Quran Apps in many lanuages:

Surah Al-Kahf Ayahs #88 Translated in Punjabi

إِنَّا مَكَّنَّا لَهُ فِي الْأَرْضِ وَآتَيْنَاهُ مِنْ كُلِّ شَيْءٍ سَبَبًا
ਅਸੀਂ ਉਸ ਨੂੰ ਧਰਤੀ ਉੱਪਰ ਸੱਤਾ ਪ੍ਰਦਾਨ ਕੀਤੀ। ਅਤੇ ਉਸ ਨੂੰ ਅਸੀਂ ਹਰ ਤਰ੍ਹਾਂ ਦੇ ਸਾਧਨ ਮੁਹੱਈਆ ਕਰਵਾਏ ਸਨ।
فَأَتْبَعَ سَبَبًا
ਫਿਰ ਜ਼ੁਲ-ਕਰਨੈਨ ਇੱਕ ਰਾਹ ਪਿੱਛੇ ਚੱਲਿਆ।
حَتَّىٰ إِذَا بَلَغَ مَغْرِبَ الشَّمْسِ وَجَدَهَا تَغْرُبُ فِي عَيْنٍ حَمِئَةٍ وَوَجَدَ عِنْدَهَا قَوْمًا ۗ قُلْنَا يَا ذَا الْقَرْنَيْنِ إِمَّا أَنْ تُعَذِّبَ وَإِمَّا أَنْ تَتَّخِذَ فِيهِمْ حُسْنًا
ਇਥੋਂ ਤੱਕ ਕਿ ਉਹ ਸੂਰਜ ਦੇ ਡੁੱਬਣ ਦੀ ਥਾਂ ਤੇ ਪਹੁੰਚ ਗਿਆ। ਉਸ ਨੇ ਸੂਰਜ ਨੂੰ ਵੇਖਿਆ ਕਿ ਉਹ ਇੱਕ ਕਾਲੇ ਪਾਣੀ ਵਿਚ ਡੁੱਬ ਰਿਹਾ ਸੀ ਅਤੇ ਉੱਤੇ ਉੱਸ ਨੂੰ ਇੱਕ ਅਜਿਹੀ ਕੌਮ ਮਿਲੀ ਅਸੀਂ ਕਿਹਾ ਕਿ ਜ਼ੁਲ-ਕਰਨੈਨ ਤੂਸੀਂ’ ਚਾਹੋ ਤਾਂ ਇਸ ਨੂੰ ਸਜ਼ਾ ਦੇਵੋ। ਚਾਹੋਂ ਤਾਂ ਉਸ ਨਾਲ ਚੰਗਾ ਵਰਤਾਉਂ ਕਰੋ।
قَالَ أَمَّا مَنْ ظَلَمَ فَسَوْفَ نُعَذِّبُهُ ثُمَّ يُرَدُّ إِلَىٰ رَبِّهِ فَيُعَذِّبُهُ عَذَابًا نُكْرًا
ਉਸ ਨੇ ਆਖਿਆ ਜਿਹੜਾ ਇਨ੍ਹਾਂ ਵਿਚੋਂ ਜ਼ੁਲਮ ਕਰੇਗਾ ਅਸੀਂ’ ਉੱਸ ਨੂੰ ਦੰਡ ਦੇਵਾਂਗੇ। ਫਿਰ ਉਹ ਆਪਣੇ ਰੱਬ ਕੋਲ ਪਹੁੰਚਾਇਆ ਜਾਵੇਗਾ ਅਤੇ ਉਹ ਉਸ ਨੂੰ ਕਠੋਰ ਸਜ਼ਾ ਦੇਵੇਗਾ।
وَأَمَّا مَنْ آمَنَ وَعَمِلَ صَالِحًا فَلَهُ جَزَاءً الْحُسْنَىٰ ۖ وَسَنَقُولُ لَهُ مِنْ أَمْرِنَا يُسْرًا
ਅਤੇ ਜਿਹੜਾ ਬੰਦਾ ਈਮਾਨ ਲਿਆਏਗਾ ਅਤੇ ਚੰਗੇ ਕਰਮ ਕਰੇਗਾ, ਉਸ ਲਈ ਚੰਗਾ ਬਦਲਾ ਹੈ ਅਤੇ ਅਸੀਂ ਵੀ ਉਸ ਨਾਲ ਚੰਗਾ ਵਿਹਾਰ ਕਰਾਂਗੇ।

Choose other languages: