Quran Apps in many lanuages:

Surah An-Nisa Ayahs #66 Translated in Punjabi

فَكَيْفَ إِذَا أَصَابَتْهُمْ مُصِيبَةٌ بِمَا قَدَّمَتْ أَيْدِيهِمْ ثُمَّ جَاءُوكَ يَحْلِفُونَ بِاللَّهِ إِنْ أَرَدْنَا إِلَّا إِحْسَانًا وَتَوْفِيقًا
ਫਿਰ ਉਸ ਸਮੇਂ`ਕੀ ਹੋਵੇਗਾ ਜਦੋਂ ਉਨ੍ਹਾਂ ਦੇ ਆਪਣੇ ਹੱਥਾਂ ਨਾਲ ਪੈਦਾ ਕੀਤੀਆਂ ਮੁਸੀਬਤਾਂ ਉਨ੍ਹਾਂ ਉੱਪਰ ਟੁੱਟਣਗੀਆਂ ਉਸ ਵੇਲੇ ਇਹ ਤੁਹਾਡੇ ਕੋਲ ਸਹੁੰਆਂ ਖਾਂਦੇ ਹੋਏ ਆਉਣਗੇ ਕਿ ਅੱਲਾਹ ਦੀ ਸਹੁੰ ਅਸੀਂ ਤਾਂ ਸਿਰਫ਼ ਨੇਕੀ ਅਤੇ ਮਿਲਣ ਦੇ ਇਛੁੱਕ ਸੀ।
أُولَٰئِكَ الَّذِينَ يَعْلَمُ اللَّهُ مَا فِي قُلُوبِهِمْ فَأَعْرِضْ عَنْهُمْ وَعِظْهُمْ وَقُلْ لَهُمْ فِي أَنْفُسِهِمْ قَوْلًا بَلِيغًا
ਉਨ੍ਹਾਂ ਦੇ ਦਿਲਾਂ ਵਿਚ ਜੋ ਕੁਝ ਹੈ, ਅੱਲਾਹ ਉਸ ਤੋਂ ਭਲੀਭਾਂਤ ਜਾਣੂ ਹੈ। ਇਸ ਲਈ ਤੁਸੀਂ ਉਨ੍ਹਾਂ ਦੇ ਵਿਚ ਰਹੋਂ ਉਨ੍ਹਾਂ ਨੂੰ ਉਪਦੇਸ਼ ਦਿਉ ਅਤੇ ਉਨ੍ਹਾਂ ਨਾਲ ਅਜਿਹੀਆਂ ਗੱਲਾਂ ਕਰੋ ਜੋ ਉਨ੍ਹਾਂ ਦੇ ਦਿਲਾਂ ਵਿਚ ਉੱਤਰ ਜਾਣ।
وَمَا أَرْسَلْنَا مِنْ رَسُولٍ إِلَّا لِيُطَاعَ بِإِذْنِ اللَّهِ ۚ وَلَوْ أَنَّهُمْ إِذْ ظَلَمُوا أَنْفُسَهُمْ جَاءُوكَ فَاسْتَغْفَرُوا اللَّهَ وَاسْتَغْفَرَ لَهُمُ الرَّسُولُ لَوَجَدُوا اللَّهَ تَوَّابًا رَحِيمًا
ਅਤੇ ਅਸੀਂ ਜੋ ਰਸੂਲ ਭੇਜਿਆ ਉਹ ਇਸ ਲਈ ਭੇਜਿਆ ਕਿ ਅੱਲਾਹ ਦੇ ਹੁਕਮ ਅਨੁਸਾਰ ਉਸ ਦੀ ਆਗਿਆ ਦਾ ਪਾਲਣ ਕੀਤਾ ਜਾਵੇ। ਅਤੇ ਉਹ, ਜਦੋਂ ਉਨ੍ਹਾਂ ਨੇ ਆਪਣਾ ਬ਼ੁਰਾ ਕੀਤਾ ਸੀ, ਤੁਹਾਡੇ ਕੋਲ ਆਉਂਦੇ, ਅੱਲਾਹ ਤੋਂ ਮੁਆਫ਼ੀ ਮੰਗਦੇ ਅਤੇ ਰਸੂਲ ਵੀ ਉਨ੍ਹਾਂ ਲਈ ਮੁਆਫੀ ਚਾਹੁੰਦਾ ਤਾਂ ਨਿਸ਼ਚਿਤ ਹੀ ਉਹ ਅੱਲਾਹ ਨੂੰ ਮੁਆਫ਼ ਕਰਨ ਵਾਲਾ ਅਤੇ ਰਹਿਮਤ ਕਰਨ ਵਾਲਾ ਪਾਉਂਦੇ।
فَلَا وَرَبِّكَ لَا يُؤْمِنُونَ حَتَّىٰ يُحَكِّمُوكَ فِيمَا شَجَرَ بَيْنَهُمْ ثُمَّ لَا يَجِدُوا فِي أَنْفُسِهِمْ حَرَجًا مِمَّا قَضَيْتَ وَيُسَلِّمُوا تَسْلِيمًا
ਤੇਰੇ ਰੱਬ ਦੀ ਸਹੁੰ ਉਹ ਕਦੇ ਵੀ ਈਮਾਨ ਵਾਲੇ ਨਹੀਂ ਹੋ ਸਕਦੇ ਜਦੋਂ ਤੱਕ ਉਹ ਆਪਣੇ ਆਪਸੀ ਝਗੜਿਆਂ ਵਿਚ ਤੁਹਾਨੂੰ ਆਪਣਾ ਫੈਸਲਾ ਕਰਨ ਵਾਲਾ ਪੰਚ ਨਾ ਮੰਨ ਲੈਣ। ਫਿਰ ਜੋ ਫੈਸਲਾ ਤੁਸੀਂ ਕਰੋ ਉਸ ਉੱਪਰ ਆਪਣੇ ਦਿਲਾਂ ਵਿਚ ਕੋਈ ਸ਼ੰਕਾਂ ਨਾ ਪਾਉਣ ਅਤੇ ਉਸ ਨੂੰ ਖੁਸ਼ੀ ਨਾਲ ਸਵੀਕਾਰ ਕਰ ਲੈਣ।
وَلَوْ أَنَّا كَتَبْنَا عَلَيْهِمْ أَنِ اقْتُلُوا أَنْفُسَكُمْ أَوِ اخْرُجُوا مِنْ دِيَارِكُمْ مَا فَعَلُوهُ إِلَّا قَلِيلٌ مِنْهُمْ ۖ وَلَوْ أَنَّهُمْ فَعَلُوا مَا يُوعَظُونَ بِهِ لَكَانَ خَيْرًا لَهُمْ وَأَشَدَّ تَثْبِيتًا
ਜੇਕਰ ਅਸੀਂ ਉਨ੍ਹਾਂ ਨੂੰ ਹੁਕਮ ਦਿੰਦੇ ਕਿ ਆਪਣੇ ਆਪ ਦੀ ਹੱਤਿਆ ਕਰੋਂ ਜਾਂ ਆਪਣੇ ਘਰਾਂ ਤੋਂ ਨਿਕਲੋ, ਤਾਂ ਉਨ੍ਹਾਂ ਵਿਚੋਂ ਥੋੜ੍ਹੇ ਹੀ ਇਸ ਗੱਲ ਉੱਪਰ ਅਮਲ ਕਰਦੇ। ਜੇਕਰ ਇਹ ਲੋਕ ਉਹ ਕਰਦੇ ਜਿਨ੍ਹਾਂ ਦੀ’ਇਨ੍ਹਾਂ ਨੂੰ ਨਸੀਅਤ ਦਿੱਤੀ ਜਾਂਦੀ ਹੈ, ਤਾਂ ਉਨ੍ਹਾਂ ਦੇ ਲਈ ਇਹ ਗੱਲ ਵਧੇਰੇ ਚੰਗੀ ਅਤੇ ਅਟੱਲ ਈਮਾਨ ਰੱਖਣ ਵਾਲੀ ਹੁੰਦੀ।

Choose other languages: