Quran Apps in many lanuages:

Surah Al-Maeda Ayahs #69 Translated in Punjabi

وَلَوْ أَنَّ أَهْلَ الْكِتَابِ آمَنُوا وَاتَّقَوْا لَكَفَّرْنَا عَنْهُمْ سَيِّئَاتِهِمْ وَلَأَدْخَلْنَاهُمْ جَنَّاتِ النَّعِيمِ
ਅਤੇ ਜੇਕਰ ਕਿਤਾਬ ਵਾਲੇ ਈਮਾਨ ਲਿਆਉਂਦੇ ਅਤੇ ਅੱਲਾਹ ਤੋਂ ਡਰਦੇ ਤਾਂ ਅਸੀਂ ਜ਼ਰੂਰ ਉਨ੍ਹਾਂ ਦੀਆਂ ਬੁਰਾਈਆਂ ਉਨ੍ਹਾਂ ਤੋਂ ਦੂਰ ਕਰ ਦਿੰਦੇ ਅਤੇ ਉਨ੍ਹਾਂ ਨੂੰ ਨਿਅਮਤ ਦੇ ਬਾਗ਼ਾਂ ਵਿਚ ਦਾਖਿਲ ਕਰਦੇ।
وَلَوْ أَنَّهُمْ أَقَامُوا التَّوْرَاةَ وَالْإِنْجِيلَ وَمَا أُنْزِلَ إِلَيْهِمْ مِنْ رَبِّهِمْ لَأَكَلُوا مِنْ فَوْقِهِمْ وَمِنْ تَحْتِ أَرْجُلِهِمْ ۚ مِنْهُمْ أُمَّةٌ مُقْتَصِدَةٌ ۖ وَكَثِيرٌ مِنْهُمْ سَاءَ مَا يَعْمَلُونَ
ਅਤੇ ਜੇਕਰ ਉਹ ਤੌਰੇਤ ਅਤੇ ਇੰਜੀਲ ਦਾ ਪਾਲਣ ਕਰਦੇ ਅਤੇ ਉਸ ਦਾ ਵੀ ਜਿਹੜਾ ਉਨ੍ਹਾਂ ਉੱਪਰ ਉਨ੍ਹਾਂ ਦੇ ਰੱਬ ਵੱਲੋਂ ਉਤਾਰਿਆ ਗਿਆ ਹੈ, ਤਾਂ ਉਹ ਖਾਂਦੇ ਆਪਣੇ ਉੱਪਰ ਤੋਂ ਅਤੇ ਆਪਣੇ ਕਦਮਾਂ ਦੇ ਥੱਲੋਂ। ਕੁਝ ਲੋਕ ਉਨ੍ਹਾਂ ਵਿਚੋਂ ਸਿੱਧੇ ਰਾਹ ਤੇ ਹਨ। ਪਰੰਤੂ ਜ਼ਿਆਦਾਤਰ ਲੋਕ ਅਜਿਹੇ ਹਨ ਜਿਹੜੇ ਬਹੁਤ ਬੁਰਾ ਕਰ ਰਹੇ ਹਨ।
يَا أَيُّهَا الرَّسُولُ بَلِّغْ مَا أُنْزِلَ إِلَيْكَ مِنْ رَبِّكَ ۖ وَإِنْ لَمْ تَفْعَلْ فَمَا بَلَّغْتَ رِسَالَتَهُ ۚ وَاللَّهُ يَعْصِمُكَ مِنَ النَّاسِ ۗ إِنَّ اللَّهَ لَا يَهْدِي الْقَوْمَ الْكَافِرِينَ
ਹੇ ਪੈਗ਼ੰਬਰ! ਜਿਹੜਾ ਕੁਝ ਤੁਹਾਡੇ ਉੱਪਰ ਤੁਹਾਡੇ ਰੱਬ ਵੱਲੋਂ ਉਤਾਰਿਆ ਗਿਆ ਹੈ। ਤੁਸੀਂ ਉਸ ਨੂੰ ਪਹੁੰਚਾ ਦੇਵੋ। ਅਤੇ ਜੇਕਰ ਤੁਸੀਂ ਅਜਿਹਾ ਨਾ ਕੀਤਾ, ਤਾਂ ਤੁਸੀਂ ਅੱਲਾਹ ਦਾ ਸੰਦੇਸ਼ ਨਹੀਂ ਪਹੁੰਚਾਇਆ। ਅਤੇ ਅੱਲਾਹ ਤੁਹਾਨੂੰ ਲੋਕਾਂ ਤੋਂ ਬ਼ਚਾਵੇਗਾ। ਅੱਲਾਹ ਯਕੀਨਨ ਹੀ ਬਾਗ਼ੀ ਲੋਕਾਂ ਨੂੰ ਰਾਹ ਨਹੀਂ ਦਿੰਦਾ।
قُلْ يَا أَهْلَ الْكِتَابِ لَسْتُمْ عَلَىٰ شَيْءٍ حَتَّىٰ تُقِيمُوا التَّوْرَاةَ وَالْإِنْجِيلَ وَمَا أُنْزِلَ إِلَيْكُمْ مِنْ رَبِّكُمْ ۗ وَلَيَزِيدَنَّ كَثِيرًا مِنْهُمْ مَا أُنْزِلَ إِلَيْكَ مِنْ رَبِّكَ طُغْيَانًا وَكُفْرًا ۖ فَلَا تَأْسَ عَلَى الْقَوْمِ الْكَافِرِينَ
ਕਹਿ ਦਿਉਂ, ਹੇ ਕਿਤਾਬ ਵਾਲਿਓ! ਤੁਸੀਂ ਕਿਸੇ ਚੀਜ਼ ਉੱਪਰ ਨਹੀਂ, ਜਦੋਂ ਤੱਕ ਤੁਸੀਂ ਤੋਰੇਤ ਅਤੇ ਇੰਜੀਲ ਨੂੰ ਸਥਾਪਿਤ ਨਾ ਕਰੋਂ। ਅਤੇ ਉਸ ਨੂੰ ਜੋ ਤੁਹਾਡੇ ਰੱਬ ਦੇ ਵੱਲੋਂ ਤੁਹਾਡੇ ਲਈ ਉਤਰਿਆ ਹੈ। ਅਤੇ ਜਿਹੜਾ ਕੁਝ ਤੁਹਾਡੇ ਉੱਪਰ ਤੁਹਾਡੇ ਰੱਬ ਦੇ ਵੱਲੋਂ ਉਤਾਰਿਆ ਗਿਆ ਹੈ। ਉਹ ਯਕੀਨਨ ਉਨ੍ਹਾਂ ਵਿਚੋ, ਜ਼ਿਆਦਾਤਰ ਦੇ ਵਿਰੋਧ ਅਤੇ ਇਨਕਾਰ ਨੂੰ ਵਧਾਵੇਗਾ ਇਸ ਲਈ ਤੁਸੀਂ ਝੁਠਲਾਉਣ ਵਾਲਿਆਂ ਲਈ ਪਸਚਾਤਾਪ ਨਾ ਕਰੋ।
إِنَّ الَّذِينَ آمَنُوا وَالَّذِينَ هَادُوا وَالصَّابِئُونَ وَالنَّصَارَىٰ مَنْ آمَنَ بِاللَّهِ وَالْيَوْمِ الْآخِرِ وَعَمِلَ صَالِحًا فَلَا خَوْفٌ عَلَيْهِمْ وَلَا هُمْ يَحْزَنُونَ
ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਜਿਹੜੇ ਲੋਕ ਯਹੂਦੀ ਹੋ ਗਏ, ਸਾਬੀ ਅਤੇ ਨਸਰਾਨੀ (ਈਸਾਈ), ਜਿਹੜਾ ਬੰਦਾ ਵੀ ਅੱਲਾਹ ਉੱਪਰ ਅਤੇ ਪ੍ਰਲੋਕ ਦੇ ਦਿਨ ਉੱਪਰ ਈਮਾਨ ਲਿਆਇਆ ਅਤੇ ਚੰਗੇ ਕਰਮ ਕਰੇ ਤਾਂ ਉਸ ਲਈ ਨਾ ਕੋਈ ਡਰ ਹੈ ਅਤੇ ਨਾ ਉਹ ਦੂਖੀ ਹੋਵੇਗਾ।

Choose other languages: