Quran Apps in many lanuages:

Surah An-Nisa Ayahs #9 Translated in Punjabi

4:5
وَلَا تُؤْتُوا السُّفَهَاءَ أَمْوَالَكُمُ الَّتِي جَعَلَ اللَّهُ لَكُمْ قِيَامًا وَارْزُقُوهُمْ فِيهَا وَاكْسُوهُمْ وَقُولُوا لَهُمْ قَوْلًا مَعْرُوفًا
ਨਾ ਸਮਝਿਆ ਨੂੰ ਆਪਣੀ ਉਹ ਪੂੰਜੀ ਨਾ ਦਿਉ ਜਿਸ ਨੂੰ ਅੱਲਾਹ ਨੇ ਤੁਹਾਡੇ ਲਈ ਆਤਮ ਨਿਰਭਰਤਾ ਦਾ ਮਾਧਿਅਮ ਬਣਾਇਆ ਹੈ। ਉਸ ਪੂੰਜੀ ਵਿਚੋਂ ਉਨ੍ਹਾਂ ਨੂੰ ਖਵਾਉ, ਪਹਿਨਾਉ ਅਤੇ ਉਨ੍ਹਾਂ ਨਾਲ ਨੇਕੀ ਦੀ ਗੱਲ ਕਰੋ।
4:6
وَابْتَلُوا الْيَتَامَىٰ حَتَّىٰ إِذَا بَلَغُوا النِّكَاحَ فَإِنْ آنَسْتُمْ مِنْهُمْ رُشْدًا فَادْفَعُوا إِلَيْهِمْ أَمْوَالَهُمْ ۖ وَلَا تَأْكُلُوهَا إِسْرَافًا وَبِدَارًا أَنْ يَكْبَرُوا ۚ وَمَنْ كَانَ غَنِيًّا فَلْيَسْتَعْفِفْ ۖ وَمَنْ كَانَ فَقِيرًا فَلْيَأْكُلْ بِالْمَعْرُوفِ ۚ فَإِذَا دَفَعْتُمْ إِلَيْهِمْ أَمْوَالَهُمْ فَأَشْهِدُوا عَلَيْهِمْ ۚ وَكَفَىٰ بِاللَّهِ حَسِيبًا
ਅਨਾਥਾਂ ਨੂੰ ਪਰਖਦੇ ਰਹੋ ਜਦੋਂ ਤੱਕ ਉਹ ਨਿਕਾਹ (ਵਿਆਹ) ਦੀ ਉਮਰ ਨੂੰ ਪਹੁੰਚ ਜਾਣ ਅਤੇ ਜੇਕਰ ਤੁਸੀਂ ਉਨ੍ਹਾਂ ਵਿਚ ਪ੍ਰਪੱਕਤਾ ਦੇਖੋ ਤਾਂ ਉਨ੍ਹਾਂ ਦੀ ਪੂੰਜੀ ਉਨ੍ਹਾਂ ਨੂੰ ਸੋਂਪ ਦਿਉ। ਉਨ੍ਹਾਂ ਦੀ ਪੂੰਜੀ ਫਜ਼ੂਲ ਖਰਚੀ ਦੇ ਕੰਮਾਂ ਵਿਚ, ਇਸ ਵਿਚਾਰ ਨਾਲ ਕਿ ਉਹ ਵੱਡੇ ਹੋਂ ਜਾਣਗੇ, ਨਾ ਖਾ ਜਾਉਂ। ਜਿਸ ਨੂੰ ਜ਼ਰੂਰਤ ਨਾ ਹੋਵੇ ਉਹ ਅਨਾਥ ਦੀ ਪੂੰਜੀ ਤੋਂ ਬਚੇ, ਜੋ ਬੰਦਾ ਗਰੀਬ ਹੋਵੇ ਉਹ ਸਧਾਰਨ ਰੀਤ ਅਨੁਸਾਰ ਖਾਵੇ। ਫਿਰ ਜਦੋਂ ਤੁਸੀਂ ਉਨ੍ਹਾਂ ਦੀ ਪੂੰਜੀ ਉਨ੍ਹਾਂ ਨੂੰ ਸੌਂਪੋ ਤਾਂ ਉਨ੍ਹਾਂ ਲਈ ਗਵਾਹ ਬਣਾ ਲਵੋ, ਅੱਲਾਹ ਹਿਸਾਬ ਲੈਣ ਲਈ ਕਾਫੀ ਹੈ।
4:7
لِلرِّجَالِ نَصِيبٌ مِمَّا تَرَكَ الْوَالِدَانِ وَالْأَقْرَبُونَ وَلِلنِّسَاءِ نَصِيبٌ مِمَّا تَرَكَ الْوَالِدَانِ وَالْأَقْرَبُونَ مِمَّا قَلَّ مِنْهُ أَوْ كَثُرَ ۚ نَصِيبًا مَفْرُوضًا
ਮਾਂ-ਬਾਪ ਅਤੇ ਸਬੰਧੀਆਂ ਦੀ ਵਿਰਾਸਤ ਵਿੱਚੋਂ ਮਰਦਾਂ ਦਾ ਵੀ ਹਿੱਸਾ ਹੈ ਅਤੇ ਮਾਂ-ਬਾਪ ਅਤੇ ਰਿਸ਼ਤੇਦਾਰਾਂ ਦੀ ਵਿਰਾਸਤ ਵਿਚੋਂ ਔਰਤਾਂ ਦਾ ਵੀ ਹਿੱਸਾ ਹੈ, ਚਾਹੇ ਥੋੜ੍ਹਾ ਹੋਵੇ ਜਾਂ ਜ਼ਿਆਦਾ, ਇੱਕ ਨਿਰਧਾਰਤ ਕੀਤਾ ਹੋਇਆ ਹਿੱਸਾ।
4:8
وَإِذَا حَضَرَ الْقِسْمَةَ أُولُو الْقُرْبَىٰ وَالْيَتَامَىٰ وَالْمَسَاكِينُ فَارْزُقُوهُمْ مِنْهُ وَقُولُوا لَهُمْ قَوْلًا مَعْرُوفًا
ਜੇਕਰ ਬਟਵਾਰੇ ਦੇ ਸਮੇਂ ਸਬੰਧੀ, ਅਨਾਥ ਅਤੇ ਨਿਰਧਨ ਮੌਜੂਦ ਹੋਣ ਤਾਂ ਉਨ੍ਹਾਂ ਵਿਚੋਂ ਉਨ੍ਹਾਂ ਨੂੰ ਵੀ ਕੁਝ ਦੇਵੋ ਅਤੇ ਉਨ੍ਹਾਂ ਨਾਲ ਹਮਦਰਦੀ ਨਾਲ ਗੱਲ ਕਰੋ।
4:9
وَلْيَخْشَ الَّذِينَ لَوْ تَرَكُوا مِنْ خَلْفِهِمْ ذُرِّيَّةً ضِعَافًا خَافُوا عَلَيْهِمْ فَلْيَتَّقُوا اللَّهَ وَلْيَقُولُوا قَوْلًا سَدِيدًا
ਅਜਿਹੇ ਲੋਕਾਂ ਨੂੰ ਡਰਨਾ ਚਾਹੀਦਾ ਹੈ। ਜੈਕਰ ਉਹ ਆਪਣੇ ਪਿੱਛੇ ਕਮਜ਼ੋਰ ਬੱਚੇ ਛੱਡ ਜਾਂਦੇ ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਬਹੁਤ ਚਿੰਤਾ ਰਹਿੰਦੀ। ਫਿਰ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਅੱਲਾਹ ਤੋਂ ਡਰਨ ਅਤੇ ਪੱਕੀ ਗੱਲ ਕਹਿਣ।

Choose other languages: