Quran Apps in many lanuages:

Surah Al-Maeda Ayahs #53 Translated in Punjabi

وَأَنِ احْكُمْ بَيْنَهُمْ بِمَا أَنْزَلَ اللَّهُ وَلَا تَتَّبِعْ أَهْوَاءَهُمْ وَاحْذَرْهُمْ أَنْ يَفْتِنُوكَ عَنْ بَعْضِ مَا أَنْزَلَ اللَّهُ إِلَيْكَ ۖ فَإِنْ تَوَلَّوْا فَاعْلَمْ أَنَّمَا يُرِيدُ اللَّهُ أَنْ يُصِيبَهُمْ بِبَعْضِ ذُنُوبِهِمْ ۗ وَإِنَّ كَثِيرًا مِنَ النَّاسِ لَفَاسِقُونَ
ਅਤੇ ਉਨ੍ਹਾਂ ਦੇ ਵਿਚ ਉਂਸ ਦੇ ਅਨੁਸਾਰ ਫੈਸਲਾ ਕਰੋਂ ਜੋ ਅੱਲਾਹ ਨੇ ਉਤਾਰਿਆ ਹੈ ਅਤੇ ਉਨ੍ਹਾਂ ਦੀਆਂ ਇੱਛਾਵਾਂ ਦਾ ਪਾਲਣ ਨਾ ਕਰੋ ਅਤੇ ਉਨ੍ਹਾਂ ਲੋਕਾਂ ਤੋਂ ਬਚੋ ਕਿਤੇ ਉਹ ਤੁਹਾਨੂੰ ਭਟਕਾ ਦੇਣ। ਤੁਹਾਡੇ ਉੱਪਰ ਅੱਲਾਹ ਦੇ ਭੇਜੇ ਹੋਏ ਕਿਸੇ ਹੁਕਮ ਨਾਲ। ਇਸ ਲਈ ਜੇਕਰ ਉਹ ਫਿਰ ਜਾਣ ਤਾਂ ਸਮਝ ਲਵੋ ਕਿ ਅੱਲਾਹ ਉਨ੍ਹਾਂ ਨੂੰ ਉਨਾਂ ਦੇ ਕੁਝ ਪਾਪਾਂ ਦਾ ਦੰਡ ਦੇਣਾ ਚਹੁੰਦਾ ਹੈ। ਅਤੇ ਸੱਚਾਈ ਇਹ ਹੈ ਕਿ ਲੋਕਾਂ ਵਿੱਚੋਂ ਜ਼ਿਆਦਾ ਲੋਕ ਇਨਕਾਰੀ ਹਨ।
أَفَحُكْمَ الْجَاهِلِيَّةِ يَبْغُونَ ۚ وَمَنْ أَحْسَنُ مِنَ اللَّهِ حُكْمًا لِقَوْمٍ يُوقِنُونَ
ਕੀ ਇਹ ਲੋਕ ਅਗਿਆਨਤਾ ਦਾ ਨਿਰਣਾ ਚਾਹੁੰਦੇ ਹਨ। ਅਤੇ ਅੱਲਾਹ ਤੋਂ ਵੱਧ ਕੇ ਕਿਸ ਦਾ ਫੈਸਲਾ ਹੋ ਸਕਦਾ ਹੈ, ਉਨ੍ਹਾਂ ਲੋਕਾਂ ਲਈ ਜਿਹੜੇ ਵਿਸ਼ਵਾਸ਼ ਕਰਨਾ ਚਾਹੁੰਦੇ ਹੋਣ।
يَا أَيُّهَا الَّذِينَ آمَنُوا لَا تَتَّخِذُوا الْيَهُودَ وَالنَّصَارَىٰ أَوْلِيَاءَ ۘ بَعْضُهُمْ أَوْلِيَاءُ بَعْضٍ ۚ وَمَنْ يَتَوَلَّهُمْ مِنْكُمْ فَإِنَّهُ مِنْهُمْ ۗ إِنَّ اللَّهَ لَا يَهْدِي الْقَوْمَ الظَّالِمِينَ
ਹੇ ਈਮਾਨ ਵਾਲਿਓ! ਯਹੂਦੀਆਂ ਅਤੇ ਈਸਾਈਆਂ ਨੂੰ ਮਿੱਤਰ ਨਾ ਬਣਾਉ। ਇਹ ਇਕ ਦੂਸਰੇ ਦੇ ਮਿੱਤਰ ਹਨ। ਤੁਹਾਡੇ ਵਿਚੋਂ ਜਿਹੜਾ ਬੰਦਾ ਉਨ੍ਹਾਂ ਨੂੰ ਆਪਣਾ ਮਿੱਤਰ ਬਣਾਏਗਾ ਤਾਂ ਉਨ੍ਹਾਂ ਵਿਚੋਂ’ ਹੀ ਹੋਵੇਗਾ। ਅੱਲਾਹ ਜ਼ਾਲਿਮ ਲੋਕਾਂ ਨੂੰ ਰਾਹ ਨਹੀਂ ਦਿਖਾਉਂਦਾ।
فَتَرَى الَّذِينَ فِي قُلُوبِهِمْ مَرَضٌ يُسَارِعُونَ فِيهِمْ يَقُولُونَ نَخْشَىٰ أَنْ تُصِيبَنَا دَائِرَةٌ ۚ فَعَسَى اللَّهُ أَنْ يَأْتِيَ بِالْفَتْحِ أَوْ أَمْرٍ مِنْ عِنْدِهِ فَيُصْبِحُوا عَلَىٰ مَا أَسَرُّوا فِي أَنْفُسِهِمْ نَادِمِينَ
ਤੁਸੀਂ ਦੇਖਦੇ ਹੋ ਕਿ ਜਿਨ੍ਹਾਂ ਲੋਕਾਂ ਦੇ ਦਿਲਾਂ ਵਿਚ ਬਿਮਾਰੀ ਹੈ, ਉਹ ਉਸੇ ਦੇ ਤਰਫ਼ ਹੀ ਦੌੜ ਰਹੇ ਹਨ। ਇਹ ਕਹਿੰਦੇ ਹਨ ਕਿ ਸਾਨੂੰ ਸੱਕ ਹੈ ਕਿ ਕਿਤੇ ਅਸੀਂ ਕਿਸੇ ਮੁਸ਼ਕਲ ਵਿਚ ਨਾ ਫਸ ਜਾਈਏ। ਤਾਂ ਸੰਭਵ ਹੈ ਕਿ ਅੱਲਾਹ ਜਿੱਤ ਪ੍ਰਦਾਨ ਕਰ ਦੇਵੇ ਜਾਂ ਆਪਣੇ ਵੱਲੋਂ ਕੋਈ ਵਿਸ਼ੇਸ਼ ਗੱਲ ਪ੍ਰਗਟ ਕਰ ਦੇਵੇ, ਤਾਂ ਇਹ ਲੋਕ ਉਸ ਬੀਜ਼ ਲਈ ਜਿਸ ਨੂੰ ਇਹ ਆਪਣੇ ਦਿਲਾਂ ਵਿਚ ਲੁਕੋਈ ਬੈਠੇ ਹਨ, ਸਰਮਿੰਦੇ ਹੋਣਗੇ।
وَيَقُولُ الَّذِينَ آمَنُوا أَهَٰؤُلَاءِ الَّذِينَ أَقْسَمُوا بِاللَّهِ جَهْدَ أَيْمَانِهِمْ ۙ إِنَّهُمْ لَمَعَكُمْ ۚ حَبِطَتْ أَعْمَالُهُمْ فَأَصْبَحُوا خَاسِرِينَ
ਅਤੇ ਉਸ ਸਮੇਂ ਈਮਾਨ ਵਾਲੇ ਕਹਿਣਗੇ, ਕੀ ਇਹ ਉਹ ਹੀ ਲੋਕ ਹਨ ਜਿਹੜੇ ਵਧ ਚੜ੍ਹ ਕੇ ਅੱਲਾਹ ਦੀਆਂ ਸਹੁੰਆਂ ਖਾ ਕੇ ਵਿਸ਼ਵਾਸ਼ ਦਿਵਾਉਂਦੇ ਸੀ ਕਿ ਅਸੀਂ ਤੁਹਾਡੇ ਨਾਲ ਹਾਂ। ਉਨ੍ਹਾਂ ਦੇ ਸੰਪੂਰਨ ਕਰਮ ਨਸ਼ਟ ਹੋ ਗਏ ਅਤੇ ਉਹ ਘਾਟੇ ਵਿਚ ਰਹੇ।

Choose other languages: