Quran Apps in many lanuages:

Surah An-Nisa Ayahs #130 Translated in Punjabi

وَلِلَّهِ مَا فِي السَّمَاوَاتِ وَمَا فِي الْأَرْضِ ۚ وَكَانَ اللَّهُ بِكُلِّ شَيْءٍ مُحِيطًا
ਅਤੇ ਅੱਲਾਹ ਦਾ ਹੈ ਜੋ ਕੂਝ ਆਕਾਸ਼ਾਂ ਉੱਪਰ ਹੈ ਅਤੇ ਜਿਹੜਾ ਕੁਝ ਧਰਤੀ ਉੱਪਰ ਹੈ। ਅੱਲਾਹ ਨੇ ਹਰ ਚੀਜ਼ ਨੂੰ ਆਪਣੇ ਕਲਾਵੇ ਵਿਚ ਲਿਆ ਹੋਇਆ ਹੈ।
وَيَسْتَفْتُونَكَ فِي النِّسَاءِ ۖ قُلِ اللَّهُ يُفْتِيكُمْ فِيهِنَّ وَمَا يُتْلَىٰ عَلَيْكُمْ فِي الْكِتَابِ فِي يَتَامَى النِّسَاءِ اللَّاتِي لَا تُؤْتُونَهُنَّ مَا كُتِبَ لَهُنَّ وَتَرْغَبُونَ أَنْ تَنْكِحُوهُنَّ وَالْمُسْتَضْعَفِينَ مِنَ الْوِلْدَانِ وَأَنْ تَقُومُوا لِلْيَتَامَىٰ بِالْقِسْطِ ۚ وَمَا تَفْعَلُوا مِنْ خَيْرٍ فَإِنَّ اللَّهَ كَانَ بِهِ عَلِيمًا
ਅਤੇ ਲੋਕ ਤੁਹਾਡੇ ਤੋਂ ਇਸਤਰੀਆਂ ਦੇ ਸਬੰਧ ਵਿਚ ਹੁਕਮ ਪੁੱਛਦੇ ਹਨ। ਕਹਿ ਦਿਉ ਕਿ ਅੱਲਾਹ ਤੁਹਾਨੂੰ ਉਨ੍ਹਾਂ ਦੇ ਸਬੰਧ ਵਿਚ ਹੁਕਮ ਦਿੰਦਾ ਹੈ ਅਤੇ ਆਇਤਾਂ ਵੀ ਜੋ ਤੁਹਾਨੂੰ ਕਿਤਾਬ ਵਿਚੋਂ` ਉਨ੍ਹਾਂ ਅਨਾਥ ਔਰਤਾਂ ਦੇ ਸਾਰੇ ਪੜ੍ਹ ਕੇ ਸੁਣਾਈਆਂ ਜਾਂਦੀਆਂ ਹਨ। ਜਿਨ੍ਹਾਂ ਨੂੰ ਤੁਸੀਂ ਉਹ ਨਹੀਂ ਦਿੰਦੇ ਜਿਹੜਾ ਉਨ੍ਹਾਂ ਲਈ ਲਿਖਿਆ ਗਿਆ ਹੈ ਅਤੇ ਚਾਹੁੰਦੇ ਹੋ ਕਿ ਉਨ੍ਹਾਂ ਨਾਲ ਨਿਕਾਹ ਕਰ ਲਈਏ। ਅਤੇ ਜੋ ਆਦੇਸ਼ ਆਯਾਤ ਕਮਜ਼ੋਰ ਬੱਚਿਆਂ ਦੇ ਸਬੰਧ ਵਿਚ ਹੈ ਅਤੇ ਅਨਾਥਾਂ ਦੇ ਨਾਲ ਨਿਆਂ ਕਰੋ। ਅਤੇ ਜਿਹੜੀ ਨੇਕੀ ਤੁਸੀਂ ਕਰੋਗੇ ਉਸ ਨੂੰ ਅੱਲਾਹ ਚੰਗੀ ਤਰ੍ਹਾਂ ਜਾਣਦਾ ਹੈ
وَإِنِ امْرَأَةٌ خَافَتْ مِنْ بَعْلِهَا نُشُوزًا أَوْ إِعْرَاضًا فَلَا جُنَاحَ عَلَيْهِمَا أَنْ يُصْلِحَا بَيْنَهُمَا صُلْحًا ۚ وَالصُّلْحُ خَيْرٌ ۗ وَأُحْضِرَتِ الْأَنْفُسُ الشُّحَّ ۚ وَإِنْ تُحْسِنُوا وَتَتَّقُوا فَإِنَّ اللَّهَ كَانَ بِمَا تَعْمَلُونَ خَبِيرًا
ਜੇਕਰ ਕਿਸੇ ਔਰਤ ਨੂੰ ਆਪਣੇ ਪਤੀ ਦੇ ਵੱਲੋਂ ਦੁਰਵਿਹਾਰ ਦਾ ਡਰ ਹੋਵੇ ਤਾਂ ਇਸ ਵਿਚ ਕੋਈ ਹਾਨੀ ਨਹੀਂ ਕਿ ਦੋਵੇਂ ਆਪਿਸ ਵਿਚ ਕੋਈ ਸਮਝੌਤਾ ਕਰ ਲੈਣ ਅਤੇ ਸਮਝੌਤਾ ਬਿਹਤਰ ਹੈ ਅਤੇ ਲਾਲਚ ਮਨੁੱਖ ਦੇ ਸੁਭਾਅ ਵਿਚ ਵੱਸਿਆ ਹੋਇਆ ਹੈ। ਜੇਕਰ ਤੁਸੀਂ ਚੰਗਾ ਵਿਹਾਰ ਕਰੋ ਅਤੇ ਦੀਨ ਆਸਰੇ ਕੰਮ ਲਵੇਂ ਤਾਂ ਜੋ ਕੂਝ ਤੁਸੀਂ ਕਰੋਗੇ ਅੱਲਾਹ ਉਸ ਤੋਂ ਜਾਣੂ ਹੈ।
وَلَنْ تَسْتَطِيعُوا أَنْ تَعْدِلُوا بَيْنَ النِّسَاءِ وَلَوْ حَرَصْتُمْ ۖ فَلَا تَمِيلُوا كُلَّ الْمَيْلِ فَتَذَرُوهَا كَالْمُعَلَّقَةِ ۚ وَإِنْ تُصْلِحُوا وَتَتَّقُوا فَإِنَّ اللَّهَ كَانَ غَفُورًا رَحِيمًا
ਤੁਸੀਂ ਕਦੇ ਵੀ ਔਰਤਾਂ ਨੂੰ ਸ਼ਰਾਬਰ ਨਹੀਂ ਰੱਖ ਸਕਦੇ, ਭਾਂਵੇ ਕਿ ਤੁਸੀਂ ਅਜਿਹਾ ਕਰਨਾ ਚਾਹੋ। ਤਾਂ ਕੇਵਲ ਇਕ ਦੇ ਵੱਲ ਇਨ੍ਹਾਂ ਨਾ ਝੁਕੋਂ ਕਿ ਦੂਸਰੀ ਨੂੰ ਲਮਕਦੀ ਛੱਡ ਦਿਉ। ਜੇਕਰ ਤੁਸੀਂ ਸੁਧਾਰ ਕਰ ਲਵੋ ਅਤੇ ਡਰੋ ਤਾਂ ਅੱਲਾਹ ਮੁਆਫ਼ ਕਰ ਦੇਣ ਵਾਲਾ ਰਹਿਮਤ ਵਾਲਾ ਹੈ।
وَإِنْ يَتَفَرَّقَا يُغْنِ اللَّهُ كُلًّا مِنْ سَعَتِهِ ۚ وَكَانَ اللَّهُ وَاسِعًا حَكِيمًا
ਜੇਕਰ ਦੋਵੇਂ ਅਲੱਗ ਹੋ ਜਾਣ ਤਾਂ ਅੱਲਾਹ ਹਰ ਇਕ ਨੂੰ ਆਪਣੀ ਬਖਸ਼ਿਸ਼ ਨਾਲ ਚਿੰਤਾ ਮੁਕਤ ਕਰ ਦੇਵੇਗਾ। ਅੱਲਾਹ ਬੜੀ ਵਿਆਪਕਤਾ ਵਾਲਾ ਬਿਬੇਕ ਵਾਲਾ ਹੈ

Choose other languages: