Quran Apps in many lanuages:

Surah Al-Jathiya Ayahs #10 Translated in Punjabi

تِلْكَ آيَاتُ اللَّهِ نَتْلُوهَا عَلَيْكَ بِالْحَقِّ ۖ فَبِأَيِّ حَدِيثٍ بَعْدَ اللَّهِ وَآيَاتِهِ يُؤْمِنُونَ
ਇਹ ਅੱਲਾਹ ਦੀਆਂ ਆਇਤਾਂ ਹਨ, ਜਿਨ੍ਹਾਂ ਨੂੰ ਅਸੀਂ ਸੱਚਾਈ ਦੇ ਨਾਲ ਤੁਹਾਨੂੰ ਸੁਣਾ ਰਹੇ ਹਾਂ। ਫਿਰ ਅੱਲਾਹ ਅਤੇ ਉਸ ਦੀਆਂ ਆਇਤਾਂ ਤੋਂ ਬਾਅਦ ਕਿਹੜੀ ਗੱਲ ਹੈ, ਜਿਸ ਤੇ ਉਹ ਈਮਾਨ ਲਿਆਉਣਗੇ।
وَيْلٌ لِكُلِّ أَفَّاكٍ أَثِيمٍ
ਹਰ ਉਸ ਬੰਦੇ ਲਈ ਖਰਾਬੀ ਹੈ ਜਿਹੜਾ ਝੂਠਾ ਤੇ ਪਾਪੀ ਹੋਵੇ।
يَسْمَعُ آيَاتِ اللَّهِ تُتْلَىٰ عَلَيْهِ ثُمَّ يُصِرُّ مُسْتَكْبِرًا كَأَنْ لَمْ يَسْمَعْهَا ۖ فَبَشِّرْهُ بِعَذَابٍ أَلِيمٍ
ਜਿਹੜਾ ਅੱਲਾਹ ਦੀਆਂ ਆਇਤਾਂ ਨੂੰ ਸੁਣਦਾ ਹੈ, ਜਦੋਂ ਉਹ ਉਸ ਦੇ ਸਾਹਮਣੇ ਪੜ੍ਹੀਆਂ ਜਾਂਦੀਆਂ ਹਨ, ਫਿਰ ਉਹ ਹੰਕਾਰ ਦੇ ਨਾਲ ਅੜਿਆ ਰਹਿੰਦਾ ਹੈ। ਜਿਵੇਂ ਉਸ ਨੇ ਉਨ੍ਹਾਂ ਨੂੰ ਸੁਣਿਆ ਹੀ ਨਹੀਂ। ਤੁਸੀਂ ਉਸ ਨੂੰ ਇੱਕ ਦਰਦਨਾਕ ਸਜ਼ਾ ਦੀ ਖੂਸ਼ਖ਼ਬਰੀ ਦੇ ਦੇਵੋ।
وَإِذَا عَلِمَ مِنْ آيَاتِنَا شَيْئًا اتَّخَذَهَا هُزُوًا ۚ أُولَٰئِكَ لَهُمْ عَذَابٌ مُهِينٌ
ਅਤੇ ਜਦੋਂ ਉਹ ਸਾਡੀਆਂ ਆਇਤਾਂ ਵਿਚੋਂ ਕਿਸੇ ਚੀਜ਼ ਦੀ ਲਈ ਅਪਮਾਨਜਨਕ ਸਜ਼ਾ ਹੈ।
مِنْ وَرَائِهِمْ جَهَنَّمُ ۖ وَلَا يُغْنِي عَنْهُمْ مَا كَسَبُوا شَيْئًا وَلَا مَا اتَّخَذُوا مِنْ دُونِ اللَّهِ أَوْلِيَاءَ ۖ وَلَهُمْ عَذَابٌ عَظِيمٌ
ਉਨ੍ਹਾਂ ਦੇ ਅੱਗੇ ਨਰਕ ਹੈ। ਅਤੇ ਜਿਹੜਾ ਕੁਝ ਉਨ੍ਹਾਂ ਨੇ ਕਮਾਇਆ, ਉਹ ਉਨ੍ਹਾਂ ਦੇ ਕੋਈ ਕੰਮ ਆਉਣ ਵਾਲਾ ਨਹੀਂ। ਅਤੇ ਨਾ ਉਹ ਜਿਨ੍ਹਾਂ ਨੂੰ ਅੱਲਾਹ ਤੋ ਬਿਨਾ ਪੂਜਨੀਕ ਬਣਾਇਆ ਹੈ। ਅਤੇ ਉਨ੍ਹਾਂ ਲਈ ਵੱਡੀ ਸਜ਼ਾ ਹੈ।

Choose other languages: