Quran Apps in many lanuages:

Surah Al-Isra Ayahs #13 Translated in Punjabi

إِنَّ هَٰذَا الْقُرْآنَ يَهْدِي لِلَّتِي هِيَ أَقْوَمُ وَيُبَشِّرُ الْمُؤْمِنِينَ الَّذِينَ يَعْمَلُونَ الصَّالِحَاتِ أَنَّ لَهُمْ أَجْرًا كَبِيرًا
ਬੇਸ਼ੱਕ ਇਹ ਕੁਰਆਨ ਉਹ ਰਸਤਾ ਦੱਸਦਾ ਹੈ, ਜਿਹੜਾ ਬਿਲਕੁਲ ਸਿੱਧਾ ਹੈ ਅਤੇ ਇਹ ਈਮਾਨ ਵਾਲਿਆਂ ਨੂੰ ਖੁਸ਼ਖਬਰੀ ਦਿੰਦਾ ਹੈ, ਜਿਹੜੇ ਚੰਗੇ ਕੰਮ ਕਰਦੇ ਹਨ। ਇਹ ਉਨ੍ਹਾਂ ਲਈ ਵੱਡਾ ਬਦਲਾ ਹੈ।
وَأَنَّ الَّذِينَ لَا يُؤْمِنُونَ بِالْآخِرَةِ أَعْتَدْنَا لَهُمْ عَذَابًا أَلِيمًا
ਅਤੇ ਜਿਹੜੇ ਲੋਕ ਆਖ਼ਿਰਤ ਨੂੰ ਨਹੀਂ ਮੰਨਦੇ ਉਨ੍ਹਾਂ ਲਈ ਅਸੀਂ ਇੱਕ ਦੁੱਖ ਦੇਣ ਵਾਲੀ ਆਫ਼ਤ ਤਿਆਰ ਕਰ ਰੱਖੀ ਹੈ।
وَيَدْعُ الْإِنْسَانُ بِالشَّرِّ دُعَاءَهُ بِالْخَيْرِ ۖ وَكَانَ الْإِنْسَانُ عَجُولًا
ਅਤੇ ਮਨੁੱਖ ਬੁਰਾਈ ਮੰਗਦਾ ਹੈ ਉਸ ਤਰ੍ਹਾਂ ਹੀਂ ਜਿਵੇਂ ਉਸ ਨੂੰ ਨੇਕੀ ਮੰਗਣੀ ਚਾਹੀਦੀ ਹੈ ਅਤੇ ਮਨੁੱਖ (ਇਹ ਕਰਦਾ) ਬੜਾ ਹੀ ਕਾਹਲਾ ਹੈ।
وَجَعَلْنَا اللَّيْلَ وَالنَّهَارَ آيَتَيْنِ ۖ فَمَحَوْنَا آيَةَ اللَّيْلِ وَجَعَلْنَا آيَةَ النَّهَارِ مُبْصِرَةً لِتَبْتَغُوا فَضْلًا مِنْ رَبِّكُمْ وَلِتَعْلَمُوا عَدَدَ السِّنِينَ وَالْحِسَابَ ۚ وَكُلَّ شَيْءٍ فَصَّلْنَاهُ تَفْصِيلًا
ਅਤੇ ਅਸੀਂ ਰਾਤ ਅਤੇ ਦਿਨ ਨੂੰ ਦੋ ਨਿਸ਼ਾਨੀਆਂ ਬਣਾਈਆਂ ਫਿਰ ਅਸੀਂ ਰਾਤ ਦੀ ਨਿਸ਼ਾਨੀ ਨੂੰ ਹਨ੍ਹੇਰਾ ਕਰ ਅਤੇ ਦਿਨ ਦੀ ਨਿਸ਼ਾਨੀ ਨੂੰ ਰੌਸ਼ਨ ਕਰ ਦਿੱਤਾ ਤਾਂ ਕਿ ਤੁਸੀਂ ਆਪਣੇ ਰੱਬ ਦੀ ਕਿਰਪਾ ਤਲਾਸ਼ ਕਰੋਂ। ਤਾਂ ਕਿ ਤੁਸੀਂ ਵਰ੍ਹਿਆਂ ਦੀ ਗਿਣਤੀ ਅਤੇ ਹਿਸਾਬ ਦਾ ਪਤਾ ਲਾ ਸਕੋ। ਅਤੇ ਅਸੀਂ ਹਰ ਚੀਜ਼ ਦੀ ਚੰਗੀ ਤਰ੍ਹਾਂ ਵਿਆਖਿਆ ਕਰ ਦਿੱਤੀ।
وَكُلَّ إِنْسَانٍ أَلْزَمْنَاهُ طَائِرَهُ فِي عُنُقِهِ ۖ وَنُخْرِجُ لَهُ يَوْمَ الْقِيَامَةِ كِتَابًا يَلْقَاهُ مَنْشُورًا
ਅਤੇ ਅਸੀਂ ਹਰੇਕ ਮਨੁੱਖ ਦੀ ਕਿਸਮਤ ਉਸ ਦੇ ਗਲੇ ਨਾਲ ਬੰਨ੍ਹ ਦਿੱਤੀ ਹੈ ਅਤੇ ਅਸੀਂ ਕਿਆਮਤ ਦੇ ਦਿਨ ਉਨ੍ਹਾਂ ਲਈ ਇੱਕ ਕਿਤਾਬ ਕੱਢਾਂਗੇ, ਜਿਸਨੂੰ ਉਹ ਖੁੱਲ੍ਹਿਆ ਹੋਇਆ ਵੇਖਣਗੇ।

Choose other languages: