Quran Apps in many lanuages:

Surah Al-Isra Ayahs #102 Translated in Punjabi

ذَٰلِكَ جَزَاؤُهُمْ بِأَنَّهُمْ كَفَرُوا بِآيَاتِنَا وَقَالُوا أَإِذَا كُنَّا عِظَامًا وَرُفَاتًا أَإِنَّا لَمَبْعُوثُونَ خَلْقًا جَدِيدًا
ਇਹ ਹੈ ਉਨ੍ਹਾਂ ਦਾ ਬਦਲਾ, ਇਸ ਲਈ ਕਿ ਉਨ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਤੋਂ ਇਨਕਾਰ ਕੀਤਾ। ਅਤੇ ਆਖਿਆ ਕਿ ਜਦੋਂ ਅਸੀਂ ਹੱਡੀ ਅਤੇ ਜੂਰਾ- ਜ਼ੂਰਾ ਹੋ ਜਾਵਾਂਗੇ ਤਾਂ ਕੀ ਅਸੀਂ ਨਵੇਂ ਸਿਰੇ ਤੋਂ ਪੈਦਾ ਕਰ ਕੇ ਚੁੱਕੇ ਜਾਵਾਂਗੇ।
أَوَلَمْ يَرَوْا أَنَّ اللَّهَ الَّذِي خَلَقَ السَّمَاوَاتِ وَالْأَرْضَ قَادِرٌ عَلَىٰ أَنْ يَخْلُقَ مِثْلَهُمْ وَجَعَلَ لَهُمْ أَجَلًا لَا رَيْبَ فِيهِ فَأَبَى الظَّالِمُونَ إِلَّا كُفُورًا
ਕੀ’ ਇਨ੍ਹਾਂ ਲੋਕਾਂ ਨੇ ਨਹੀਂ ਦੇਖਿਆ ਕਿ ਜਿਸ ਰੱਬ ਨੇ ਧਰਤੀ ਅਤੇ ਆਕਾਸ਼ਾਂ ਨੂੰ ਪੈਦਾ ਕੀਤਾ ਉਹ ਅਜਿਹੀ ਤਾਕਤ ਵੀ ਰੱਖਦਾ ਹੈ ਕਿ ਇਨ੍ਹਾਂ ਵਰਗੇ ਇੱਕ ਵਾਰ ਫਿਰ ਪੈਦਾ ਕਰ ਦੇਵੇ ਅਤੇ ਉਸ ਨੇ ਉਨ੍ਹਾਂ ਲਈ ਇੱਕ ਸਮਾਂ ਤੈਅ ਕਰ ਰੱਖਿਆ ਹੈ। ਇਸ ਵਿਚ ਬੇਸ਼ੱਕ ਸਾਡੇ ਉੱਪਰ ਵੀ ਜ਼ਾਲਿਮ ਲੋਕ ਸ਼ੱਕ ਕੀਤੇ ਸਿਲ੍ਹਾਂ ਨਾ ਰਹਿ ਸਕੇ।
قُلْ لَوْ أَنْتُمْ تَمْلِكُونَ خَزَائِنَ رَحْمَةِ رَبِّي إِذًا لَأَمْسَكْتُمْ خَشْيَةَ الْإِنْفَاقِ ۚ وَكَانَ الْإِنْسَانُ قَتُورًا
ਆਖੋ, ਕਿ ਜੇਕਰ ਤੁਸੀਂ ਲੋਕ ਮੇਰੇ ਰੱਬ ਦੀ ਰਹਿਮਤ ਦੇ ਖਜ਼ਾਨਿਆਂ ਦੇ ਮਾਲਕ ਹੁੰਦੇ ਤਾਂ ਇਸ ਹਾਲਤ ਵਿਚ ਤੁਸੀਂ ਨੰਗੇ ਹੋ ਜਾਣ ਦੇ ਡਰ ਤੋਂ’ ਜ਼ਰੂਰ ਹੱਥ ਰੋਕ ਲੈਂਦੇ ਅਤੇ ਮਨੁੱਖ ਬੜੇ ਤੰਗ ਦਿਲ ਦਾ ਮਾਲਕ ਹੈ।
وَلَقَدْ آتَيْنَا مُوسَىٰ تِسْعَ آيَاتٍ بَيِّنَاتٍ ۖ فَاسْأَلْ بَنِي إِسْرَائِيلَ إِذْ جَاءَهُمْ فَقَالَ لَهُ فِرْعَوْنُ إِنِّي لَأَظُنُّكَ يَا مُوسَىٰ مَسْحُورًا
ਅਤੇ ਅਸੀਂ ਮੂਸਾ ਨੂੰ ਨੌਂ ਸਪੱਸ਼ਟ ਨਿਸ਼ਾਨੀਆਂ ਦਿੱਤੀਆਂ। ਤਾਂ ਇਸਰਾਈਲ ਦੀ ਔਲਾਦ ਨੂੰ ਪੁੱਛ ਲਵੋਂ ਜਦੋਂ ਕਿ ਉਹ ਉਨ੍ਹਾਂ ਦੇ ਕੋਲ ਆਇਆ ਤਾਂ ਫਿਰਔਨ ਨੇ ਉਸ ਨੂੰ ਕਿਹਾ ਹੇ ਮੂਸਾ! ਮੇਰੇ ਵਿਚਾਰ ਵਿਚ ਜ਼ਰੂਰ ਤੁਹਾਡੇ ਉੱਪਰ ਕਿਸੇ ਨੇ ਜਾਦੂ ਕਰ ਦਿੱਤਾ ਹੈ।
قَالَ لَقَدْ عَلِمْتَ مَا أَنْزَلَ هَٰؤُلَاءِ إِلَّا رَبُّ السَّمَاوَاتِ وَالْأَرْضِ بَصَائِرَ وَإِنِّي لَأَظُنُّكَ يَا فِرْعَوْنُ مَثْبُورًا
ਮੂਸਾ ਨੇ ਕਿਹਾ, ਤੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਨ੍ਹਾਂ ਨੂੰ ਆਕਾਸ਼ਾਂ ਅਤੇ ਧਰਤੀ ਦੇ ਰੱਬ ਨੇ ਅੱਖਾਂ ਖੋਲਣ ਲਈ ਭੇਜਿਆ। ਮੇਰਾ ਵਿਚਾਰ ਹੈ ਕਿ, ਹੇ ਫਿਰਔਨ! ਤੂੰ ਜ਼ਰੂਰ ਬਰਬਾਦ ਹੋਣ ਵਾਲਾ ਬੰਦਾ ਹੈ।

Choose other languages: