Quran Apps in many lanuages:

Surah An-Nahl Ayahs #79 Translated in Punjabi

ضَرَبَ اللَّهُ مَثَلًا عَبْدًا مَمْلُوكًا لَا يَقْدِرُ عَلَىٰ شَيْءٍ وَمَنْ رَزَقْنَاهُ مِنَّا رِزْقًا حَسَنًا فَهُوَ يُنْفِقُ مِنْهُ سِرًّا وَجَهْرًا ۖ هَلْ يَسْتَوُونَ ۚ الْحَمْدُ لِلَّهِ ۚ بَلْ أَكْثَرُهُمْ لَا يَعْلَمُونَ
ਅਤੇ ਅੱਲਾਹ ਮਿਸਾਲ ਦਿੰਦਾ ਹੈ ਇੱਕ ਅਜਿਹੇ ਦਾਸ ਦੀ ਜਿਹੜਾ ਕਿਸੇ ਵਸਤੂ ਉੱਪਰ ਅਧਿਕਾਰ ਨਹੀਂ ਰੱਖਦਾ। ਇਕ ਬੰਦਾ ਹੈ, ਜਿਸ ਨੂੰ ਅਸੀਂ ਆਪਣੇ ਕੋਲੋਂ ਚੰਗਾ ਰਿਜ਼ਕ ਦਿੱਤਾ ਉਹ ਉਸ ਵਿਚੋਂ’ ਗੁਪਤ ਤੇ ਖੁੱਲ੍ਹਾ ਖਰਚ ਕਰਦਾ ਹੈ। ਕੀ ਇਹ ਦੋਵੇਂ ਬਰਾਰਬ ਹਨ?ਸੰਪੂਰਨ ਪ੍ਰਸੰਸਾ ਅੱਲਾਹ ਲਈ ਹੈ। ਪਰ ਜ਼ਿਆਦਾਤਰ ਲੋਕ ਇਸ ਨੂੰ ਨਹੀਂ ਜਾਣਦੇ।
وَضَرَبَ اللَّهُ مَثَلًا رَجُلَيْنِ أَحَدُهُمَا أَبْكَمُ لَا يَقْدِرُ عَلَىٰ شَيْءٍ وَهُوَ كَلٌّ عَلَىٰ مَوْلَاهُ أَيْنَمَا يُوَجِّهْهُ لَا يَأْتِ بِخَيْرٍ ۖ هَلْ يَسْتَوِي هُوَ وَمَنْ يَأْمُرُ بِالْعَدْلِ ۙ وَهُوَ عَلَىٰ صِرَاطٍ مُسْتَقِيمٍ
ਅਤੇ ਅੱਲਾਹ ਇੱਕ ਹੋਰ ਮਿਸਾਲ ਦਿੰਦਾ ਹੈ, ਕਿ ਦੋ ਬੰਦੇ ਹਨ ਜਿਨ੍ਹਾ ਵਿਚੋਂ ਇੱਕ ਗੂੰਗਾ ਹੈ, ਕੋਈ ਕੰਮ ਨਹੀਂ ਕਰ ਸਕਦਾ, ਅਤੇ ਉਹ ਆਪਣੇ ਮਾਲਕ ਉੱਪਰ ਬੋਂਝ ਹੈ। ਉਹ ਉਸ ਨੂੰ ਜਿੱਥੇ ਭੇਜਦਾ ਹੈ ਉਹ ਉੱਤੇ ਕੋਈ ਢੰਗ ਦਾ ਕੰਮ ਕਰ ਕੇ ਨਹੀਂ ਮੁੜਦਾ। ਕੀ ਉਹ ਅਤੇ ਇੱਕ ਅਜਿਹਾ ਬੰਦਾ ਬਰਾਬਰ ਹੋ ਸਕਦੇ ਹਨ ਜਿਹੜਾ ਨਿਆਂ ਦੀ ਸਿੱਖਿਆ ਦਿੰਦਾ ਹੈ ਅਤੇ ਸਿੱਧੇ ਰਾਹ ਉੱਪਰ ਚੱਲਦਾ ਹੈ।
وَلِلَّهِ غَيْبُ السَّمَاوَاتِ وَالْأَرْضِ ۚ وَمَا أَمْرُ السَّاعَةِ إِلَّا كَلَمْحِ الْبَصَرِ أَوْ هُوَ أَقْرَبُ ۚ إِنَّ اللَّهَ عَلَىٰ كُلِّ شَيْءٍ قَدِيرٌ
ਅਸਮਾਨਾਂ ਅਤੇ ਧਰਤੀ ਦੇ ਰਹੱਸਾਂ ਨੂੰ ਅੱਲਾਹ ਜਾਣਦਾ ਹੈ। ਅਤੇ ਕਿਆਮਤ ਦਾ ਦਿਨ ਇੰਨੇ ਸਮੇ’ ਵਿਚ ਹੀ ਜਾਵੇਗਾ ਜਿਵੇਂ ਅੱਖ ਦੀ ਝਪਕੀ ਸਗੋਂ ਇਸ ਤੋਂ ਵੀ ਜਲਦੀ। ਬੇਸ਼ੱਕ ਅੱਲਾਹ ਨੂੰ ਹਰ ਚੀਜ਼ ਦੀ ਤਾਕਤ ਪ੍ਰਾਪਤ ਹੈ।
وَاللَّهُ أَخْرَجَكُمْ مِنْ بُطُونِ أُمَّهَاتِكُمْ لَا تَعْلَمُونَ شَيْئًا وَجَعَلَ لَكُمُ السَّمْعَ وَالْأَبْصَارَ وَالْأَفْئِدَةَ ۙ لَعَلَّكُمْ تَشْكُرُونَ
ਅਤੇ ਅੱਲਾਹ ਨੇ ਤੁਹਾਨੂੰ ਤੁਹਾਡੀਆਂ ਮਾਤਾਵਾਂ ਦੇ ਗਰਭ ਵਿਚੋਂ ਕੱਢਿਆ। ਤੁਸੀਂ ਕਿਸੇ ਚੀਜ਼ ਨੂੰ ਨਹੀਂ ਜਾਣਦੇ ਸੀ। ਉਸ ਨੇ ਤੁਹਾਡੇ ਲਈ ਕੰਨ, ਅੱਖਾਂ ਅਤੇ ਦਿਲ ਬਣਾਏ ਤਾਂ ਕਿ ਤੁਸੀਂ ਸੂਕਰ ਗੁਜ਼ਾਰ ਬਣੋ।
أَلَمْ يَرَوْا إِلَى الطَّيْرِ مُسَخَّرَاتٍ فِي جَوِّ السَّمَاءِ مَا يُمْسِكُهُنَّ إِلَّا اللَّهُ ۗ إِنَّ فِي ذَٰلِكَ لَآيَاتٍ لِقَوْمٍ يُؤْمِنُونَ
ਕੀ ਲੋਕਾਂ ਨੇ ਉਨ੍ਹਾਂ ਪੰਛੀਆਂ ਨੂੰ ਨਹੀ’ ਦੇਖਿਆ ਜਿਹੜੇ ਅਸਮਾਨ ਦੇ ਵਾਯੂਮੰਡਲ ਵਿਚ ਘੁੰਮਦੇ ਹਨ। ਉਨ੍ਹਾਂ ਨੂੰ ਸਿਰਫ਼ ਅੱਲਾਹ ਨੇ ਥੰਮਿਆ ਹੈ ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ ਉਨ੍ਹਾਂ ਲੋਕਾਂ ਲਈ ਜਿਹੜੇ ਈਮਾਨ ਲਿਆਉਂਦੇ ਹਨ।

Choose other languages: