Quran Apps in many lanuages:

Surah Al-Mulk Ayahs #13 Translated in Punjabi

قَالُوا بَلَىٰ قَدْ جَاءَنَا نَذِيرٌ فَكَذَّبْنَا وَقُلْنَا مَا نَزَّلَ اللَّهُ مِنْ شَيْءٍ إِنْ أَنْتُمْ إِلَّا فِي ضَلَالٍ كَبِيرٍ
ਉਹ ਆਖਣਗੇ ਕਿ ਹਾਂ, ਸਾਡੇ ਕੋਲ ਡਰਾਉਣ ਵਾਲਾ ਆਇਆ ਸੀ। ਫਿਰ ਅਸੀਂ ਉਸ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਅਤੇ ਅਸੀਂ ਕਿਹਾ ਕਿ ਅੱਲਾਹ ਨੇ ਕੋਈ ਚੀਜ਼ ਨਹੀਂ ਉਤਾਰੀ। ਤੁਸੀਂ ਲੋਕ ਤਾਂ ਭਾਰੀ ਕੁਰਾਹੇ ਪਏ ਹੋਏ ਹੋ।
وَقَالُوا لَوْ كُنَّا نَسْمَعُ أَوْ نَعْقِلُ مَا كُنَّا فِي أَصْحَابِ السَّعِيرِ
ਅਤੇ ਉਹ ਆਖਣਗੇ ਕਿ ਜੇਕਰ ਅਸੀ ਸੁਣਦੇ ਜਾਂ ਸਮਝਦੇ ਤਾਂ ਅਸੀਂ ਨਰਕ ਵਾਲਿਆਂ ਵਿਚੋਂ’ ਨਾ ਹੁੰਦੇ।
فَاعْتَرَفُوا بِذَنْبِهِمْ فَسُحْقًا لِأَصْحَابِ السَّعِيرِ
ਸੋ ਉਹ ਆਪਣੇ ਪਾਪਾਂ ਨੂੰ ਸਵੀਕਾਰ ਕਰਨਗੇ। ਤਾਂ ਲਾਹਣਤ ਹੋਵੇ ਨਰਕ ਵਾਲਿਆਂ ਤੇ।
إِنَّ الَّذِينَ يَخْشَوْنَ رَبَّهُمْ بِالْغَيْبِ لَهُمْ مَغْفِرَةٌ وَأَجْرٌ كَبِيرٌ
ਜਿਹੜੇ ਲੋਕ ਬਿਨ੍ਹਾਂ ਦੇਖਿਆਂ ਆਪਣੇ ਰੱਬ ਤੋਂ ਡਰਦੇ ਹਨ, ਉਨ੍ਹਾਂ ਲਈ ਮੁਆਫ਼ੀ ਅਤੇ ਵੱਡਾ ਬਦਲਾ ਹੈ।
وَأَسِرُّوا قَوْلَكُمْ أَوِ اجْهَرُوا بِهِ ۖ إِنَّهُ عَلِيمٌ بِذَاتِ الصُّدُورِ
ਅਤੇ ਤੁਸੀਂ ਆਪਣੀ ਗੱਲ ਮਨ ਵਿਚ ਆਖੋ ਜਾਂ ਮੂੰਹੋਂ ਬੋਲ ਕੇ ਆਖੋਂ, ਉਹ ਦਿਲਾਂ ਦੀਆਂ ਗੱਲਾਂ ਜਾਣਦਾ ਹੈ।

Choose other languages: