Quran Apps in many lanuages:

Surah Al-Kahf Ayahs #36 Translated in Punjabi

وَاضْرِبْ لَهُمْ مَثَلًا رَجُلَيْنِ جَعَلْنَا لِأَحَدِهِمَا جَنَّتَيْنِ مِنْ أَعْنَابٍ وَحَفَفْنَاهُمَا بِنَخْلٍ وَجَعَلْنَا بَيْنَهُمَا زَرْعًا
ਤੁਸੀਂ ਉਨ੍ਹਾਂ ਦੇ ਬਰਾਬਰ ਕੋਈ ਇੱਕ ਮਿਸਾਲ ਪੇਸ਼ ਕਰੋ। ਦੋ ਬੰਦੇ ਸਨ, ਉਨ੍ਹਾਂ ਵਿਚੋਂ ਇੱਕ ਨੂੰ ਅਸੀਂ ਅੰਗੂਰਾਂ ਦੇ ਦੋਂ ਬਾਗ਼ ਦਿੱਤੇ। ਉਨ੍ਹਾਂ ਦੇ ਜ਼ਾਰੇ ਪਾਸੇ ਖਜੂਰ ਦੇ ਰੁੱਖਾਂ ਦਾ ਘੇਰਾ ਬਣਾ ਦਿੱਤਾ। ਅਤੇ ਦੋਵਾਂ ਦੇ ਵਿਚਕਾਰ ਖੇਤੀ (ਫ਼ਸਲ) ਪੈਂਦਾ ਕਰ ਦਿੱਤੀ।
كِلْتَا الْجَنَّتَيْنِ آتَتْ أُكُلَهَا وَلَمْ تَظْلِمْ مِنْهُ شَيْئًا ۚ وَفَجَّرْنَا خِلَالَهُمَا نَهَرًا
ਦੋਵੇਂ ਬਾਗ਼ ਆਪਣਾ ਪੂਰਾ ਫ਼ਲ ਲਿਆਏ, ਉਨ੍ਹਾਂ ਵਿਚੋਂ ਕੋਈ ਕਮੀ ਨਹੀਂ ਸੀ। ਅਤੇ ਦੋਵਾਂ ਦੇ ਵਿਚਕਾਰ ਅਸੀਂ ਇੱਕ ਨਹਿਰ ਵਗਾ ਦਿੱਤੀ।
وَكَانَ لَهُ ثَمَرٌ فَقَالَ لِصَاحِبِهِ وَهُوَ يُحَاوِرُهُ أَنَا أَكْثَرُ مِنْكَ مَالًا وَأَعَزُّ نَفَرًا
ਅਤੇ ਉਸ ਨੂੰ ਭਰਪੂਰ ਫ਼ਲ ਮਿਲਿਆ ਤਾਂ ਉਸ ਨੇ ਆਪਣੇ ਸਾਥੀ ਨੂੰ ਕਿਹਾ ਕਿ ਮੈਂ’ ਤੇਰੇ ਨਾਲੋਂ ਜਾਇਦਾਦ ਵਿਚ ਜ਼ਿਆਦਾ (ਅਮੀਰ) ਹਾਂ ਅਤੇ ਗਿਣਤੀ ਵਿਚ ਵੀ ਜ਼ਿਆਦਾ ਸਮਰੱਥਾ ਵਾਲਾ ਹਾਂ।
وَدَخَلَ جَنَّتَهُ وَهُوَ ظَالِمٌ لِنَفْسِهِ قَالَ مَا أَظُنُّ أَنْ تَبِيدَ هَٰذِهِ أَبَدًا
ਉਸ ਨੇ ਆਪਣੇ ਬਾਗ਼ ਵਿਚ ਪ੍ਰਵੇਸ਼ ਕੀਤਾ ਅਤੇ ਉਹ ਆਪਣੇ ਆਪ ਉੱਪਰ ਜ਼ੁਲਮ ਕਰ ਰਿਹਾ ਸੀ। ਉਸ ਨੇ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਇਹ ਬਾਗ਼ ਕਦੇ ਵੀ ਨਸ਼ਟ ਹੋ ਜਾਵੇਗਾ।
وَمَا أَظُنُّ السَّاعَةَ قَائِمَةً وَلَئِنْ رُدِدْتُ إِلَىٰ رَبِّي لَأَجِدَنَّ خَيْرًا مِنْهَا مُنْقَلَبًا
ਅਤੇ ਮੈਂ ਨਹੀਂ ਸਮਝਦਾ ਕਿ ਕਿਆਮਤ ਕਦੋਂ ਆਵੇਗੀ। ਅਤੇ ਜੇਕਰ ਮੈਂ ਆਪਣੇ ਰੱਬ ਵੱਲ ਮੋੜ ਦਿੱਤਾ ਗਿਆ ਤਾਂ ਜ਼ਰੂਰ ਇਸ ਤੋਂ ਜ਼ਿਆਦਾ ਚੰਗੀ ਥਾਂ ਮੈਨੂੰ ਮਿਲੇਗੀ।

Choose other languages: