Quran Apps in many lanuages:

Surah An-Naml Ayahs #22 Translated in Punjabi

حَتَّىٰ إِذَا أَتَوْا عَلَىٰ وَادِ النَّمْلِ قَالَتْ نَمْلَةٌ يَا أَيُّهَا النَّمْلُ ادْخُلُوا مَسَاكِنَكُمْ لَا يَحْطِمَنَّكُمْ سُلَيْمَانُ وَجُنُودُهُ وَهُمْ لَا يَشْعُرُونَ
ਇਥੋਂ ਤੱਕ ਕਿ ਜਦੋਂ ਉਹ ਕੀੜੀਆਂ ਦੇ ਮੈਦਾਨ ਤੇ ਪਹੁੰਚੇ, ਤਾਂ ਇੱਕ ਕੀੜੀ ਨੇ ਆਖਿਆ, ਹੇ ਕੀੜੀਓ ! ਆਪਣੀਆਂ ਖੁੱਡਾਂ ਵਿਚ ਵੜ ਜਾਉ, ਕਿਤੇ ਸੁਲੇਮਾਨ ਅਲੈ ਅਤੇ ਉਸ ਦੀ ਫ਼ੌਜ ਤੁਹਾਨੂੰ ਮਿੱਧ ਨਾ ਦੇਣ ਅਤੇ ਉਨ੍ਹਾਂ ਨੂੰ ਇਸ ਦਾ ਪਤਾ ਵੀ ਨਹੀਂ ਹੋਣਾ।
فَتَبَسَّمَ ضَاحِكًا مِنْ قَوْلِهَا وَقَالَ رَبِّ أَوْزِعْنِي أَنْ أَشْكُرَ نِعْمَتَكَ الَّتِي أَنْعَمْتَ عَلَيَّ وَعَلَىٰ وَالِدَيَّ وَأَنْ أَعْمَلَ صَالِحًا تَرْضَاهُ وَأَدْخِلْنِي بِرَحْمَتِكَ فِي عِبَادِكَ الصَّالِحِينَ
ਫਿਰ ਸੁਲੇਮਾਨ ਉਨ੍ਹਾਂ ਦੀ ਗੱਲ ਤੇ ਹੱਸ ਪਿਆ ਅਤੇ ਆਖਿਆ, ਹੇ ਮੇਰੇ ਰੱਬ! ਮੈਨੂੰ ਤਾਕਤ ਬਖਸ਼ ਕਿ ਮੈਂ ਤੇਰੀ ਕਿਰਪਾ ਲਈ ਅਹਿਸਾਨ ਪ੍ਰਗਟ ਕਰ ਸਕਾਂ, ਜਿਹੜੀ ਤੁਸੀਂ ਮੇਰੇ ਅਤੇ ਮੇਰੇ ਮਾਤਾ ਪਿਤਾ ਤੇ ਕੀਤੀ ਹੈ। ਅਤੇ ਮੈਂ ਚੰਗੇ ਕਰਮ ਕਰਾਂ ਜਿਹੜੇ ਤੁਹਾਨੂੰ ਪਸੰਦ ਹੋਣ। ਅਤੇ ਆਪਣੀ ਕਿਰਪਾ ਨਾਲ ਤੁਸੀਂ’ ਮੈਨੂੰ ਆਪਣੇ ਨੇਕ ਬੰਦਿਆਂ ਵਿਚ ਸ਼ਾਮਿਲ ਕਰ ਦਿਉ।
وَتَفَقَّدَ الطَّيْرَ فَقَالَ مَا لِيَ لَا أَرَى الْهُدْهُدَ أَمْ كَانَ مِنَ الْغَائِبِينَ
ਅਤੇ ਸੁਲੇਮਾਨ ਨੇ ਪੰਛੀਆਂ ਦੀ ਪੜਤਾਲ ਕੀਤੀ ਤਾਂ ਕਿਹਾ, ਕਿ ਕੀ ਗੱਲ ਹੈ ਕਿ ਮੈਂ ਹੁਦ ਹੁਦ (ਚੱਕੀਰਾਹਾ) ਨੂੰ ਨਹੀਂ ਦੇਖ ਰਿਹਾ ਹਾਂ।
لَأُعَذِّبَنَّهُ عَذَابًا شَدِيدًا أَوْ لَأَذْبَحَنَّهُ أَوْ لَيَأْتِيَنِّي بِسُلْطَانٍ مُبِينٍ
ਕੀ ਉਹ ਕਿਤੇ ਛ੍ਰਪ ਗਿਆ ਹੈ। ਮੈਂ’ ਉਸ ਨੂੰ ਸਖ਼ਤ ਸਜ਼ਾ ਦੇਵਾਂਗਾ। ਜਾਂ ਉਸ ਦੀ ਹੱਤਿਆ ਕਰ ਦੇਵਾਂਗਾ, ਜਾਂ ਮੇਰੇ ਸਾਹਮਣੇ ਉਹ ਕੋਈ ਢੂਕਵੀ’ ਦਲੀਲ ਲਿਆਵੇ।
فَمَكَثَ غَيْرَ بَعِيدٍ فَقَالَ أَحَطْتُ بِمَا لَمْ تُحِطْ بِهِ وَجِئْتُكَ مِنْ سَبَإٍ بِنَبَإٍ يَقِينٍ
ਜ਼ਿਆਦਾ ਸਮਾਂ ਨਹੀਂ ਬੀਤਿਆ ਕਿ ਉਸ ਨੇ ਆ ਕੇ ਆਖਿਆ, ਕਿ ਮੈਂ ਇੱਕ ਚੀਜ਼ ਦੀ ਖ਼ਬਰ ਲਿਆਇਆ ਹਾਂ। ਜਿਸ ਦਾ ਪਤਾ ਤੁਹਾਨੂੰ ਨਹੀਂ ਸੀ। ਅਤੇ ਮੈ’ ਸਬਾ ਨਾਮੀ ਦੇਸ਼ ਤੋਂ ਇੱਕ ਭਰੋਸੇ ਯੋਗ ਖ਼ਬਰ ਲੈ ਕੇ ਆਇਆਂ ਹਾਂ।

Choose other languages: