Quran Apps in many lanuages:

Surah Al-Maeda Ayahs #33 Translated in Punjabi

إِنِّي أُرِيدُ أَنْ تَبُوءَ بِإِثْمِي وَإِثْمِكَ فَتَكُونَ مِنْ أَصْحَابِ النَّارِ ۚ وَذَٰلِكَ جَزَاءُ الظَّالِمِينَ
ਮੈਂ ਚਾਹੁੰਦਾ ਹਾਂ ਕਿ ਮੇਰਾ ਅਤੇ ਆਪਣਾ ਪਾਪ ਤੁਸੀਂ ਹੀ ਲੈ ਲਵੋ। ਫਿਰ ਤੁਸੀਂ ਨਰਕ ਵਾਲਿਆਂ ਵਿਚ ਸ਼ਾਮਿਲ ਹੋਵੇਂ। ਇਹ ਹੀ ਸਜ਼ਾ ਹੈ ਜ਼ੁਲਮ ਕਰਨ ਵਾਲਿਆਂ ਲਈ।
فَطَوَّعَتْ لَهُ نَفْسُهُ قَتْلَ أَخِيهِ فَقَتَلَهُ فَأَصْبَحَ مِنَ الْخَاسِرِينَ
ਫਿਰ ਉਸ ਦੇ ਮਨ ਨੇ ਉਸ ਨੂੰ ਆਪਣੇ ਭਰਾ ਦੀ ਹੱਤਿਆ ਕਰਨ ਲਈ ਉਕਸਾਇਆ ਅਤੇ ਉਸ ਨੇ, ਉਸ ਦੀ ਹੱਤਿਆ ਕਰ ਦਿੱਤੀ। ਫਿਰ ਉਹ ਨੁਕਸਾਨ ਉਠਾਉਣ ਵਾਲਿਆਂ ਵਿਚ ਸ਼ਾਮਿਲ ਹੋ ਗਿਆ।
فَبَعَثَ اللَّهُ غُرَابًا يَبْحَثُ فِي الْأَرْضِ لِيُرِيَهُ كَيْفَ يُوَارِي سَوْءَةَ أَخِيهِ ۚ قَالَ يَا وَيْلَتَا أَعَجَزْتُ أَنْ أَكُونَ مِثْلَ هَٰذَا الْغُرَابِ فَأُوَارِيَ سَوْءَةَ أَخِي ۖ فَأَصْبَحَ مِنَ النَّادِمِينَ
ਫਿਰ ਅੱਲਾਹ ਨੇ ਇਕ ਕਾਂ ਨੂੰ ਭੇਜਿਆ ਜਿਹੜਾ ਜ਼ਮੀਨ ਪੁੱਟਦਾ ਸੀ, ਤਾਂ ਕਿ ਉਹ ਜ਼ਮੀਨ ਪੁੱਟ ਕੇ ਉਸ ਨੂੰ ਦਿਖਾਵੇ, ਕਿ ਉਹ ਆਪਣੇ ਭਰਾ ਦੀ ਲਾਸ਼ ਨੂੰ ਕਿਸ ਤਰ੍ਹਾਂ ਛੁਪਾਵੇ। ਉਸ ਨੇ ਕਿਹਾ, ਅਫਸੋਸ ਮੇਰੀ ਹਾਲਤ ਉੱਤੇ ਕਿ ਮੈਂ ਇਸ ਕਾਂ ਵਰਗਾ ਵੀ ਨਹੀਂ ਹੋ ਸਕਿਆ, ਕਿ ਆਪਣੇ ਭਰਾ ਦੀ ਲਾਸ਼ ਨੂੰ ਛੁਪਾ ਦਿੰਦਾ। ਇਸ ਲਈ ਉਹ ਬਹੁਤ ਸ਼ਰਮਿੰਦਾ ਹੋਇਆ।
مِنْ أَجْلِ ذَٰلِكَ كَتَبْنَا عَلَىٰ بَنِي إِسْرَائِيلَ أَنَّهُ مَنْ قَتَلَ نَفْسًا بِغَيْرِ نَفْسٍ أَوْ فَسَادٍ فِي الْأَرْضِ فَكَأَنَّمَا قَتَلَ النَّاسَ جَمِيعًا وَمَنْ أَحْيَاهَا فَكَأَنَّمَا أَحْيَا النَّاسَ جَمِيعًا ۚ وَلَقَدْ جَاءَتْهُمْ رُسُلُنَا بِالْبَيِّنَاتِ ثُمَّ إِنَّ كَثِيرًا مِنْهُمْ بَعْدَ ذَٰلِكَ فِي الْأَرْضِ لَمُسْرِفُونَ
ਇਸ ਲਈ ਅਸੀਂ ਇਸਰਾਈਲ ਦੀ ਔਲਾਦ ਲਈ ਇਹ ਲਿਖ ਦਿੱਤਾ ਸੀ ਕਿ ਜਿਹੜਾ ਬੰਦਾ ਕਿਸੇ ਦੀ (ਬੇ-ਵਜ੍ਹਾ) ਹੱਤਿਆ ਕਰੇ, ਭਾਵ ਬਿਨ੍ਹਾਂ ਇਸ ਦੇ ਕਿ ਉਸ ਨੇ ਕਿਸੇ ਦੀ ਹੱਤਿਆ ਕੀਤੀ ਹੋਵੇ ਜਾਂ ਧਰਤੀ ਉੱਪਰ ਜ਼ੁਲਮ ਕੀਤਾ ਹੋਵੇ ਤਾਂ ਉਹ ਇਸ ਤਰ੍ਹਾਂ ਹੈ ਜਿਵੇਂ ਉਸ ਨੇ ਸਾਰੀ ਮਾਨਵਤਾ ਦੀ ਹੱਤਿਆ ਕਰ ਦਿੱਤੀ ਹੋਵੇ। ਅਤੇ ਜਿਸ ਨੇ ਇਕ ਜਾਨ ਨੂੰ ਬਚਾਇਆ ਤਾਂ ਉਹ ਇਸ ਤਰ੍ਹਾਂ ਹੈ ਜਿਵੇਂ ਉਸ ਨੇ ਸਾਰੀ ਮਾਨਵਤਾ ਨੂੰ ਬਚਾ ਲਿਆ ਹੋਵੇ। ਅਤੇ ਸਾਰੇ ਰਸੂਲ ਉਨ੍ਹਾਂ ਦੇ ਕੋਲ ਸਪੱਸ਼ਟ ਹੁਕਮ ਲਿਆਏ। ਇਸ ਦੇ ਬਾਵਜੂਦ ਉਨ੍ਹਾਂ ਵਿਚੋਂ ਬਹੁਤ ਸਾਰੇ ਲੌਕ ਧਰਤੀ ਉੱਪਰ ਜ਼ਿਆਦਤੀਆਂ ਕਰਦੇ ਹਨ।
إِنَّمَا جَزَاءُ الَّذِينَ يُحَارِبُونَ اللَّهَ وَرَسُولَهُ وَيَسْعَوْنَ فِي الْأَرْضِ فَسَادًا أَنْ يُقَتَّلُوا أَوْ يُصَلَّبُوا أَوْ تُقَطَّعَ أَيْدِيهِمْ وَأَرْجُلُهُمْ مِنْ خِلَافٍ أَوْ يُنْفَوْا مِنَ الْأَرْضِ ۚ ذَٰلِكَ لَهُمْ خِزْيٌ فِي الدُّنْيَا ۖ وَلَهُمْ فِي الْآخِرَةِ عَذَابٌ عَظِيمٌ
ਜਿਹੜੇ ਲੋਕ ਅੱਲਾਹ ਅਤੇ ਉਨ੍ਹਾਂ ਦੇ ਰਸੂਲਾਂ ਨਾਲ ਲੜਦੇ ਹਨ ਅਤੇ ਧਰਤੀ ਉੱਪਰ ਜ਼ੁਲਮ ਕਰਨ ਲਈ ਭੱਜਦੇ ਹਨ। ਉਨ੍ਹਾਂ ਦੀ ਸਜ਼ਾ ਇਹ ਹੀ ਹੈ, ਕਿ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਜਾਵੇ ਜਾਂ ਉਹ ਸੂਲੀ ਉੱਪਰ ਚੜ੍ਹਾਏ ਜਾਣ ਜਾਂ ਉਨ੍ਹਾਂ ਦੇ ਹੱਥ ਪੈਰ ਉਲਟੀ ਦਿਸ਼ਾ ਵਿਚ ਕੱਟੇ ਜਾਣ ਜਾਂ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ ਜਾਵੇ। ਇਹ ਇਸ ਸੰਸਾਰ ਵਿਚ ਉਨ੍ਹਾਂ ਦੀ ਬੇਇਜ਼ਤੀ ਹੈ ਅਤੇ ਪ੍ਰਲੋਕ ਵਿਚ ਉਨ੍ਹਾਂ ਲਈ ਵੱਡੀ ਸਜ਼ਾ ਹੈ।

Choose other languages: