Quran Apps in many lanuages:

Surah Al-Kahf Ayahs #34 Translated in Punjabi

إِنَّ الَّذِينَ آمَنُوا وَعَمِلُوا الصَّالِحَاتِ إِنَّا لَا نُضِيعُ أَجْرَ مَنْ أَحْسَنَ عَمَلًا
ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਉਨ੍ਹਾਂ ਨੇ ਚੰਗੇ ਕਰਮ ਕੀਤੇ ਤਾਂ ਅਸੀਂ ਅਜਿਹੇ ਲੋਕਾਂ ਦਾ ਫ਼ਲ ਨਸ਼ਟ ਨਹੀਂ ਕਰਾਂਗੇ।
أُولَٰئِكَ لَهُمْ جَنَّاتُ عَدْنٍ تَجْرِي مِنْ تَحْتِهِمُ الْأَنْهَارُ يُحَلَّوْنَ فِيهَا مِنْ أَسَاوِرَ مِنْ ذَهَبٍ وَيَلْبَسُونَ ثِيَابًا خُضْرًا مِنْ سُنْدُسٍ وَإِسْتَبْرَقٍ مُتَّكِئِينَ فِيهَا عَلَى الْأَرَائِكِ ۚ نِعْمَ الثَّوَابُ وَحَسُنَتْ مُرْتَفَقًا
ਜਿਹੜੇ ਚੰਗੇ ਕਰਮ ਕਰਨ, ਉਨ੍ਹਾਂ ਲਈ ਹਮੇਸ਼ਾਂ ਰਹਿਣ ਵਾਲੇ ਬਾਗ਼ ਹਨ। ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹੌਣਗੀਆਂ। ਉੱਤੇ ਉਨ੍ਹਾਂ ਦੇ ਸੋਨੇ ਦੇ ਕੜੇ ਪਹਿਨਾਏ ਜਾਣਗੇ। ਉਹ ਤਖ਼ਤਾਂ ਉੱਪਰ ਭਰੋਸਾ ਰੱਖਦੇ ਹਨ ਰੇਸ਼ਮ ਦੇ ਪਤਲੇ ਤੇ ਹਰੇ ਕੱਪੜੇ ਪਹਿਨਣਗੇ। ਕਿੰਨਾ ਚੰਗਾ ਬਦਲਾ ਹੈ ਅਤੇ ਕਿਹੋ ਜਿਹਾ ਚੰਗਾ ਟਿਕਾਣਾ।
وَاضْرِبْ لَهُمْ مَثَلًا رَجُلَيْنِ جَعَلْنَا لِأَحَدِهِمَا جَنَّتَيْنِ مِنْ أَعْنَابٍ وَحَفَفْنَاهُمَا بِنَخْلٍ وَجَعَلْنَا بَيْنَهُمَا زَرْعًا
ਤੁਸੀਂ ਉਨ੍ਹਾਂ ਦੇ ਬਰਾਬਰ ਕੋਈ ਇੱਕ ਮਿਸਾਲ ਪੇਸ਼ ਕਰੋ। ਦੋ ਬੰਦੇ ਸਨ, ਉਨ੍ਹਾਂ ਵਿਚੋਂ ਇੱਕ ਨੂੰ ਅਸੀਂ ਅੰਗੂਰਾਂ ਦੇ ਦੋਂ ਬਾਗ਼ ਦਿੱਤੇ। ਉਨ੍ਹਾਂ ਦੇ ਜ਼ਾਰੇ ਪਾਸੇ ਖਜੂਰ ਦੇ ਰੁੱਖਾਂ ਦਾ ਘੇਰਾ ਬਣਾ ਦਿੱਤਾ। ਅਤੇ ਦੋਵਾਂ ਦੇ ਵਿਚਕਾਰ ਖੇਤੀ (ਫ਼ਸਲ) ਪੈਂਦਾ ਕਰ ਦਿੱਤੀ।
كِلْتَا الْجَنَّتَيْنِ آتَتْ أُكُلَهَا وَلَمْ تَظْلِمْ مِنْهُ شَيْئًا ۚ وَفَجَّرْنَا خِلَالَهُمَا نَهَرًا
ਦੋਵੇਂ ਬਾਗ਼ ਆਪਣਾ ਪੂਰਾ ਫ਼ਲ ਲਿਆਏ, ਉਨ੍ਹਾਂ ਵਿਚੋਂ ਕੋਈ ਕਮੀ ਨਹੀਂ ਸੀ। ਅਤੇ ਦੋਵਾਂ ਦੇ ਵਿਚਕਾਰ ਅਸੀਂ ਇੱਕ ਨਹਿਰ ਵਗਾ ਦਿੱਤੀ।
وَكَانَ لَهُ ثَمَرٌ فَقَالَ لِصَاحِبِهِ وَهُوَ يُحَاوِرُهُ أَنَا أَكْثَرُ مِنْكَ مَالًا وَأَعَزُّ نَفَرًا
ਅਤੇ ਉਸ ਨੂੰ ਭਰਪੂਰ ਫ਼ਲ ਮਿਲਿਆ ਤਾਂ ਉਸ ਨੇ ਆਪਣੇ ਸਾਥੀ ਨੂੰ ਕਿਹਾ ਕਿ ਮੈਂ’ ਤੇਰੇ ਨਾਲੋਂ ਜਾਇਦਾਦ ਵਿਚ ਜ਼ਿਆਦਾ (ਅਮੀਰ) ਹਾਂ ਅਤੇ ਗਿਣਤੀ ਵਿਚ ਵੀ ਜ਼ਿਆਦਾ ਸਮਰੱਥਾ ਵਾਲਾ ਹਾਂ।

Choose other languages: