Quran Apps in many lanuages:

Surah An-Naml Ayahs #92 Translated in Punjabi

وَتَرَى الْجِبَالَ تَحْسَبُهَا جَامِدَةً وَهِيَ تَمُرُّ مَرَّ السَّحَابِ ۚ صُنْعَ اللَّهِ الَّذِي أَتْقَنَ كُلَّ شَيْءٍ ۚ إِنَّهُ خَبِيرٌ بِمَا تَفْعَلُونَ
ਅਤੇ ਤੁਸੀਂ ਪਹਾੜਾਂ ਨੂੰ ਦੇਖ ਕੇ ਸਮਝਦੇ ਹੋ ਕਿ ਉਹ ਟਿਕੇ ਹੋਏ ਹਨ ਅਤੇ ਉਹ (ਇਸ ਤਰਾਂ) ਚਲਣਗੇ ਜਿਵੇਂ ਬੱਦਲ ਚਲਦੇ ਹਨ। ਇਹ ਅੱਲਾਹ ਦੀ ਕਾਰੀਗਰੀ ਹੈ। ਜਿਸਨੇ ਹਰ ਚੀਜ਼ ਨੂੰ ਮਜ਼ਬੂਤ ਬਣਾਇਆ ਹੈ। ਬੇਸ਼ੱਕ ਉਹ ਜਾਣਦਾ ਹੈ ਜਿਹੜਾ ਤੁਸੀਂ ਕਰਦੇ ਹੋ।
مَنْ جَاءَ بِالْحَسَنَةِ فَلَهُ خَيْرٌ مِنْهَا وَهُمْ مِنْ فَزَعٍ يَوْمَئِذٍ آمِنُونَ
ਜਿਹੜਾ ਬੰਦਾ ਨੇਕੀ ਲੈ ਕੇ ਆਵੇਗਾ, ਤਾਂ ਉਸ ਲਈ ਉਸ ਤੋਂ ਸ਼ਿਹਤਰ (ਫ਼ਲ) ਹੈ, ਉਹ ਉਸ ਦੀ ਘਬਰਾਹਟ ਤੋਂ ਸੁਤੰਤਰ ਹੋਣਗੇ।
وَمَنْ جَاءَ بِالسَّيِّئَةِ فَكُبَّتْ وُجُوهُهُمْ فِي النَّارِ هَلْ تُجْزَوْنَ إِلَّا مَا كُنْتُمْ تَعْمَلُونَ
ਅਤੇ ਜਿਹੜਾ ਬੰਦਾ ਬੁਰਾਈ ਲੈ ਕੇ ਆਇਆ ਤਾਂ ਅਜਿਹੇ ਲੋਕ ਮੁੱਧੇ ਨੂੰਹ ਅੱਗ ਵਿਚ ਸੁੱਟ ਦਿੱਤੇ ਜਾਣਗੇ। ਤੁਸੀਂ ਉਹ ਹੀ ਫ਼ਲ ਪਾ ਰਹੇ ਹੋ ਜਿਹੜਾ ਤੁਸੀਂ ਕਰਦੇ ਰਹੇ ਹੋ।
إِنَّمَا أُمِرْتُ أَنْ أَعْبُدَ رَبَّ هَٰذِهِ الْبَلْدَةِ الَّذِي حَرَّمَهَا وَلَهُ كُلُّ شَيْءٍ ۖ وَأُمِرْتُ أَنْ أَكُونَ مِنَ الْمُسْلِمِينَ
ਮੈਨੂੰ ਇਹ ਹੀ ਹੁਕਮ ਦਿੱਤਾ ਗਿਆ ਹੈ ਕਿ ਸੈ ਇਸ ਸ਼ਹਿਰ (ਮੱਕਾ) ਦੇ ਮਾਲਿਕ ਦੀ ਬੰਦਗੀ ਕਰਾਂ, ਜਿਸ ਨੇ ਇਸ ਨੂੰ ਸਤਿਕਾਰਯੋਗ (ਸ਼ਹਿਰ) ਬਣਾਇਆ, ਅਤੇ ਹਰ ਚੀਜ਼ ਉਸ ਦੀ ਹੀ ਹੈ। ਅਤੇ ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਮੈਂ ਆਗਿਆਕਰੀਆਂ ਵਿਚ (ਸ਼ਾਮਿਲ) ਹੋਵਾਂ।
وَأَنْ أَتْلُوَ الْقُرْآنَ ۖ فَمَنِ اهْتَدَىٰ فَإِنَّمَا يَهْتَدِي لِنَفْسِهِ ۖ وَمَنْ ضَلَّ فَقُلْ إِنَّمَا أَنَا مِنَ الْمُنْذِرِينَ
ਅਤੇ ਇਹ ਕਿ ਕੁਰਆਨ ਨੂੰ ਪੜ੍ਹਿਆ ਕਰਾਂ, ਫਿਰ ਜਿਹੜਾ ਬੰਦਾ ਰਾਹ ਤੇ ਆਵੇਗਾ ਤਾਂ ਉਹ ਆਪਣੇ (ਲਾਭ) ਲਈ (ਸ੍ਰੇਸ਼ਟ) ਰਾਹ ਤੇ ਆਵੇਗਾ। ਅਤੇ ਜਿਹੜਾ ਰਾਹ ਤੋਂ ਭਟਕਿਆ ਹੈ “ਤਾਂ ਆਖ ਦੇਵੋ ਕਿ ਮੈਂ ਤਾ ਸਿਰਫ਼ ਨਸੀਹਤ ਕਰਨ ਵਾਲਾ ਹਾਂ।

Choose other languages: