Quran Apps in many lanuages:

Surah Al-Maeda Ayahs #47 Translated in Punjabi

وَكَيْفَ يُحَكِّمُونَكَ وَعِنْدَهُمُ التَّوْرَاةُ فِيهَا حُكْمُ اللَّهِ ثُمَّ يَتَوَلَّوْنَ مِنْ بَعْدِ ذَٰلِكَ ۚ وَمَا أُولَٰئِكَ بِالْمُؤْمِنِينَ
ਅੱਲਾਹ ਇਨਸਾਫ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੈ। ਉਹ ਕਿਸ ਤਰ੍ਹਾਂ ਤੁਹਾਨੂੰ ਪੰਚ ਬਣਾਉਂਦੇ ਹਨ। ਜਦੋਂ ਕਿ ਉਨ੍ਹਾਂ ਦੇ ਪਾਸ ਤੌਰੇਤ ਹੈ। ਜਿਸ ਵਿਚ ਅੱਲਾਹ ਦਾ ਆਦੇਸ਼ ਮੌਜੂਦ ਹੈ ਅਤੇ ਉਹ ਉਸ ਤੋਂ ਮੂੰਹ ਮੌੜ ਰਹੇ ਹਨ। ਇਹ ਲੋਕ ਉੱਕਾ ਹੀ ਈਮਾਨ ਵਾਲੇ ਨਹੀਂ ਹਨ।
إِنَّا أَنْزَلْنَا التَّوْرَاةَ فِيهَا هُدًى وَنُورٌ ۚ يَحْكُمُ بِهَا النَّبِيُّونَ الَّذِينَ أَسْلَمُوا لِلَّذِينَ هَادُوا وَالرَّبَّانِيُّونَ وَالْأَحْبَارُ بِمَا اسْتُحْفِظُوا مِنْ كِتَابِ اللَّهِ وَكَانُوا عَلَيْهِ شُهَدَاءَ ۚ فَلَا تَخْشَوُا النَّاسَ وَاخْشَوْنِ وَلَا تَشْتَرُوا بِآيَاتِي ثَمَنًا قَلِيلًا ۚ وَمَنْ لَمْ يَحْكُمْ بِمَا أَنْزَلَ اللَّهُ فَأُولَٰئِكَ هُمُ الْكَافِرُونَ
ਬੇਸ਼ੱਕ ਅਸੀਂ ਤੌਰੇਤ ਉਤਾਰੀ। ਜਿਸ ਵਿਚ ਮਾਰਗ ਦਰਸ਼ਨ ਅਤੇ ਪ੍ਰਕਾਸ਼ ਹੈ। ਉਸੇ ਤੌਰੇਤ ਦੇ ਅਨੁਸਾਰ, ਅੱਲਾਹ ਦੇ ਆਗਿਆਕਾਰੀ ਪੈਗ਼ੰਬਰ ਯਹੂਦੀ ਲੋਕਾਂ ਦਾ ਫੈਸਲਾ ਕਰਦੇ ਸੀ, ਅਤੇ ਉਨ੍ਹਾਂ ਦੇ ਧਰਮ ਅਧਿਕਾਰੀ ਅਤੇ ਇਲਮ ਦੇ ਗਿਆਤਾ ਵੀ ਸਨ। ਇਸ ਲਈ ਕਿ ਉਹ ਅੱਲਾਹ ਦੀ ਕਿਤਾਬ ਉੱਪਰ ਰੱਖਿਅਕ ਨਿਯੁਕਤ ਕੀਤੇ ਗਏ ਸੀ। ਅਤੇ ਉਹ ਇਸਦੇ ਗਵਾਹ ਸੀ। ਫਿਰ ਤੁਸੀਂ ਇਨਸਾਨਾਂ ਤੋਂ ਨਾ ਡਰੋ, ਮੇਰੇ ਤੋਂ ਡਰੋ ਅਤੇ ਮੇਰੀਆਂ ਆਇਿਤਾਂ ਨੂੰ ਤੁੱਛ ਚੀਜ਼ਾਂ ਦੇ ਬਦਲੇ ਵਿਚ ਨਾ ਵੇਚੋ। ਜਿਹੜਾ ਕੋਈ ਉਸ ਆਦੇਸ਼ ਅਨੁਸਾਰ ਨਾ ਕਰੇ ਜਿਹੜਾ ਅੱਲਾਹ ਨੇ ਉਤਾਰਿਆ ਹੈ। ਤਾਂ ਉਹ ਲੋਕ ਅਧਰਮੀ ਹਨ।
وَكَتَبْنَا عَلَيْهِمْ فِيهَا أَنَّ النَّفْسَ بِالنَّفْسِ وَالْعَيْنَ بِالْعَيْنِ وَالْأَنْفَ بِالْأَنْفِ وَالْأُذُنَ بِالْأُذُنِ وَالسِّنَّ بِالسِّنِّ وَالْجُرُوحَ قِصَاصٌ ۚ فَمَنْ تَصَدَّقَ بِهِ فَهُوَ كَفَّارَةٌ لَهُ ۚ وَمَنْ لَمْ يَحْكُمْ بِمَا أَنْزَلَ اللَّهُ فَأُولَٰئِكَ هُمُ الظَّالِمُونَ
ਅਤੇ ਅਸੀਂ ਉਸ ਕਿਤਾਬ (ਤੌਰੇਤ) ਵਿਚ ਉਨ੍ਹਾਂ ਲਈ ਲਿਖ ਦਿੱਤਾ ਹੈ ਕਿ ਜਾਨ ਦੇ ਬਦਲੇ ਜਾਨ ਅਤੇ ਅੱਖ ਦੇ ਬਦਲੇ ਅੱਖ, ਨੱਕ ਦੇ ਬਦਲੇ ਨੱਕ, ਕੰਨ ਦੇ ਬਦਲੇ ਕੰਨ, ਦੰਦ ਦੇ ਬਦਲੇ ਦੰਦ ਅਤੇ ਜਖ਼ਮ ਦਾ ਬਦਲਾ ਉਸ ਦੇ ਬਰਾਬਰ (ਜਖ਼ਮ)। ਫਿਰ ਜਿਸ ਨੇ ਉਸ ਨੂੰ ਮੁਆਫ਼ ਕਰ ਦਿੱਤਾ ਤਾਂ ਉਹ ਉਸਦੇ ਲਈ ਕੱਫਾਰਾ (ਭਾਵ ਰੱਬ ਦੇ ਦਰਬਾਰ ਵਿਚ ਉਸ ਦੇ ਆਪਣੇ ਗ਼ੁਨਾਹ ਵੀ ਇੰਝ ਮੁਆਫ਼ ਕੀਤੇ ਜਾਣਗੇ) ਹੈ। ਅਤੇ ਜਿਹੜਾ ਵਿਅਕਤੀ ਉਸ ਦੇ ਆਦੇਸ਼ ਅਨੁਸਾਰ ਫੈਸਲਾ ਨਾ ਕਰੇ ਜਿਹੜਾ ਅੱਲਾਹ ਨੇ ਉਤਾਰਿਆ ਹੈ ਤਾਂ ਉਹ ਅੱਤਿਆਚਾਰੀ ਹੈ।
وَقَفَّيْنَا عَلَىٰ آثَارِهِمْ بِعِيسَى ابْنِ مَرْيَمَ مُصَدِّقًا لِمَا بَيْنَ يَدَيْهِ مِنَ التَّوْرَاةِ ۖ وَآتَيْنَاهُ الْإِنْجِيلَ فِيهِ هُدًى وَنُورٌ وَمُصَدِّقًا لِمَا بَيْنَ يَدَيْهِ مِنَ التَّوْرَاةِ وَهُدًى وَمَوْعِظَةً لِلْمُتَّقِينَ
ਅਤੇ ਅਸੀਂ ਉਨ੍ਹਾਂ ਤੋਂ ਬਾਅਦ ਮਰੀਅਮ ਦੇ ਪੁੱਤਰ ਈਸਾ ਨੂੰ ਭੇਜਿਆ ਪੁਸ਼ਟੀ ਕਰਦੇ ਹੋਏ। ਆਪਣੇ ਤੋਂ ਪਹਿਲਾਂ ਦੀ ਕਿਤਾਬ ਤੋਰੇਤ ਦੀ ਅਤੇ ਅਸੀਂ’ ਉਸ ਨੂੰ ਇੰਜੀਲ ਦਿੱਤੀ। ਜਿਸ ਵਿਚ ਮਾਰਗ ਦਰਸ਼ਨ ਅਤੇ ਪ੍ਰਕਾਸ਼ ਹੈ। ਇਹ ਪੁਸ਼ਟੀ ਕਰਨ ਵਾਲੀ ਸੀ। ਅਪਣੇ ਤੋਂ ਪਹਿਲੀ ਕਿਤਾਸ਼ ਤੋਰੇਤ ਦਿੱਤੀ, ਮਾਰਗ ਦਰਸ਼ਨ ਅਤੇ ਉਪਦੇਸ਼ ਕਰਨ ਵਾਲਿਆਂ ਲਈ।
وَلْيَحْكُمْ أَهْلُ الْإِنْجِيلِ بِمَا أَنْزَلَ اللَّهُ فِيهِ ۚ وَمَنْ لَمْ يَحْكُمْ بِمَا أَنْزَلَ اللَّهُ فَأُولَٰئِكَ هُمُ الْفَاسِقُونَ
ਅਤੇ ਚਾਹੀਦਾ ਹੈ ਕਿ ਇੰਜੀਲ ਵਾਲੇ ਉਸ ਦੇ ਅਨੁਸਾਰ ਫੈਸਲਾ ਕਰਨ, ਜੋ ਅੱਲਾਹ ਨੇ ਉਸ ਵਿਚ ਉਤਾਰਿਆ ਹੈ। ਅਤੇ ਜੇ ਕੋਈ ਉਸ ਅਨੁਸਾਰ ਫੈਸਲਾ ਨਾ ਕਰੇ ਜੋ ਅੱਲਾਹ ਨੇ ਉਤਾਰਿਆ ਹੈ ਤਾਂ ਉਹ ਲੋਕ ਬਾਗ਼ੀ ਹਨ।

Choose other languages: