Quran Apps in many lanuages:

Surah Ash-Shura Ayahs #22 Translated in Punjabi

يَسْتَعْجِلُ بِهَا الَّذِينَ لَا يُؤْمِنُونَ بِهَا ۖ وَالَّذِينَ آمَنُوا مُشْفِقُونَ مِنْهَا وَيَعْلَمُونَ أَنَّهَا الْحَقُّ ۗ أَلَا إِنَّ الَّذِينَ يُمَارُونَ فِي السَّاعَةِ لَفِي ضَلَالٍ بَعِيدٍ
ਜਿਹੜੇ ਲੋਕ ਉਸ ਤੇ ਭਰੋਸਾ ਨਹੀਂ ਰੱਖਦੇ, ਉਹ ਉਸ ਦੀ ਜਲਦੀ ਕਰ ਰਹੇ ਹਨ। ਅਤੇ ਜਿਹੜੇ ਲੋਕ ਸੱਚ ਹੈ। ਯਾਦ ਰੱਖੋ, ਕਿ ਜਿਹੜੇ ਲੋਕ ਉਸ ਘੜੀ (ਕਿਆਮਤ) ਦੇ ਬਾਰੇ ਬਹਿਸ ਕਰਦੇ ਹਨ, ਉਹ ਸਿਰੇ ਦੇ ਕੁਰਾਹੀਏ ਹਨ।
اللَّهُ لَطِيفٌ بِعِبَادِهِ يَرْزُقُ مَنْ يَشَاءُ ۖ وَهُوَ الْقَوِيُّ الْعَزِيزُ
ਅੱਲਾਹ ਆਪਣੇ ਬੰਦਿਆਂ ਤੇ ਕਿਰਪਾ ਕਰਨ ਵਾਲਾ ਹੈ। ਉਹ ਜਿਸ ਨੂੰ ਚਾਹੁੰਦਾ ਹੈ, ਰਿਜ਼ਕ ਦਿੰਦਾ ਹੈ। ਉਹ ਸ਼ਕਤੀਸ਼ਾਲੀ ਅਤੇ ਤਾਕਤਵਰ ਹੈ।
مَنْ كَانَ يُرِيدُ حَرْثَ الْآخِرَةِ نَزِدْ لَهُ فِي حَرْثِهِ ۖ وَمَنْ كَانَ يُرِيدُ حَرْثَ الدُّنْيَا نُؤْتِهِ مِنْهَا وَمَا لَهُ فِي الْآخِرَةِ مِنْ نَصِيبٍ
ਜਿਹੜਾ ਬੰਦਾ ਪ੍ਰਲੋਕ ਦੀ ਖੇਤੀ ਦੀ ਇੱਛਾ ਰੱਖਦਾ ਹੋਵੇ, ਅਸੀਂ ਉਸ ਨੂੰ ਉਸ ਦੀ ਖੇਤੀ ਵਿਚ ਉਨਤੀ ਬਖਸ਼ਾਂਗੇ। ਜਿਹੜਾ ਬੰਦਾ ਸੰਸਾਰ ਦੀ ਖੇਤੀ ਦੀ ਇੱਛਾ ਕਰੇ, ਅਸੀਂ ਉਸ ਨੂੰ ਉਸ ਵਿਚੋਂ ਕੁਝ ਦੇ ਦਿੰਦੇ ਹਾਂ। ਪ੍ਰਲੋਕ ਵਿਚ ਉਸ ਦਾ ਕੋਈ ਹਿੱਸਾ ਨਹੀਂ।
أَمْ لَهُمْ شُرَكَاءُ شَرَعُوا لَهُمْ مِنَ الدِّينِ مَا لَمْ يَأْذَنْ بِهِ اللَّهُ ۚ وَلَوْلَا كَلِمَةُ الْفَصْلِ لَقُضِيَ بَيْنَهُمْ ۗ وَإِنَّ الظَّالِمِينَ لَهُمْ عَذَابٌ أَلِيمٌ
ਕੀ ਇਨ੍ਹਾਂ ਦੇ ਕੁਝ ਸ਼ਰੀਕ ਹਨ, ਜਿਨ੍ਹਾਂ ਨੇ ਇਨ੍ਹਾਂ ਲਈ ਅਜਿਹਾ ਦੀਨ ਨਿਰਧਾਰਤ ਕੀਤਾ ਹੈ, ਜਿਸ ਦੀ ਅੱਲਾਹ ਨੇ ਆਗਿਆ ਨਹੀਂ ਦਿੱਤੀ। ਅਤੇ ਜੇਕਰ ਫੈਸਲੇ ਦੀ ਗੱਲ ਤੈਹ ਨਾ ਹੋ ਚੁੱਕੀ ਹੁੰਦੀ ਤਾਂ ਉਨ੍ਹਾਂ ਦਾ ਨਿਰਣਾ ਕਰ ਦਿੱਤਾ ਜਾਂਦਾ। ਬੇਸ਼ੱਕ ਜ਼ਾਲਿਮਾਂ ਲਈ ਚੁੱਖ ਦਾਇਕ ਸਜ਼ਾ ਹੈ।
تَرَى الظَّالِمِينَ مُشْفِقِينَ مِمَّا كَسَبُوا وَهُوَ وَاقِعٌ بِهِمْ ۗ وَالَّذِينَ آمَنُوا وَعَمِلُوا الصَّالِحَاتِ فِي رَوْضَاتِ الْجَنَّاتِ ۖ لَهُمْ مَا يَشَاءُونَ عِنْدَ رَبِّهِمْ ۚ ذَٰلِكَ هُوَ الْفَضْلُ الْكَبِيرُ
ਤੁਸੀਂ ਜ਼ਾਲਮਾਂ ਨੂੰ ਦੇਖੋਗੇ ਕਿ ਉਹ ਉਸ ਤੋਂ ਡਰ ਰਹੇ ਹੋਣਗੇ, ਜਿਹੜਾ ਉਨ੍ਹਾਂ ਨੇ ਕਮਾਇਆ। ਅਤੇ ਉਹ ਉਨ੍ਹਾਂ ਤੇ ਜ਼ਰੂਰ ਡਿੱਗਣ ਵਾਲਾ ਹੈ। ਜਿਹੜੇ ਲੋਕ ਈਮਾਨ ਲਿਆਏ ਅਤੇ ਚੰਗੇ ਕਰਮ ਕੀਤੇ। ਉਹ ਜੰਨਤਾਂ ਦੇ ਬਾਗ਼ ਵਿਚ ਹੋਣਗੇ। ਉਨ੍ਹਾਂ ਲਈ ਉਨ੍ਹਾਂ ਦੇ ਰੱਬ ਦੇ ਕੋਲ ਉਹ ਸਾਰਾ ਕੁਝ ਹੋਵੇਗਾ, ਜਿਹੜਾ ਉਹ ਚਾਹੁਣਗੇ। ਇਹ ਵੱਡਾ ਤੋਹਫ਼ਾ ਹੈ।

Choose other languages: