Quran Apps in many lanuages:

Surah An-Nisa Ayahs #20 Translated in Punjabi

وَاللَّذَانِ يَأْتِيَانِهَا مِنْكُمْ فَآذُوهُمَا ۖ فَإِنْ تَابَا وَأَصْلَحَا فَأَعْرِضُوا عَنْهُمَا ۗ إِنَّ اللَّهَ كَانَ تَوَّابًا رَحِيمًا
ਤੁਹਾਡੇ ਵਿਚੋਂ ਜੇ ਦੋਂ ਮਰਦ ਵਿਭਚ਼ਾਰ ਕਰਨ ਤਾਂ ਉਨ੍ਹਾਂ ਨੂੰ ਸਜ਼ਾ ਦੇ ਦੋਂਵੋ। ਜੇਕਰ ਉਹ ਦੋਵੇਂ ਤੌਬਾ ਕਰਨ ਅਤੇ ਆਪਣਾ ਸੁਧਾਰ ਕਰ ਲੈਣ ਤਾਂ ਉਨ੍ਹਾਂ ਦਾ ਵਿਚਾਰ ਛੱਡ ਦਿਉ। ਬੇਸ਼ੱਕ ਅੱਲਾਹ ਤੌਬਾ ਸਵੀਕਾਰ ਕਰਨ ਵਾਲਾ ਮਿਹਰਬਾਨ ਹੈ।
إِنَّمَا التَّوْبَةُ عَلَى اللَّهِ لِلَّذِينَ يَعْمَلُونَ السُّوءَ بِجَهَالَةٍ ثُمَّ يَتُوبُونَ مِنْ قَرِيبٍ فَأُولَٰئِكَ يَتُوبُ اللَّهُ عَلَيْهِمْ ۗ وَكَانَ اللَّهُ عَلِيمًا حَكِيمًا
ਤੌਬਾ, ਜਿਸ ਦਾ ਸਵੀਕਾਰ ਕਰਨਾ ਅੱਲਾਹ ਦੇ ਜ਼ਿੰਮੇ ਹੈ, ਉਹ ਉਨ੍ਹਾਂ ਲੋਕਾਂ ਦੀ ਹੈ ਜੋ ਸ਼ੁਰਾ ਕਰਮ ਨਾ-ਸਮਝੀ ਨਾਲ ਕਰ ਬੈਠਦੇ ਹਨ। ਫਿਰ ਜਲਦੀ ਹੀ ਤੌਬਾ ਕਰ ਲੈਂਦੇ ਹਨ। ਉਹ ਹੀ ਹਨ ਜਿਨ੍ਹਾਂ ਦੀ ਤੌਬਾ ਅੱਲਾਹ ਸਵੀਕਾਰ ਕਰਦਾ ਹੈ। ਅੱਲਾਹ ਜਾਣਨ ਵਾਲਾ ਬਿਬੇਕ ਵਾਲਾ ਹੈ।
وَلَيْسَتِ التَّوْبَةُ لِلَّذِينَ يَعْمَلُونَ السَّيِّئَاتِ حَتَّىٰ إِذَا حَضَرَ أَحَدَهُمُ الْمَوْتُ قَالَ إِنِّي تُبْتُ الْآنَ وَلَا الَّذِينَ يَمُوتُونَ وَهُمْ كُفَّارٌ ۚ أُولَٰئِكَ أَعْتَدْنَا لَهُمْ عَذَابًا أَلِيمًا
ਅਜਿਹੇ ਲੋਕਾਂ ਦੀ ਤੌਬਾ ਨਹੀ’ ਜੋ ਲਗਾਤਾਰ ਬੂਰੇ ਕਰਮ ਕਰਦੇ ਰਹੇ ਹਨ, ਇੱਥੋਂ ਤੱਕ ਕਿ ਜਦੋਂ ਤੱਕ ਮੌਤ ਉਨ੍ਹਾਂ ਵਿਚੋਂ ਕਿਸੇ ਦੇ ਸਾਹਮਣੇ ਆ ਜਾਏ ਉਢੋਂ ਉਹ ਕਹੇ ਕਿ ਹੁਣ ਮੈਂ ਤੌਬਾ ਕਰਦਾ ਹਾਂ ਨਾ ਉਨ੍ਹਾਂ ਲੋਕਾਂ ਦੀ ਤੌਬਾ ਹੈ ਜੋ ਇਸ ਸਥਿੱਤੀ ਵਿਚ ਮਰਦੇ ਹਨ, ਉਨ੍ਹਾਂ ਲਈ ਤਾਂ ਅਸੀਂ ਕਸ਼ਟਯੋਗ ਸਜ਼ਾ ਤਿਆਰ ਕਰ ਰੱਖੀ ਹੈ।
يَا أَيُّهَا الَّذِينَ آمَنُوا لَا يَحِلُّ لَكُمْ أَنْ تَرِثُوا النِّسَاءَ كَرْهًا ۖ وَلَا تَعْضُلُوهُنَّ لِتَذْهَبُوا بِبَعْضِ مَا آتَيْتُمُوهُنَّ إِلَّا أَنْ يَأْتِينَ بِفَاحِشَةٍ مُبَيِّنَةٍ ۚ وَعَاشِرُوهُنَّ بِالْمَعْرُوفِ ۚ فَإِنْ كَرِهْتُمُوهُنَّ فَعَسَىٰ أَنْ تَكْرَهُوا شَيْئًا وَيَجْعَلَ اللَّهُ فِيهِ خَيْرًا كَثِيرًا
ਹੇ ਈਮਾਨ ਵਾਲਿਓ! ਤੁਹਾਡੇ ਲਈ ਜਾਇਜ਼ ਨਹੀਂ ਕਿ ਤੁਸੀਂ ਔਰਤਾਂ ਨੂੰ ਬਲਪੂਰਵਕ ਆਪਣੀ ਵਿਰਾਸਤ ਵਿਚ ਲੈ ਲਵੋ ਅਤੇ ਨਾ ਉਨ੍ਹਾਂ ਨੂੰ ਇਸ ਆਦੇਸ਼ ਨਾਲ ਰੋਕੀ ਰੱਖੋ ਕਿ ਤੁਸੀਂ ਜੋ ਕੁਝ ਉਨ੍ਹਾਂ ਨੂੰ ਦਿੱਤਾ ਹੈ, ਉਸ ਦਾ ਕੁਝ ਹਿੱਸਾ ਉਨ੍ਹਾਂ ਤੋਂ ਲੈ ਲਵੋ, ਪਰੰਤੂ ਉਸ ਸਥਿੱਤੀ ਵਿਚ ਕਿ ਜਦੋਂ ਉਹ ਸਪੱਸ਼ਟ ਰੂਪ ਨਾਲ ਅਸ਼ਲੀਲ ਕਰਮ ਕਰਨ | ਉਨ੍ਹਾਂ ਨਾਲ ਭਲੀਭਾਂਤ ਜੀ ਨ ਬਤੀਤ ਕਰੋ। ਤੁਹਾਨੂੰ ਨਾ ਪਸੰਦ ਹੋਣ ਤਾਂ ਹੋ ਸਕਦਾ ਹੈ ਕਿ ਇੱਕ ਚੀਜ਼ ਉਨ੍ਹਾਂ ਦੀ ਤੁਹਾਨੂੰ ਪਸੰਦ ਨਾ ਹੋਵੇ, ਪਰੰਤੂ ਅੱਲਾਹ ਨੇ ਉਸ ਵਿਚੋਂ ਬਹੁਤ ਵੱਡੀ ਨੇਕੀ ਰੱਖ ਦਿੱਤੀ ਹੋਵੇ।
وَإِنْ أَرَدْتُمُ اسْتِبْدَالَ زَوْجٍ مَكَانَ زَوْجٍ وَآتَيْتُمْ إِحْدَاهُنَّ قِنْطَارًا فَلَا تَأْخُذُوا مِنْهُ شَيْئًا ۚ أَتَأْخُذُونَهُ بُهْتَانًا وَإِثْمًا مُبِينًا
ਜੇਕਰ ਤੁਸੀਂ ਇੱਕ ਪਤਨੀ ਦੀ ਜਗ੍ਹਾ ਦੂਸਰੀ ਪਤਨੀ ਬਦਲਣਾ ਚਾਹੋਂ ਅਤੇ ਤੁਸੀਂ ਉਸ ਨੂੰ ਬਹੁਤ ਜ਼ਿਆਦਾ ਸੰਪਤੀ ਦੇ ਚੁੱਕੇ ਹੋਵੇ ਤਾਂ ਤੁਸੀਂ ਉਸ ਵਿਚੋਂ ਕੁਝ ਵੀ ਵਾਪਿਸ ਨਾ ਲਵੋ। ਕੀ ਤੁਸੀਂ ਦੋਸ਼ ਲਗਾ ਕੇ ਅਤੇ ਸਪੱਸ਼ਟ ਜ਼ੁਲਮ ਕਰ ਕੇ ਵਾਪਿਸ ਲਵੋਗੇ।

Choose other languages: