Quran Apps in many lanuages:

Surah Ar-Rum Ayahs #25 Translated in Punjabi

وَمِنْ آيَاتِهِ أَنْ خَلَقَ لَكُمْ مِنْ أَنْفُسِكُمْ أَزْوَاجًا لِتَسْكُنُوا إِلَيْهَا وَجَعَلَ بَيْنَكُمْ مَوَدَّةً وَرَحْمَةً ۚ إِنَّ فِي ذَٰلِكَ لَآيَاتٍ لِقَوْمٍ يَتَفَكَّرُونَ
ਅਤੇ ਉਸਦੀਆਂ ਨਿਸ਼ਾਨੀਆਂ ਵਿਚੋਂ ਇਕ ਇਹ ਵੀ ਹੈ ਕਿ ਉਸਨੇ ਤੁਹਾਡੀ ਹੀ ਸਹਿਜਾਤੀ ਤੋਂ ਤੁਹਾਡੇ ਲਈ ਜੋੜੇ ਪੈਦਾ ਕੀਤੇ। ਤਾਂ ਕਿ ਤੁਸੀਂ ਉਨ੍ਹਾਂ ਤੋਂ ਸੰਤੁਸ਼ਟੀ ਪ੍ਰਾਪਤ ਕਰੋ। ਅਤੇ ਉਸਨੇ ਤੁਹਾਡੇ ਵਿਚ ਪ੍ਰੇਮ ਅਤੇ ਰਹਿਮਤ ਪਾ ਦਿੱਤੀ। ਬੇਸ਼ੱਕ ਇਸ ਵਿਚ ਉਨ੍ਹਾਂ ਲੋਕਾਂ ਲਈ ਬਹੁਤ ਸਾਰੀਆਂ ਨਿਸ਼ਾਨੀਆਂ ਹਨ ਜਿਹੜੇ ਚਿੰਤਨ ਕਰਦੇ ਹਨ।
وَمِنْ آيَاتِهِ خَلْقُ السَّمَاوَاتِ وَالْأَرْضِ وَاخْتِلَافُ أَلْسِنَتِكُمْ وَأَلْوَانِكُمْ ۚ إِنَّ فِي ذَٰلِكَ لَآيَاتٍ لِلْعَالِمِينَ
ਅਤੇ ਉਸਦੀਆਂ ਨਿਸ਼ਾਨੀਆਂ ਵਿਚੋਂ ਆਕਾਸ਼ਾਂ, ਧਰਤੀ ਦੀ ਸਿਰਜਣਾ, ਤੁਹਾਡੀਆਂ ਬੋਲੀਆਂ, ਤੁਹਾਡੇ ਰੰਗਾਂ ਦੀ ਭਿੰਨਤਾ ਵੀ ਹੈ। ਬੇਸ਼ੱਕ ਇਸ ਵਿਚ ਗਿਆਨ ਵਾਲਿਆ ਲਈ ਬਹੁਤ ਸਾਰੀਆਂ ਨਿਸ਼ਾਨੀਆਂ ਹਨ।
وَمِنْ آيَاتِهِ مَنَامُكُمْ بِاللَّيْلِ وَالنَّهَارِ وَابْتِغَاؤُكُمْ مِنْ فَضْلِهِ ۚ إِنَّ فِي ذَٰلِكَ لَآيَاتٍ لِقَوْمٍ يَسْمَعُونَ
ਅਤੇ ਉਸਦੀਆਂ ਨਿਸ਼ਾਨੀਆਂ ਵਿੱਚੋਂ ਤੁਹਾਡਾ ਰਾਤ ਅਤੇ ਦਿਨ ਨੂੰ ਸੌਣਾ ਅਤੇ ਤੁਹਾਡਾ ਉਸਦੀ ਕਿਰਪਾ (ਰਿਜ਼ਕ) ਨੂੰ ਤਲਾਸ਼ ਕਰਨਾ ਹੈ। ਬੇਸ਼ੱਕ ਇਸ ਵਿਚ ਬਹੁਤ ਸਾਰੀਆਂ ਨਿਸ਼ਾਨੀਆਂ ਹਨ ਉਨ੍ਹਾਂ ਲੋਕਾਂ ਲਈ ਜਿਹੜੇ ਸੁਣਦੇ ਹਨ।
وَمِنْ آيَاتِهِ يُرِيكُمُ الْبَرْقَ خَوْفًا وَطَمَعًا وَيُنَزِّلُ مِنَ السَّمَاءِ مَاءً فَيُحْيِي بِهِ الْأَرْضَ بَعْدَ مَوْتِهَا ۚ إِنَّ فِي ذَٰلِكَ لَآيَاتٍ لِقَوْمٍ يَعْقِلُونَ
ਅਤੇ ਉਸਦੀਆਂ ਨਿਸ਼ਾਨੀਆਂ ਵਿਚੋਂ ਇਕ ਇਹ ਵੀ ਹੈ ਕਿ ਉਹ ਤੁਹਾਨੂੰ ਡਰ ਅਤੇ ਉਮੀਦ ਦੇ ਨਾਲ ਬਿਜਲੀਆਂ ਦਿਖਾਉਂਦਾ ਹੈ। ਫਿਰ ਉਹ ਅਸਮਾਨ ਤੋਂ ਪਾਣੀ ਵਰ੍ਹਾਉਂਦਾ ਹੈ। ਫਿਰ ਉਸ ਨਾਲ ਧਰਤੀ ਨੂੰ ਉਸਦੇ ਮ੍ਰਿਤਕ ਹੋ ਜਾਣ ਤੋਂ ਬਾਅਦ ਜਿਉਂਦਾ ਕਰਦਾ ਹੈ। ਬੇਸ਼ੱਕ ਇਸ ਵਿਚ ਉਨ੍ਹਾਂ ਲੋਕਾਂ ਲਈ ਨਿਸ਼ਾਨੀਆਂ ਹਨ ਜਿਹੜੇ ਬੁੱਧੀ ਤੋਂ ਕੰਮ ਲੈਂਦੇ ਹਨ।
وَمِنْ آيَاتِهِ أَنْ تَقُومَ السَّمَاءُ وَالْأَرْضُ بِأَمْرِهِ ۚ ثُمَّ إِذَا دَعَاكُمْ دَعْوَةً مِنَ الْأَرْضِ إِذَا أَنْتُمْ تَخْرُجُونَ
ਅਤੇ ਉਸਦੀਆਂ ਨਿਸ਼ਾਨੀਆਂ ਵਿਚ ਇਕ ਇਹ ਵੀ ਹੈ ਕਿ ਆਕਾਸ਼ ਅਤੇ ਧਰਤੀ ਉਸਦੇ ਹੁਕਮ ਨਾਲ ਕਾਇਮ ਹਨ। ਅਤੇ ਫਿਰ ਜਦੋ’ ਉਹ ਤੁਹਾਨੂੰ ਇਕ ਵਾਰ ਪੁਕਾਰੇਗਾ ਤਾਂ ਤੂਸੀਂ’ ਉਸੇ ਵੇਲੇ ਧਰਤੀ ਵਿਚੋਂ ਨਿਕਲ ਕੇ ਚੱਲ ਪਵੋਗੇ।

Choose other languages: