Quran Apps in many lanuages:

Surah As-Saff Ayahs #13 Translated in Punjabi

هُوَ الَّذِي أَرْسَلَ رَسُولَهُ بِالْهُدَىٰ وَدِينِ الْحَقِّ لِيُظْهِرَهُ عَلَى الدِّينِ كُلِّهِ وَلَوْ كَرِهَ الْمُشْرِكُونَ
ਉਹ ਹੀ ਹੈ ਜਿਸ ਨੇ ਆਪਣੇ ਰਸੂਲ ਨੂੰ ਮਾਰਗ ਦਰਸ਼ਨ ਅਤੇ ਸੱਚੇ ਦੀਨ ਦੇ ਸਹਿਤ ਭੇਜਿਆ। ਤਾਂ ਕਿ ਉਹ ਉਸ ਨੂੰ ਸਾਰੇ ਧਰਮਾਂ ਤੇ ਭਾਰੀ ਕਰ ਦੇਵੇ, ਭਾਵੇ ਇਹ ਸ਼ਿਰਕ ਕਰਨ ਵਾਲਿਆਂ ਨੂੰ ਕਿਨ੍ਹਾ ਹੀ ਨਾ ਪਸੰਦ ਕਿਉਂ ਨਾ ਹੋਵੇ।
يَا أَيُّهَا الَّذِينَ آمَنُوا هَلْ أَدُلُّكُمْ عَلَىٰ تِجَارَةٍ تُنْجِيكُمْ مِنْ عَذَابٍ أَلِيمٍ
ਹੇ ਈਮਾਨ ਵਾਲਿਓ! ਕੀ ਮੈਂ ਤੁਹਾਨੂੰ ਅਜਿਹਾ ਵਾਪਾਰ ਦੱਸਾਂ, ਜਿਹੜਾ ਤੁਹਾਨੂੰ ਇੱਕ ਦਰਦਨਾਕ ਸਜ਼ਾ ਤੋਂ ਬ਼ਚਾ ਲਵੇ।
تُؤْمِنُونَ بِاللَّهِ وَرَسُولِهِ وَتُجَاهِدُونَ فِي سَبِيلِ اللَّهِ بِأَمْوَالِكُمْ وَأَنْفُسِكُمْ ۚ ذَٰلِكُمْ خَيْرٌ لَكُمْ إِنْ كُنْتُمْ تَعْلَمُونَ
ਤੁਸੀਂ ਅੱਲਾਹ ਅਤੇ ਰਸੂਲ ਤੇ ਈਮਾਨ ਲਿਆਉ। ਅਤੇ ਅੱਲਾਹ ਦੇ ਰਾਹ ਵਿਚ ਆਪਣੀ ਜਾਇਦਾਦ ਅਤੇ ਆਪਣੀ ਜਾਨ ਦੇ ਸਹਿਤ ਯੁੱਧ ਕਰੋ। ਇਹ ਤੁਹਾਡੇ ਲਈ ਬਿਹਤਰ ਹੈ। ਜੇਕਰ ਤੁਸੀਂ ਸਮਝੋਂ।
يَغْفِرْ لَكُمْ ذُنُوبَكُمْ وَيُدْخِلْكُمْ جَنَّاتٍ تَجْرِي مِنْ تَحْتِهَا الْأَنْهَارُ وَمَسَاكِنَ طَيِّبَةً فِي جَنَّاتِ عَدْنٍ ۚ ذَٰلِكَ الْفَوْزُ الْعَظِيمُ
ਅੱਲਾਹ ਤੁਹਾਡੇ ਪਾਪਾਂ ਨੂੰ ਮੁਆਫ਼ ਕਰ ਦੇਵੇਗਾ ਅਤੇ ਤੁਹਾਨੂੰ ਅਜਿਹੇ ਬਾਗ਼ਾਂ ਵਿਚ ਦਾਖ਼ਿਲ ਕਰੇਗਾ, ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹੋਣਗੀਆਂ। ਅਤੇ ਵਧੀਆ ਬਸੇਰਿਆਂ ਵਿਚ, ਜਿਹੜੇ (ਤੁਹਾਡੇ) ਹਮੇਸ਼ਾ ਰਹਿਣ ਲਈ ਜੰਨਤ ਵਿਚ ਤਿਆਰ ਹਨ। ਇਹ ਵੱਡੀ ਸਫ਼ਲਤਾ ਹੈ।
وَأُخْرَىٰ تُحِبُّونَهَا ۖ نَصْرٌ مِنَ اللَّهِ وَفَتْحٌ قَرِيبٌ ۗ وَبَشِّرِ الْمُؤْمِنِينَ
ਅਤੇ ਇੱਕ ਹੋਰ ਚੀਜ਼ ਵੀ ਜਿਸ ਦੀ ਤੁਸੀਂ ਇੱਛਾ ਰਖਦੇ ਹੋ, ਅੱਲਾਹ ਦੀ ਮਦਦ ਅਤੇ ਜਲਦੀ ਪ੍ਰਾਪਤ ਹੋਣ ਵਾਲੀ ਜਿੱਤ ਅਤੇ ਮੋਮਿਨਾਂ ਨੂੰ ਸ਼ੁਸ਼ਖਬਰੀ ਦੇ ਦੇਵੋ।

Choose other languages: