Quran Apps in many lanuages:

Surah An-Nahl Ayahs #74 Translated in Punjabi

وَاللَّهُ خَلَقَكُمْ ثُمَّ يَتَوَفَّاكُمْ ۚ وَمِنْكُمْ مَنْ يُرَدُّ إِلَىٰ أَرْذَلِ الْعُمُرِ لِكَيْ لَا يَعْلَمَ بَعْدَ عِلْمٍ شَيْئًا ۚ إِنَّ اللَّهَ عَلِيمٌ قَدِيرٌ
ਅਤੇ ਅੱਲਾਹ ਨੇ ਤੁਹਾਨੂੰ ਪੈਦਾ ਕੀਤਾ, ਅਤੇ ਫਿਰ ਉਹ ਹੀ ਤੁਹਾਨੂੰ ਮੌਤ ਦਿੰਦਾ ਹੈ ਅਤੇ ਤੁਹਾਡੇ ਵਿਚੋਂ ਕੁਝ ਉਹ ਹਨ, ਜਿਹੜੇ ਬੁਢਾਪੇ ਦੀ ਅਵੱਸਥਾ ਤੱਕ ਪਹੁੰਚਾਏ ਜਾਂਦੇ ਹਨ, ਕਿ ਉਹ ਜਾਣਨ ਦੀ ਇੱਛਾ ਰੱਖਣ ਦੇ ਬਾਵਜੂਦ ਉਹ ਕੁਝ ਨਾ ਜਾਣ ਸਕਣ। ਕੋਈ ਸ਼ੱਕ ਨਹੀਂ ਕਿ ਅੱਲਾਹ ਸਰਬ ਗਿਆਤਾ ਅਤੇ ਸਮੱਰਥ ਹੈ।
وَاللَّهُ فَضَّلَ بَعْضَكُمْ عَلَىٰ بَعْضٍ فِي الرِّزْقِ ۚ فَمَا الَّذِينَ فُضِّلُوا بِرَادِّي رِزْقِهِمْ عَلَىٰ مَا مَلَكَتْ أَيْمَانُهُمْ فَهُمْ فِيهِ سَوَاءٌ ۚ أَفَبِنِعْمَةِ اللَّهِ يَجْحَدُونَ
ਅਤੇ ਅੱਲਾਹ ਨੇ ਤੁਹਾਡੇ ਵਿਚੋਂ’ ਕੁਝ ਨੂੰ ਰਿਜ਼ਕ ਵਿਚ ਅਮੀਰ ਕੀਤਾ ਹੈ, ਅਤੇ ਜਿਨ੍ਹਾਂ ਨੂੰ ਅਮੀਰੀ ਦਿੱਤੀ ਗਈ ਹੈ, ਉਹ ਅਪਣੇ ਰਿਜ਼ਕ ਵਿਚੋਂ ਆਪਣੇ ਸੇਵਕਾਂ ਨੂੰ ਨਹੀਂ ਦਿੰਦੇ। ਇਸ ਲਈ ਕਿ ਉਹ (ਸੇਵਕ) ਉਨ੍ਹਾਂ ਦੇ ਬਰਾਬਰ ਨਾ ਹੋ ਜਾਣ। ਫਿਰ ਕੀ ਉਹ ਅੱਲਾਹ ਦੇ ਉਪਕਾਰਾਂ ਤੋਂ ਇਨਕਾਰ ਕਰਦੇ ਹਨ।
وَاللَّهُ جَعَلَ لَكُمْ مِنْ أَنْفُسِكُمْ أَزْوَاجًا وَجَعَلَ لَكُمْ مِنْ أَزْوَاجِكُمْ بَنِينَ وَحَفَدَةً وَرَزَقَكُمْ مِنَ الطَّيِّبَاتِ ۚ أَفَبِالْبَاطِلِ يُؤْمِنُونَ وَبِنِعْمَتِ اللَّهِ هُمْ يَكْفُرُونَ
ਅਤੇ ਅੱਲਾਹ ਨੇ ਤੁਹਾਡੇ ਲਈ ਤੁਹਾਡੇ ਵਿਚੋਂ ਹੀਂ ਤੁਹਾਡੀਆਂ ਪਤਨੀਆਂ ਬਣਾਈਆਂ ਅਤੇ ਤੁਹਾਡੀਆਂ ਪਤਨੀਆਂ ਵਿੱਚੋਂ ਤੁਹਾਡੇ ਲਈ ਪੁੱਤ ਤੇ ਪੌਤੇ ਪੈਦਾ ਕੀਤੇ ਅਤੇ ਤੁਹਾਨੂੰ ਸਾਫ ਸੁਥਰੀਆਂ ਵਸਤੂਆਂ ਖਾਣ ਲਈ ਦਿੱਤੀਆਂ। ਫਿਰ ਕੀ ਇਹ ਝੂਠ ਨੂੰ ਮੰਨਣ ਵਾਲੇ ਹਨ, ਜਿਹੜੇ ਅੱਲਾਹ ਦੇ ਉਪਕਾਰਾਂ ਨੂੰ ਵਿਸਾਰਦੇ ਹਨ।
وَيَعْبُدُونَ مِنْ دُونِ اللَّهِ مَا لَا يَمْلِكُ لَهُمْ رِزْقًا مِنَ السَّمَاوَاتِ وَالْأَرْضِ شَيْئًا وَلَا يَسْتَطِيعُونَ
ਅਤੇ ਇਹ ਅੱਲਾਹ ਤੋਂ ਬਿਨ੍ਹਾਂ ਉਨ੍ਹਾਂ ਵਸਤੂਆਂ ਦੀ ਪੂਜਾ ਕਰਦੇ ਹਨ ਜਿਹੜੀਆਂ ਨਾ ਉਨ੍ਹਾਂ ਲਈ ਆਕਾਸ਼ ਤੋਂ ਰਿਜ਼ਕ ਦਾ ਅਧਿਕਾਰ ਰੱਖਦੀਆਂ ਹਨ ਅਤੇ ਨਾ ਜ਼ਮੀਨ ਤੋਂ। ਇਹ ਪੂਰਨ ਤੌਰ “ਤੇ ਅਸਮੱਰਥ ਹਨ।
فَلَا تَضْرِبُوا لِلَّهِ الْأَمْثَالَ ۚ إِنَّ اللَّهَ يَعْلَمُ وَأَنْتُمْ لَا تَعْلَمُونَ
ਤਾਂ ਤੁਸੀਂ ਅੱਲਾਹ ਲਈ ਮਿਸਾਲਾਂ ਨਾ ਦੇਵੋ। ਬੇਸ਼ੱਕ ਅੱਲਾਹ ਜਾਣਦਾ ਹੈ ਪਰ ਤੁਸੀਂ ਨਹੀਂ।

Choose other languages: