Quran Apps in many lanuages:

Surah An-Nahl Ayahs #67 Translated in Punjabi

تَاللَّهِ لَقَدْ أَرْسَلْنَا إِلَىٰ أُمَمٍ مِنْ قَبْلِكَ فَزَيَّنَ لَهُمُ الشَّيْطَانُ أَعْمَالَهُمْ فَهُوَ وَلِيُّهُمُ الْيَوْمَ وَلَهُمْ عَذَابٌ أَلِيمٌ
ਅੱਲਾਹ ਦੀ ਸਹੁੰ ਅਸੀਂ ਤੁਹਾਡੇ ਤੋਂ ਪਹਿਲਾਂ ਵੱਖ-ਵੱਖ ਕੌਮਾਂ ਦੇ ਵੱਲ ਆਪਣੇ ਰਸੂਲ ਭੇਜੇ। ਫਿਰ ਸ਼ੈਤਾਨ ਨੇ ਉਨ੍ਹਾਂ ਨੂੰ, ਉਨ੍ਹਾਂ ਦੇ ਕੰਮ ਚੰਗੇ ਕਰਕੇ ਦਿਖਾਏ। ਇਸ ਲਈ ਉਹ ਹੀ ਅੱਜ ਉਨ੍ਹਾਂ ਦਾ ਸਾਥੀ ਹੈ। ’ਅਤੇ ਉਨ੍ਹਾਂ ਲਈ ਇੱਕ ਕਸ਼ਟਦਾਇਕ ਅਜ਼ਾਬ ਹੈ।
وَمَا أَنْزَلْنَا عَلَيْكَ الْكِتَابَ إِلَّا لِتُبَيِّنَ لَهُمُ الَّذِي اخْتَلَفُوا فِيهِ ۙ وَهُدًى وَرَحْمَةً لِقَوْمٍ يُؤْمِنُونَ
ਅਤੇ ਅਸੀਂ ਤੁਹਾਡੇ ਉੱਪਰ ਸਿਰਫ ਇਸ ਲਈ ਕਿਤਾਬ਼ ਉਤਾਰੀ ਹੈ। ਕਿ ਤੁਸੀਂ ਉਨ੍ਹਾਂ ਨੂੰ ਉਹ ਚੀਜ਼ਾਂ ਸਪੱਸ਼ਟ ਰੂਪ ਨਾਲ ਸੁਣਾ ਦੇਵੋ ਜਿਸ ਵਿਚ ਉਹ ਵਖਰੇਵਾਂ ਕਰਦੇ ਹਨ। ਅਤੇ ਉਹ ਮਾਰਗ ਦਰਸ਼ਨ ਅਤੇ ਰਹਿਮਤ, ਉਨ੍ਹਾਂ ਲੋਕਾਂ ਲਈ ਹੈ ਜਿਹੜੇ ਈਮਾਨ ਲੈ ਆਉਣ।
وَاللَّهُ أَنْزَلَ مِنَ السَّمَاءِ مَاءً فَأَحْيَا بِهِ الْأَرْضَ بَعْدَ مَوْتِهَا ۚ إِنَّ فِي ذَٰلِكَ لَآيَةً لِقَوْمٍ يَسْمَعُونَ
ਅਤੇ ਅੱਲਾਹ ਨੇ ਅਸਮਾਨ ਵਿਚੋਂ ਪਾਣੀ ਉਤਾਰਿਆ। ਫਿਰ ਉਸ ਨਾਲ ਜ਼ਮੀਨ ਨੂੰ ਉਸ ਦੇ ਮੁਰਦੇ ਹੋਣ ਤੋਂ ਬਾਅਦ ਜੀਵਿਤ ਕਰ ਦਿੱਤਾ। ਕੋਈ ਸ਼ੱਕ ਨਹੀਂ ਉਸ ਵਿਚ ਨਿਸ਼ਾਨੀਆਂ ਹਨ, ਉਨ੍ਹਾਂ ਲੋਕਾਂ ਲਈ ਜਿਹੜੇ ਸੁਣਦੇ ਹਨ।
وَإِنَّ لَكُمْ فِي الْأَنْعَامِ لَعِبْرَةً ۖ نُسْقِيكُمْ مِمَّا فِي بُطُونِهِ مِنْ بَيْنِ فَرْثٍ وَدَمٍ لَبَنًا خَالِصًا سَائِغًا لِلشَّارِبِينَ
ਅਤੇ ਬਿਨਾ ਸ਼ੱਕ ਤੁਹਾਡੇ ਲਈ ਪਸ਼ੂਆਂ ਵਿਚ ਵੀ ਸਿਖਿਆ ਹੈ। ਅਸੀਂ ਉਨ੍ਹਾਂ ਦੇ ਪੇਟਾਂ ਅੰਦਰ ਗੋਹੇ ਅਤੇ ਲਹੂ ਦੇ ਵਿਚਕਾਰ ਤੁਹਾਨੂੰ ਅਸਲੀ ਦੁੱਧ ਪਿਲਾਉਂਦੇ ਹਾਂ, ਜਿਹੜਾ ਪੀਣ ਵਾਲਿਆਂ ਲਈ ਬਹੁਤ ਪਿਆਰਾ ਹੈ।
وَمِنْ ثَمَرَاتِ النَّخِيلِ وَالْأَعْنَابِ تَتَّخِذُونَ مِنْهُ سَكَرًا وَرِزْقًا حَسَنًا ۗ إِنَّ فِي ذَٰلِكَ لَآيَةً لِقَوْمٍ يَعْقِلُونَ
ਅਤੇ ਖਜੂਰਾਂ ਅਤੇ ਅੰਗੂਰਾਂ ਵਿਚੋਂ ਵੀ। ਤੁਸੀਂ ਇਨ੍ਹਾਂ ਵਿਚੋਂ ਨਸ਼ੀਲੀਆਂ ਵਸਤੂਆਂ ਵੀ ਤਿਆਰ ਕਰ ਲੈਂਦੇ ਹੋ, ਅਤੇ ਖਾਣ ਵਾਲੀਆਂ ਵਧੀਆ ਵਸਤੂਆਂ ਵੀ। ਬੇਸ਼ੱਕ ਇਸ ਵਿਚ ਉਨ੍ਹਾਂ ਲੋਕਾਂ ਲਈ ਚੰਗੀਆਂ ਵਸਤੂਆਂ ਹਨ, ਜਿਹੜੇ ਬੁੱਧੀ ਰੱਖਦੇ ਹਨ।

Choose other languages: