Quran Apps in many lanuages:

Surah An-Nahl Ayahs #90 Translated in Punjabi

وَإِذَا رَأَى الَّذِينَ أَشْرَكُوا شُرَكَاءَهُمْ قَالُوا رَبَّنَا هَٰؤُلَاءِ شُرَكَاؤُنَا الَّذِينَ كُنَّا نَدْعُو مِنْ دُونِكَ ۖ فَأَلْقَوْا إِلَيْهِمُ الْقَوْلَ إِنَّكُمْ لَكَاذِبُونَ
ਅਤੇ ਜਦੋਂ ਸ਼ਰੀਕ ਬਣਾਉਣ ਵਾਲੇ ਲੋਕ ਆਪਣੇ (ਬਣਾਏ) ਸ਼ਰੀਕਾਂ ਨੂੰ ਦੇਖਣਗੇ ਤਾਂ ਕਹਿਣਗੇ ਕਿ ਹੇ ਸਾਡੇ ਪਾਲਣਹਾਰ! ਇਹ ਹਨ ਸਾਡੇ ਸ਼ਰੀਕ ਜਿਨ੍ਹਾਂ ਨੂੰ ਅਸੀਂ ਤੁਹਾਨੂੰ ਛੱਡ ਕੇ ਪੁਕਾਰਦੇ ਸੀ। ਤਾਂ ਉਹ ਇਹ ਗੱਲ ਉਨ੍ਹਾਂ ਉੱਪਰ ਸੁੱਟ ਦੇਣਗੇ ਕਿ ਤੁਸੀਂ ਝੂਠੇ ਹੋ।
وَأَلْقَوْا إِلَى اللَّهِ يَوْمَئِذٍ السَّلَمَ ۖ وَضَلَّ عَنْهُمْ مَا كَانُوا يَفْتَرُونَ
ਅਤੇ ਉਸ ਦਿਨ ਉਹ ਅੱਲਾਹ ਦੇ ਸਾਹਮਣੇ ਝੁੱਕ ਜਾਣਗੇ ਅਤੇ ਜਿਹੜਾ ਕੁਝ ਉਹ ਘੜਿਆ ਕਰਦੇ ਸਨ ਉਸ ਤੋਂ’ ਦੂਰ ਹੋ ਜਾਣਗੇ।
الَّذِينَ كَفَرُوا وَصَدُّوا عَنْ سَبِيلِ اللَّهِ زِدْنَاهُمْ عَذَابًا فَوْقَ الْعَذَابِ بِمَا كَانُوا يُفْسِدُونَ
ਜਿਨ੍ਹਾਂ ਨੇ ਇਨਕਾਰ ਕੀਤਾ, ਲੋਕਾਂ ਨੂੰ ਅੱਲਾਹ ਦੇ ਰਾਹ ਤੋਂ ਰੋਕਿਆ, ਅਸੀਂ’ ਉਨ੍ਹਾਂ ਦੀ ਸਜ਼ਾ ਤੇ ਸਜ਼ਾ ਨੂੰ ਵਧਾਵਾਂਗੇ, ਉਸ ਵਿਗਾੜ ਦੇ ਕਾਰਨ, ਜਿਹੜਾ ਉਹ ਪੈਦਾ ਕਰਦੇ ਸਨ।
وَيَوْمَ نَبْعَثُ فِي كُلِّ أُمَّةٍ شَهِيدًا عَلَيْهِمْ مِنْ أَنْفُسِهِمْ ۖ وَجِئْنَا بِكَ شَهِيدًا عَلَىٰ هَٰؤُلَاءِ ۚ وَنَزَّلْنَا عَلَيْكَ الْكِتَابَ تِبْيَانًا لِكُلِّ شَيْءٍ وَهُدًى وَرَحْمَةً وَبُشْرَىٰ لِلْمُسْلِمِينَ
ਅਤੇ ਜਿਸ ਦਿਨ ਹਰੇਕ ਸੰਪਰਦਾ ਵਿਚੋ ਇੱਕ ਗਵਾਹ, ਉਨ੍ਹਾਂ ਵਿਚੋਂ ਹੀ, ਉਨ੍ਹਾਂ ਉੱਪਰ ਉਠਾਵਾਂਗੇ ਅਤੇ ਤੁਹਾਨੂੰ ਉਨ੍ਹਾਂ ਲੋਕਾਂ ਉੱਪਰ ਗਵਾਹ ਬਣਾ ਕੇ ਲਿਆਵਾਂਗੇ। ਅਤੇ ਅਸੀਂ ਹਰੇਕ ਚੀਜ਼ ਨੂੰ ਸਪੱਸ਼ਟ ਕਰਨ ਲਈ ਤੁਹਾਡੇ ਉੱਪਰ ਕਿਤਾਬ ਉਤਾਰੀ ਹੈ। ਇਹ ਮਾਰਗ ਦਰਸ਼ਨ ਅਤੇ ਰਹਿਮਤ ਹੈ ਅਤੇ ਆਗਿਆਕਾਰੀਆਂ ਲਈ ਖੁਸ਼ਖ਼ਬਰੀ ਹੈ।
إِنَّ اللَّهَ يَأْمُرُ بِالْعَدْلِ وَالْإِحْسَانِ وَإِيتَاءِ ذِي الْقُرْبَىٰ وَيَنْهَىٰ عَنِ الْفَحْشَاءِ وَالْمُنْكَرِ وَالْبَغْيِ ۚ يَعِظُكُمْ لَعَلَّكُمْ تَذَكَّرُونَ
ਬੇਸ਼ੱਕ ਅੱਲਾਹ ਹੁਕਮ ਦਿੰਦਾ ਹੈ, ਨਿਆਂ, ਉਪਕਾਰ ਅਤੇ ਰਿਸ਼ਤੇਦਾਰਾਂ ਦੀ ਮਦਦ ਦਾ। ਅਤੇ ਅੱਲਾਹ ਰੋਕਦਾ ਹੈ ਅਸ਼ਲੀਲਤਾ, ਰੱਬ ਦਾ ਇਨਕਾਰ, ਮਾੜੇ ਕੰਮ ਅਤੇ ਉਸ ਦੀ ਬਗ਼ਾਵਤ ਤੋਂ। ਅੱਲਾਹ ਤੁਹਾਨੂੰ ਨਸੀਹਤ ਕਰਦਾ ਹੈ ਤਾਂ ਕਿ ਤੁਹਾਨੂੰ ਚੇਤੇ ਹੋ ਜਾਵੇ।

Choose other languages: