Quran Apps in many lanuages:

Surah As-Saff Ayahs #14 Translated in Punjabi

يَا أَيُّهَا الَّذِينَ آمَنُوا هَلْ أَدُلُّكُمْ عَلَىٰ تِجَارَةٍ تُنْجِيكُمْ مِنْ عَذَابٍ أَلِيمٍ
ਹੇ ਈਮਾਨ ਵਾਲਿਓ! ਕੀ ਮੈਂ ਤੁਹਾਨੂੰ ਅਜਿਹਾ ਵਾਪਾਰ ਦੱਸਾਂ, ਜਿਹੜਾ ਤੁਹਾਨੂੰ ਇੱਕ ਦਰਦਨਾਕ ਸਜ਼ਾ ਤੋਂ ਬ਼ਚਾ ਲਵੇ।
تُؤْمِنُونَ بِاللَّهِ وَرَسُولِهِ وَتُجَاهِدُونَ فِي سَبِيلِ اللَّهِ بِأَمْوَالِكُمْ وَأَنْفُسِكُمْ ۚ ذَٰلِكُمْ خَيْرٌ لَكُمْ إِنْ كُنْتُمْ تَعْلَمُونَ
ਤੁਸੀਂ ਅੱਲਾਹ ਅਤੇ ਰਸੂਲ ਤੇ ਈਮਾਨ ਲਿਆਉ। ਅਤੇ ਅੱਲਾਹ ਦੇ ਰਾਹ ਵਿਚ ਆਪਣੀ ਜਾਇਦਾਦ ਅਤੇ ਆਪਣੀ ਜਾਨ ਦੇ ਸਹਿਤ ਯੁੱਧ ਕਰੋ। ਇਹ ਤੁਹਾਡੇ ਲਈ ਬਿਹਤਰ ਹੈ। ਜੇਕਰ ਤੁਸੀਂ ਸਮਝੋਂ।
يَغْفِرْ لَكُمْ ذُنُوبَكُمْ وَيُدْخِلْكُمْ جَنَّاتٍ تَجْرِي مِنْ تَحْتِهَا الْأَنْهَارُ وَمَسَاكِنَ طَيِّبَةً فِي جَنَّاتِ عَدْنٍ ۚ ذَٰلِكَ الْفَوْزُ الْعَظِيمُ
ਅੱਲਾਹ ਤੁਹਾਡੇ ਪਾਪਾਂ ਨੂੰ ਮੁਆਫ਼ ਕਰ ਦੇਵੇਗਾ ਅਤੇ ਤੁਹਾਨੂੰ ਅਜਿਹੇ ਬਾਗ਼ਾਂ ਵਿਚ ਦਾਖ਼ਿਲ ਕਰੇਗਾ, ਜਿਨ੍ਹਾਂ ਦੇ ਥੱਲੇ ਨਹਿਰਾਂ ਵਗਦੀਆਂ ਹੋਣਗੀਆਂ। ਅਤੇ ਵਧੀਆ ਬਸੇਰਿਆਂ ਵਿਚ, ਜਿਹੜੇ (ਤੁਹਾਡੇ) ਹਮੇਸ਼ਾ ਰਹਿਣ ਲਈ ਜੰਨਤ ਵਿਚ ਤਿਆਰ ਹਨ। ਇਹ ਵੱਡੀ ਸਫ਼ਲਤਾ ਹੈ।
وَأُخْرَىٰ تُحِبُّونَهَا ۖ نَصْرٌ مِنَ اللَّهِ وَفَتْحٌ قَرِيبٌ ۗ وَبَشِّرِ الْمُؤْمِنِينَ
ਅਤੇ ਇੱਕ ਹੋਰ ਚੀਜ਼ ਵੀ ਜਿਸ ਦੀ ਤੁਸੀਂ ਇੱਛਾ ਰਖਦੇ ਹੋ, ਅੱਲਾਹ ਦੀ ਮਦਦ ਅਤੇ ਜਲਦੀ ਪ੍ਰਾਪਤ ਹੋਣ ਵਾਲੀ ਜਿੱਤ ਅਤੇ ਮੋਮਿਨਾਂ ਨੂੰ ਸ਼ੁਸ਼ਖਬਰੀ ਦੇ ਦੇਵੋ।
يَا أَيُّهَا الَّذِينَ آمَنُوا كُونُوا أَنْصَارَ اللَّهِ كَمَا قَالَ عِيسَى ابْنُ مَرْيَمَ لِلْحَوَارِيِّينَ مَنْ أَنْصَارِي إِلَى اللَّهِ ۖ قَالَ الْحَوَارِيُّونَ نَحْنُ أَنْصَارُ اللَّهِ ۖ فَآمَنَتْ طَائِفَةٌ مِنْ بَنِي إِسْرَائِيلَ وَكَفَرَتْ طَائِفَةٌ ۖ فَأَيَّدْنَا الَّذِينَ آمَنُوا عَلَىٰ عَدُوِّهِمْ فَأَصْبَحُوا ظَاهِرِينَ
ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਦੇ ਸਹਾਇਕ ਬਣੋ। ਜਿਵੇਂ ਕਿ ਮਰੀਅਮ ਦੇ ਪੁੱਤਰ ਈਸਾ ਨੇ ਆਪਣੇ ਸਾਥੀਆਂ ਨੂੰ ਆਖਿਆ ਕਿ ਕਿਹੜਾ ਅੱਲਾਹ ਲਈ ਮੇਰਾ ਸਾਥੀ ਬਣਦਾ ਹੈ। ਸਾਥੀਆਂ ਨੇ ਆਖਿਆ ਕਿ ਅਸੀਂ ਹਾਂ ਅੱਲਾਹ ਦੇ ਸਹਾਇਕ। ਤਾਂ ਇਸਰਾਈਲ ਦੀ ਔਲਾਦ ਵਿਚੋਂ ਕੁਝ ਲੋਕ ਈਮਾਨ ਲਿਆਏ ਅਤੇ ਕੁਝ ਲੋਕਾਂ ਨੇ ਅਵੱਗਿਆ ਕੀਤੀ। ਫਿਰ ਅਸੀਂ ਈਮਾਨ ਲਿਆਉਣ ਵਾਲਿਆਂ ਦੀ ਉਨ੍ਹਾਂ ਦੇ ਦੁਸ਼ਮਨਾ ਦੇ ਮੁਕਾਬਲੇ ਉਨ੍ਹਾਂ ਦੀ ਮਦਦ ਕੀਤੀ। ਸੋ ਉਹ ਜੇਤੂ ਹੋ ਗਏ।

Choose other languages: