Quran Apps in many lanuages:

Surah An-Nahl Ayahs #69 Translated in Punjabi

وَاللَّهُ أَنْزَلَ مِنَ السَّمَاءِ مَاءً فَأَحْيَا بِهِ الْأَرْضَ بَعْدَ مَوْتِهَا ۚ إِنَّ فِي ذَٰلِكَ لَآيَةً لِقَوْمٍ يَسْمَعُونَ
ਅਤੇ ਅੱਲਾਹ ਨੇ ਅਸਮਾਨ ਵਿਚੋਂ ਪਾਣੀ ਉਤਾਰਿਆ। ਫਿਰ ਉਸ ਨਾਲ ਜ਼ਮੀਨ ਨੂੰ ਉਸ ਦੇ ਮੁਰਦੇ ਹੋਣ ਤੋਂ ਬਾਅਦ ਜੀਵਿਤ ਕਰ ਦਿੱਤਾ। ਕੋਈ ਸ਼ੱਕ ਨਹੀਂ ਉਸ ਵਿਚ ਨਿਸ਼ਾਨੀਆਂ ਹਨ, ਉਨ੍ਹਾਂ ਲੋਕਾਂ ਲਈ ਜਿਹੜੇ ਸੁਣਦੇ ਹਨ।
وَإِنَّ لَكُمْ فِي الْأَنْعَامِ لَعِبْرَةً ۖ نُسْقِيكُمْ مِمَّا فِي بُطُونِهِ مِنْ بَيْنِ فَرْثٍ وَدَمٍ لَبَنًا خَالِصًا سَائِغًا لِلشَّارِبِينَ
ਅਤੇ ਬਿਨਾ ਸ਼ੱਕ ਤੁਹਾਡੇ ਲਈ ਪਸ਼ੂਆਂ ਵਿਚ ਵੀ ਸਿਖਿਆ ਹੈ। ਅਸੀਂ ਉਨ੍ਹਾਂ ਦੇ ਪੇਟਾਂ ਅੰਦਰ ਗੋਹੇ ਅਤੇ ਲਹੂ ਦੇ ਵਿਚਕਾਰ ਤੁਹਾਨੂੰ ਅਸਲੀ ਦੁੱਧ ਪਿਲਾਉਂਦੇ ਹਾਂ, ਜਿਹੜਾ ਪੀਣ ਵਾਲਿਆਂ ਲਈ ਬਹੁਤ ਪਿਆਰਾ ਹੈ।
وَمِنْ ثَمَرَاتِ النَّخِيلِ وَالْأَعْنَابِ تَتَّخِذُونَ مِنْهُ سَكَرًا وَرِزْقًا حَسَنًا ۗ إِنَّ فِي ذَٰلِكَ لَآيَةً لِقَوْمٍ يَعْقِلُونَ
ਅਤੇ ਖਜੂਰਾਂ ਅਤੇ ਅੰਗੂਰਾਂ ਵਿਚੋਂ ਵੀ। ਤੁਸੀਂ ਇਨ੍ਹਾਂ ਵਿਚੋਂ ਨਸ਼ੀਲੀਆਂ ਵਸਤੂਆਂ ਵੀ ਤਿਆਰ ਕਰ ਲੈਂਦੇ ਹੋ, ਅਤੇ ਖਾਣ ਵਾਲੀਆਂ ਵਧੀਆ ਵਸਤੂਆਂ ਵੀ। ਬੇਸ਼ੱਕ ਇਸ ਵਿਚ ਉਨ੍ਹਾਂ ਲੋਕਾਂ ਲਈ ਚੰਗੀਆਂ ਵਸਤੂਆਂ ਹਨ, ਜਿਹੜੇ ਬੁੱਧੀ ਰੱਖਦੇ ਹਨ।
وَأَوْحَىٰ رَبُّكَ إِلَى النَّحْلِ أَنِ اتَّخِذِي مِنَ الْجِبَالِ بُيُوتًا وَمِنَ الشَّجَرِ وَمِمَّا يَعْرِشُونَ
ਅਤੇ ਤੁਹਾਡੇ ਰੱਬ ਨੇ ਮਧੂਮੱਖੀ ਲਈ ਸੁਨੇਹਾ ਦਿੱਤਾ ਕਿ ਪਹਾੜਾਂ, ਬਣਾ।
ثُمَّ كُلِي مِنْ كُلِّ الثَّمَرَاتِ فَاسْلُكِي سُبُلَ رَبِّكِ ذُلُلًا ۚ يَخْرُجُ مِنْ بُطُونِهَا شَرَابٌ مُخْتَلِفٌ أَلْوَانُهُ فِيهِ شِفَاءٌ لِلنَّاسِ ۗ إِنَّ فِي ذَٰلِكَ لَآيَةً لِقَوْمٍ يَتَفَكَّرُونَ
ਫਿਰ ਹਰ ਪ੍ਰਕਾਰ ਦੇ ਫ਼ਲਾਂ ਦਾ ਰਸ ਚੂਸ ਅਤੇ ਆਪਣੇ ਰੱਬ ਦੇ ਦੱਸੇ ਰਾਹ ਉੱਪਰ ਚੱਲ। ਉਸ ਦੇ ਪੇਟ ਵਿਚੋਂ ਪੀਣ ਦੀ ਚੀਜ਼ (ਸ਼ਹਿਦ) ਨਿਕਲਦੀ ਹੈ। ਉਸਦਾ ਰੰਗ ਅਲੱਗ ਹੈ। ਉਸ ਵਿਚ ਲੋਕਾਂ ਲਈ ਤੰਦਰੁਸਤੀ (ਦਵਾਈ?) ਹੈ। ਬੇਸ਼ੱਕ ਇਸ ਵਿਚ ਨਿਸ਼ਾਨੀ ਹੈ, ਉਨ੍ਹਾਂ ਲੋਕਾਂ ਲਈ ਜਿਹੜੇ ਚਿੰਤਨ ਕਰਦੇ ਹਨ।

Choose other languages: