੈ। ਜਦੋਂ ਉਸ ਨੇ ਆਖਿਆ ਕਿ ਹੇ ਮੇਰੇ ਪਾਲਣਹਾਰ! ਮੇਰੇ ਲਈ ਆਪਣੇ ਕੋਲ ਜੰਨਤ ਵਿਚ ਇੱਕ ਘਰ ਬਣਾ ਦੇ। ਅਤੇ ਮੈਨੂੰ ਫਿਰਔਨ ਅਤੇ ਉਸ ਦੇ ਕਰਮਾ ਤੋਂ ਬਚਾ। ਅਤੇ ਮੈਨੂੰ ਅੱਤਿਆਚਾਰੀ ਕੌਮ ਤੋਂ ਛੁਟਕਾਰਾ ਦਿਵਾ।
وَمَرْيَمَ ابْنَتَ عِمْرَانَ الَّتِي أَحْصَنَتْ فَرْجَهَا فَنَفَخْنَا فِيهِ مِنْ رُوحِنَا وَصَدَّقَتْ بِكَلِمَاتِ رَبِّهَا وَكُتُبِهِ وَكَانَتْ مِنَ الْقَانِتِينَ
ਅਤੇ ਇਮਾਰਾਨ ਦੀ ਬੇਟੀ ਮਰੀਅਮ ਜਿਸ ਨੇ ਆਪਣੀ ਇੱਜ਼ਤ ਦੀ ਰਖਿਆ ਕੀਤੀ, ਫਿਰ ਅਸੀ ਉਸ ਵਿਚ ਆਪਣੀ ਆਤਮਾ ਫੂਕ ਦਿੱਤੀ ਅਤੇ ਉਸ ਨੇ ਆਪਣੇ ਰੱਬ ਦੀ ਬਾਣੀ ਦੀ ਅਤੇ ਉਸ ਦੀਆਂ ਕਿਤਾਬਾਂ ਦੀ ਪੁਸ਼ਟੀ ਕੀਤੀ ਅਤੇ ਉਹ ਆਗਿਆਕਾਰੀਆਂ ਵਿਚੋਂ ਸੀ।

Choose other languages: