Quran Apps in many lanuages:

Surah Al-Isra Ayahs #11 Translated in Punjabi

إِنْ أَحْسَنْتُمْ أَحْسَنْتُمْ لِأَنْفُسِكُمْ ۖ وَإِنْ أَسَأْتُمْ فَلَهَا ۚ فَإِذَا جَاءَ وَعْدُ الْآخِرَةِ لِيَسُوءُوا وُجُوهَكُمْ وَلِيَدْخُلُوا الْمَسْجِدَ كَمَا دَخَلُوهُ أَوَّلَ مَرَّةٍ وَلِيُتَبِّرُوا مَا عَلَوْا تَتْبِيرًا
ਜੇਕਰ ਤੁਸੀਂ ਚੰਗਾ ਕੰਮ ਕਰੋਗੇ ਤਾਂ ਤੁਸੀਂ ਆਪਣੇ ਲਈ ਭਲਾ ਕਰੋਗੇ। ਅਤੇ ਜੇਕਰ ਤੁਸੀਂ ਮਾੜਾ ਕੰਮ ਕਰੋਗੇ ਤਾਂ ਆਪਣੇ ਲਈ ਮਾੜਾ ਕਰੋਂਗੇ। ਫਿਰ ਜਦੋਂ ਦੂਸਰੇ ਵਾਅਦੇ ਦਾ ਸਮਾਂ ਆਇਆ ਤਾਂ ਅਸੀਂ ਹੋਰ ਬੰਦੇ ਭੇਜੇ ਤਾਂ ਕਿ ਉਹ ਤੁਹਾਡੀਆਂ ਸ਼ਕਲਾਂ ਵਿਗਾੜ ਦੇਣ ਅਤੇ ਮਸਜਿਦ (ਬੈਂਤ-ਉਲ-ਮੁਕੱਦਸ) ਵਿਚ ਵੜ ਜਾਣ ਜਿਸ ਤਰ੍ਹਾਂ ਉਹ ਪਹਿਲੀ ਵਾਰ ਘੁਸੇ ਸਨ ਅਤੇ ਜਿਸ ਚੀਜ਼ ਉੱਪਰ ਉਨ੍ਹਾਂ ਦਾ ਵੱਸ ਚੱਲੇ ਉਸ ਨੂੰ ਖ਼ਤਮ ਕਰ ਦੇਣ।
عَسَىٰ رَبُّكُمْ أَنْ يَرْحَمَكُمْ ۚ وَإِنْ عُدْتُمْ عُدْنَا ۘ وَجَعَلْنَا جَهَنَّمَ لِلْكَافِرِينَ حَصِيرًا
ਤੁਹਾਡਾ ਰੱਬ ਤੁਹਾਡੇ ਤੋਂ ਦੂਰ ਨਹੀਂ ਕਿ ਰਹਿਮ ਨਾ ਕਰ ਸਕੇ। ਅਤੇ ਜੇਕਰ ਤੁਸੀਂ ਫਿਰ ਉਹ ਹੀ ਕਰੋਗੇ ਤਾਂ ਅਸੀਂ ਵੀ ਉਹ ਹੀ ਕਰਾਂਗੇ ਅਤੇ ਅਸੀਂ ਇਨਕਾਰੀਆਂ ਲਈ ਨਰਕ ਜੇਲ੍ਹ ਬਣਾ ਦਿੱਤੀ ਹੈ।
إِنَّ هَٰذَا الْقُرْآنَ يَهْدِي لِلَّتِي هِيَ أَقْوَمُ وَيُبَشِّرُ الْمُؤْمِنِينَ الَّذِينَ يَعْمَلُونَ الصَّالِحَاتِ أَنَّ لَهُمْ أَجْرًا كَبِيرًا
ਬੇਸ਼ੱਕ ਇਹ ਕੁਰਆਨ ਉਹ ਰਸਤਾ ਦੱਸਦਾ ਹੈ, ਜਿਹੜਾ ਬਿਲਕੁਲ ਸਿੱਧਾ ਹੈ ਅਤੇ ਇਹ ਈਮਾਨ ਵਾਲਿਆਂ ਨੂੰ ਖੁਸ਼ਖਬਰੀ ਦਿੰਦਾ ਹੈ, ਜਿਹੜੇ ਚੰਗੇ ਕੰਮ ਕਰਦੇ ਹਨ। ਇਹ ਉਨ੍ਹਾਂ ਲਈ ਵੱਡਾ ਬਦਲਾ ਹੈ।
وَأَنَّ الَّذِينَ لَا يُؤْمِنُونَ بِالْآخِرَةِ أَعْتَدْنَا لَهُمْ عَذَابًا أَلِيمًا
ਅਤੇ ਜਿਹੜੇ ਲੋਕ ਆਖ਼ਿਰਤ ਨੂੰ ਨਹੀਂ ਮੰਨਦੇ ਉਨ੍ਹਾਂ ਲਈ ਅਸੀਂ ਇੱਕ ਦੁੱਖ ਦੇਣ ਵਾਲੀ ਆਫ਼ਤ ਤਿਆਰ ਕਰ ਰੱਖੀ ਹੈ।
وَيَدْعُ الْإِنْسَانُ بِالشَّرِّ دُعَاءَهُ بِالْخَيْرِ ۖ وَكَانَ الْإِنْسَانُ عَجُولًا
ਅਤੇ ਮਨੁੱਖ ਬੁਰਾਈ ਮੰਗਦਾ ਹੈ ਉਸ ਤਰ੍ਹਾਂ ਹੀਂ ਜਿਵੇਂ ਉਸ ਨੂੰ ਨੇਕੀ ਮੰਗਣੀ ਚਾਹੀਦੀ ਹੈ ਅਤੇ ਮਨੁੱਖ (ਇਹ ਕਰਦਾ) ਬੜਾ ਹੀ ਕਾਹਲਾ ਹੈ।

Choose other languages: