Quran Apps in many lanuages:

Surah Al-Kahf Ayahs #17 Translated in Punjabi

نَحْنُ نَقُصُّ عَلَيْكَ نَبَأَهُمْ بِالْحَقِّ ۚ إِنَّهُمْ فِتْيَةٌ آمَنُوا بِرَبِّهِمْ وَزِدْنَاهُمْ هُدًى
ਅਸੀਂ’ ਤੁਹਾਨੂੰ ਉਨ੍ਹਾਂ ਦੀ ਅਸਲੀਅਤ ਭਰਿਆ ਹਾਲ ਸੁਨਾਉਂਦੇ ਹਾਂ, ਉਹ ਕੁਝ ਨੋਜਵਾਨ ਸਨ ਜਿਹੜੇ ਆਪਣੇ ਰੱਬ ਉੱਪਰ ਈਮਾਨ ਲਿਆਏ ਅਤੇ ਅਸੀਂ ਉਨ੍ਹਾਂ ਦੀ ਹਟਾਇਤ ਵਿਚ ਹੋਰ ਜ਼ਿਆਦਾ ਵਿਕਾਸ ਪ੍ਰਦਾਨ ਕੀਤਾ।
وَرَبَطْنَا عَلَىٰ قُلُوبِهِمْ إِذْ قَامُوا فَقَالُوا رَبُّنَا رَبُّ السَّمَاوَاتِ وَالْأَرْضِ لَنْ نَدْعُوَ مِنْ دُونِهِ إِلَٰهًا ۖ لَقَدْ قُلْنَا إِذًا شَطَطًا
ਅਤੇ ਅਸੀਂ ਉਨ੍ਹਾਂ ਦੇ ਦਿਲਾਂ ਨੂੰ ਮਜ਼ਬੂਤ ਕਰ ਦਿੱਤਾ ਜਦੋਂ ਕਿ ਉਹ ਉਠੇ ਅਤੇ ਕਿਹਾ ਕਿ ਸਾਡਾ ਰੱਬ ਉਹ ਹੀ ਹੈ, ਜਿਹੜਾ ਆਕਾਸ਼ਾਂ ਅਤੇ ਧਰਤੀ ਦਾ ਪਾਲਣਹਾਰ ਹੈ। ਅਸੀਂ ਉਸ ਤੋਂ ਬਿਨ੍ਹਾਂ ਕਿਸੇ ਹੋਰ (ਰੱਬ) ਨੂੰ ਨਹੀ’ ਪੁਕਾਰਾਂਗੇ। ਜੇਕਰ ਅਸੀਂ ਅਜਿਹਾ ਕਰੀਏ ਤਾਂ ਅਸੀਂ ਬਹੁਤ ਹੀ ਅਯੋਗ ਗੱਲ ਕਰਾਂਗੇ।
هَٰؤُلَاءِ قَوْمُنَا اتَّخَذُوا مِنْ دُونِهِ آلِهَةً ۖ لَوْلَا يَأْتُونَ عَلَيْهِمْ بِسُلْطَانٍ بَيِّنٍ ۖ فَمَنْ أَظْلَمُ مِمَّنِ افْتَرَىٰ عَلَى اللَّهِ كَذِبًا
ਇਹ ਸਾਡੀ ਕੌਮ ਦੇ ਲੋਕਾਂ ਨੇ ਉਸ ਤੋਂ ਬਿਨ੍ਹਾਂ ਦੂਜੇ ਪੂਜਨੀਕ ਬਣਾ ਰੱਖੇ ਹਨ। ਇਹ ਉਨ੍ਹਾਂ ਦੇ ਪੱਖ ਵਿਚ ਸਪੱਸ਼ਟ ਦਲੀਲ ਕਿਉਂ ਨਹੀਂ ਲਿਆਉਂਦੇ। ਫਿਰ ਉਸ ਬੰਦੇ ਚੋਂ ਵੱਡਾ ਜ਼ਾਲਿਮ ਹੋਰ ਕੌਣ ਹੋਵੇਗਾ, ਜਿਹੜਾ ਅੱਲਾਹ ਉੱਪਰ ਹੀ ਦੋਸ਼ ਲਾਵੇ।
وَإِذِ اعْتَزَلْتُمُوهُمْ وَمَا يَعْبُدُونَ إِلَّا اللَّهَ فَأْوُوا إِلَى الْكَهْفِ يَنْشُرْ لَكُمْ رَبُّكُمْ مِنْ رَحْمَتِهِ وَيُهَيِّئْ لَكُمْ مِنْ أَمْرِكُمْ مِرْفَقًا
ਅਤੇ ਜਦੋਂ ਤੁਸੀਂ ਇਨ੍ਹਾਂ ਲੋਕਾਂ ਤੋਂ ਅਲੱਗ ਹੋ ਗਏ ਅਤੇ ਉਨ੍ਹਾਂ ਦੇ (ਅਖੌਤੀ) ਰੱਬਾਂ ਤੋਂ ਵੀ ਜਿਨ੍ਹਾਂ ਦੀ ਉਹ ਅੱਲਾਹ ਤੋਂ ਿਲ੍ਹਾਂ ਪੂਜਾ ਕਰਦੇ ਹਨ, ਤਾਂ ਹੁਣ ਚੱਲ ਕੇ ਗੁਫ਼ਾ ਵਿਚ ਸ਼ਰਣ ਲਵੋਂ ਤੁਹਾਡਾ ਰੱਬ ਤੁਹਾਡੇ ਉੱਪਰ ਆਪਣੀ ਕਿਰਪਾ ਕਰੇਗਾ। ਅਤੇ ਤੁਹਾਡੇ ਕੰਮ ਦੇ ਲਈ ਸਮੱਗਰੀ ਉਪਲੱਬਧ ਕਰੇਗਾ।
وَتَرَى الشَّمْسَ إِذَا طَلَعَتْ تَزَاوَرُ عَنْ كَهْفِهِمْ ذَاتَ الْيَمِينِ وَإِذَا غَرَبَتْ تَقْرِضُهُمْ ذَاتَ الشِّمَالِ وَهُمْ فِي فَجْوَةٍ مِنْهُ ۚ ذَٰلِكَ مِنْ آيَاتِ اللَّهِ ۗ مَنْ يَهْدِ اللَّهُ فَهُوَ الْمُهْتَدِ ۖ وَمَنْ يُضْلِلْ فَلَنْ تَجِدَ لَهُ وَلِيًّا مُرْشِدًا
ਅਤੇ ਤੁਸੀਂ ਸੂਰਜ ਨੂੰ ਦੇਖਦੇ ਕਿ ਜਦੋਂ ਉਹ ਉਗਦਾ ਹੈ ਤਾਂ ਉਨ੍ਹਾਂ ਦੀ ਗੁਫ਼ਾ ਤੋਂ ਸੱਜੇ ਪਾਸੇ ਵੱਲ ਬਚਿਆ ਰਹਿੰਦਾ ਹੈ ਅਤੇ ਜਦੋਂ’ ਡੂਬਦਾ ਹੈ, ਤਾਂ ਉਸ ਤੋਂ ਖੱਬੇ ਪਾਸੇ ਵੱਲ ਨੂੰ ਖਿਸਕ ਜਾਂਦਾ ਹੈ। ਅਤੇ ਉਹ ਗੁਫ਼ਾ ਦੇ ਅੰਦਰ ਇੱਕ ਖੁੱਲ੍ਹੇ ਸਥਾਨ ਵਿਚ ਹਨ। ਇਹ ਅੱਲਾਹ ਦੀਆਂ ਨਿਸ਼ਾਨੀਆਂ ਵਿਚੋਂ ਹੈ। ਜਿਸ ਨੂੰ ਅੱਲਾਹ ਹਦਾਇਤ ਕਰੇ, ਉਹ ਹੀ ਮਾਰਗ ਦਰਸ਼ਨ ਪਾਉਣ ਵਾਲਾ ਹੈ। ਜਿਸ ਨੂੰ ਅੱਲਾਹ ਰਾਹ ਤੋਂ ਭਟਕਾ ਦੇਵੇ ਤਾਂ ਤੁਸੀਂ ਉਸ ਲਈ ਕੋਈ ਵੀ ਸਾਥੀ ਰਾਹ ਦੱਸਣ ਵਾਲਾ ਨਹੀਂ’ ਦੇਖੌਗੇ।

Choose other languages: