Quran Apps in many lanuages:

Surah An-Nisa Ayahs #156 Translated in Punjabi

وَالَّذِينَ آمَنُوا بِاللَّهِ وَرُسُلِهِ وَلَمْ يُفَرِّقُوا بَيْنَ أَحَدٍ مِنْهُمْ أُولَٰئِكَ سَوْفَ يُؤْتِيهِمْ أُجُورَهُمْ ۗ وَكَانَ اللَّهُ غَفُورًا رَحِيمًا
ਅਤੇ ਜਿਹੜੇ ਲੋਕ ਅੱਲਾਹ ਅਤੇ ਉਸਦੇ ਰਸੂਲਾਂ ਉੱਪਰ ਈਮਾਨ ਲਿਆਉਣ ਅਤੇ ਉਨ੍ਹਾਂ ਵਿਚੋਂ ਕਿਸੇ ਵਿਚਕਾਰ ਫਰਕ ਨਾ ਸਮਝਣ ਉਨ੍ਹਾਂ ਨੂੰ ਅੱਲਾਹ ਜ਼ਰੂਰ ਇਸ ਦਾ ਫ਼ਲ ਦੇਵੇਗਾ ਅਤੇ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਹੈ।
يَسْأَلُكَ أَهْلُ الْكِتَابِ أَنْ تُنَزِّلَ عَلَيْهِمْ كِتَابًا مِنَ السَّمَاءِ ۚ فَقَدْ سَأَلُوا مُوسَىٰ أَكْبَرَ مِنْ ذَٰلِكَ فَقَالُوا أَرِنَا اللَّهَ جَهْرَةً فَأَخَذَتْهُمُ الصَّاعِقَةُ بِظُلْمِهِمْ ۚ ثُمَّ اتَّخَذُوا الْعِجْلَ مِنْ بَعْدِ مَا جَاءَتْهُمُ الْبَيِّنَاتُ فَعَفَوْنَا عَنْ ذَٰلِكَ ۚ وَآتَيْنَا مُوسَىٰ سُلْطَانًا مُبِينًا
ਕਿਤਾਬਾਂ ਵਾਲੇ (ਯਹੂਦੀ ਅਤੇ ਈਸਾਈ) ਤੁਹਾਡੇ ਤੋਂ ਇਹ ਮੰਗ ਕਰਦੇ ਹਨ ਕਿ ਤੁਸੀਂ ਉਨ੍ਹਾਂ ਉੱਪਰ ਅਸਮਾਨ ਵਿਚੋਂ ਇਕ ਕਿਤਾਬ ਉਤਾਰ ਲਿਆਵੋ?ਤਾਂ ਮੂਸਾ ਤੋਂ ਉਹ ਇਸ ਤੋਂ ਵੱਡੀ ਅਪਰਾਧ ਜਨਕ ਗੰਗ ਕਰ ਚੁੱਕੇ ਹਨ, ਕਿ ਸਾਨੂੰ ਅੱਲਾਹ ਦਾ ਪ੍ਰਤੱਖ ਦਰਸ਼ਨ ਅੱਖਾਂ ਨਾਲ ਕਰਾਵੋ। ਤਾਂ ਉਨ੍ਹਾਂ ਦੀ ਇਸ ਵਧੀਕੀ ਦੇ ਕਾਰਨ ਉਨ੍ਹਾਂ ਉੱਪਰ ਬਿਜਲੀ ਟੁੱਟ ਪਈ ਸੀ। ਫਿਰ ਖੁੱਲ੍ਹੀਆਂ ਨਿਸ਼ਾਨੀਆਂ ਆ ਚੁੱਕਣ ਤੋਂ ਬਾਅਦ ਉਨ੍ਹਾਂ ਨੇ ਵੱਛੇ ਨੂੰ ਪੂਜਣ ਯੌਗ ਬਣਾ ਲਿਆ ਤਾਂ ਅਸੀਂ ਉਨ੍ਹਾਂ ਨੂ ਵੀ ਮੁਆਫ਼ ਕਰ ਦਿੱਤਾ। ਅਤੇ ਮੂਸਾ ਨੂੰ ਅਸੀਂ ਸਾਫ਼ ਅਤੇ ਰੋਸ਼ਨ ਦਲੀਲ ਬਖਸ਼ੀ।
وَرَفَعْنَا فَوْقَهُمُ الطُّورَ بِمِيثَاقِهِمْ وَقُلْنَا لَهُمُ ادْخُلُوا الْبَابَ سُجَّدًا وَقُلْنَا لَهُمْ لَا تَعْدُوا فِي السَّبْتِ وَأَخَذْنَا مِنْهُمْ مِيثَاقًا غَلِيظًا
ਅਤੇ ਅਸੀਂ ਉਨ੍ਹਾਂ ਉੱਪਰ ਉਨ੍ਹਾਂ ਤੋਂ ਬਚਨ ਲੈਣ ਲਈ ਤੂਰ ਪਹਾੜ ਨੂੰ ਚੁੱਕਿਆ। ਅਤੇ ਅਸੀਂ ਉਨ੍ਹਾਂ ਨੂੰ ਕਿਹਾ ਕਿ ਸਿਰ ਝੁਕਾ ਕੇ ਦਰਵਾਜ਼ੇ ਵਿਚ ਪ੍ਰਵੇਸ਼ ਕਰੋਂ ਅਤੇ ਉਨਾਂ ਨੂੰ ਕਿਹਾ ਸ਼ਨੀਵਾਰ ਦੇ ਦਿਨ ਜ਼ੁਲਮ ਨਾ ਕਰਨਾ। ਅਸੀਂ ਉਨ੍ਹਾਂ ਤੋਂ ਪੱਕਾ ਵਚਨ ਲਿਆ।
فَبِمَا نَقْضِهِمْ مِيثَاقَهُمْ وَكُفْرِهِمْ بِآيَاتِ اللَّهِ وَقَتْلِهِمُ الْأَنْبِيَاءَ بِغَيْرِ حَقٍّ وَقَوْلِهِمْ قُلُوبُنَا غُلْفٌ ۚ بَلْ طَبَعَ اللَّهُ عَلَيْهَا بِكُفْرِهِمْ فَلَا يُؤْمِنُونَ إِلَّا قَلِيلًا
ਉਨ੍ਹਾਂ ਨੂੰ ਜੋ ਸਜ਼ਾ ਮਿਲੀ, ਉਹ ਇਸ ਲਈ ਕਿ ਉਨ੍ਹਾਂ ਨੇ ਆਪਣੇ ਵਚਨ ਨੂੰ ਤੋੜਿਆ ਅਤੇ ਇਸ ਲਈ ਵੀ ਕਿ ਉਨ੍ਹਾਂ ਨੇ ਅੱਲਾਹ ਦੀਆਂ ਪਵਿੱਤਰ ਨਿਸ਼ਾਨੀਆਂ ਨੂੰ ਝੁਨਲਾਇਆ ਅਤੇ ਇਸ ਲਈ ਵੀ ਕਿ ਉਨ੍ਹਾਂ ਨੇ ਪੈਗ਼ੰਬਰਾਂ ਦੀ ਹੱਤਿਆ ਕੀਤੀ ਅਤੇ ਇਹ ਕਹਿਣ ਤੇ ਕਿ ਸਾਡੇ ਦਿਲਾਂ ਤੇ ਪਰਦੇ ਹਨ। ਸਗੋਂ ਅੱਲਾਹ ਨੇ ਉਨ੍ਹਾਂ ਦੀ ਇਸ ਅਵੱਗਿਆ ਦੇ ਕਾਰਨ ਉਨ੍ਹਾਂ ਦੇ ਦਿਲਾਂ ਉੱਪਰ ਮੋਹਰ ਲਾ ਦਿੱਤੀ ਤਾਂ ਉਹ ਘੱਟ ਹੀ ਈਮਾਨ ਲਿਆਉਂਦੇ ਹਨ।
وَبِكُفْرِهِمْ وَقَوْلِهِمْ عَلَىٰ مَرْيَمَ بُهْتَانًا عَظِيمًا
ਅਤੇ ਉਨ੍ਹਾਂ ਦੀ ਅਵੱਗਿਆ ਉੱਪਰ ਅਤੇ ਮਰੀਅਮ ਉੱਪਰ ਬੜਾ ਦੋਸ਼ ਲਾਉਣ ਕਾਰਨ।

Choose other languages: