Quran Apps in many lanuages:

Surah Al-Isra Ayahs #15 Translated in Punjabi

وَيَدْعُ الْإِنْسَانُ بِالشَّرِّ دُعَاءَهُ بِالْخَيْرِ ۖ وَكَانَ الْإِنْسَانُ عَجُولًا
ਅਤੇ ਮਨੁੱਖ ਬੁਰਾਈ ਮੰਗਦਾ ਹੈ ਉਸ ਤਰ੍ਹਾਂ ਹੀਂ ਜਿਵੇਂ ਉਸ ਨੂੰ ਨੇਕੀ ਮੰਗਣੀ ਚਾਹੀਦੀ ਹੈ ਅਤੇ ਮਨੁੱਖ (ਇਹ ਕਰਦਾ) ਬੜਾ ਹੀ ਕਾਹਲਾ ਹੈ।
وَجَعَلْنَا اللَّيْلَ وَالنَّهَارَ آيَتَيْنِ ۖ فَمَحَوْنَا آيَةَ اللَّيْلِ وَجَعَلْنَا آيَةَ النَّهَارِ مُبْصِرَةً لِتَبْتَغُوا فَضْلًا مِنْ رَبِّكُمْ وَلِتَعْلَمُوا عَدَدَ السِّنِينَ وَالْحِسَابَ ۚ وَكُلَّ شَيْءٍ فَصَّلْنَاهُ تَفْصِيلًا
ਅਤੇ ਅਸੀਂ ਰਾਤ ਅਤੇ ਦਿਨ ਨੂੰ ਦੋ ਨਿਸ਼ਾਨੀਆਂ ਬਣਾਈਆਂ ਫਿਰ ਅਸੀਂ ਰਾਤ ਦੀ ਨਿਸ਼ਾਨੀ ਨੂੰ ਹਨ੍ਹੇਰਾ ਕਰ ਅਤੇ ਦਿਨ ਦੀ ਨਿਸ਼ਾਨੀ ਨੂੰ ਰੌਸ਼ਨ ਕਰ ਦਿੱਤਾ ਤਾਂ ਕਿ ਤੁਸੀਂ ਆਪਣੇ ਰੱਬ ਦੀ ਕਿਰਪਾ ਤਲਾਸ਼ ਕਰੋਂ। ਤਾਂ ਕਿ ਤੁਸੀਂ ਵਰ੍ਹਿਆਂ ਦੀ ਗਿਣਤੀ ਅਤੇ ਹਿਸਾਬ ਦਾ ਪਤਾ ਲਾ ਸਕੋ। ਅਤੇ ਅਸੀਂ ਹਰ ਚੀਜ਼ ਦੀ ਚੰਗੀ ਤਰ੍ਹਾਂ ਵਿਆਖਿਆ ਕਰ ਦਿੱਤੀ।
وَكُلَّ إِنْسَانٍ أَلْزَمْنَاهُ طَائِرَهُ فِي عُنُقِهِ ۖ وَنُخْرِجُ لَهُ يَوْمَ الْقِيَامَةِ كِتَابًا يَلْقَاهُ مَنْشُورًا
ਅਤੇ ਅਸੀਂ ਹਰੇਕ ਮਨੁੱਖ ਦੀ ਕਿਸਮਤ ਉਸ ਦੇ ਗਲੇ ਨਾਲ ਬੰਨ੍ਹ ਦਿੱਤੀ ਹੈ ਅਤੇ ਅਸੀਂ ਕਿਆਮਤ ਦੇ ਦਿਨ ਉਨ੍ਹਾਂ ਲਈ ਇੱਕ ਕਿਤਾਬ ਕੱਢਾਂਗੇ, ਜਿਸਨੂੰ ਉਹ ਖੁੱਲ੍ਹਿਆ ਹੋਇਆ ਵੇਖਣਗੇ।
اقْرَأْ كِتَابَكَ كَفَىٰ بِنَفْسِكَ الْيَوْمَ عَلَيْكَ حَسِيبًا
ਪੜ੍ਹ ਆਪਣੀ ਕਿਤਾਬ। ਅੱਜ ਆਪਣਾ ਹਿਸਾਬ ਲੈਣ ਲਈ ਤੂੰ ਖੁਦ ਹੀ ਕਾਫੀ ਹੈਂ।
مَنِ اهْتَدَىٰ فَإِنَّمَا يَهْتَدِي لِنَفْسِهِ ۖ وَمَنْ ضَلَّ فَإِنَّمَا يَضِلُّ عَلَيْهَا ۚ وَلَا تَزِرُ وَازِرَةٌ وِزْرَ أُخْرَىٰ ۗ وَمَا كُنَّا مُعَذِّبِينَ حَتَّىٰ نَبْعَثَ رَسُولًا
ਜਿਹੜਾ ਬੰਦੇ ਚੰਗੇ ਰਾਹ ਉੱਤੇ ਚੱਲਦਾ ਹੈ ਤਾਂ ਉਹ ਆਪਣੇ ਲਈ ਹੀ ਚੱਲਦਾ ਹੈ ਅਤੇ ਜਿਹੜਾ ਬੰਦਾ ਗਲਤ ਰਾਹ ਅਪਣਾਉਂਦਾ ਹੈ ਉਹ ਖੁਦ ਆਪਣੇ ਨੁਕਸਾਨ ਲਈ ਜ਼ਿੰਮੇਵਾਰ ਹੁੰਦਾ ਹੈ। ਅਤੇ ਕੋਈ ਭਾਰ ਚੁੱਕਣ ਵਾਲਾ ਕਿਸੇ ਦੂਜੇ ਦਾ ਭਾਰ ਨਹੀਂ ਚੁੱਕੇਗਾ। ਅਤੇ ਅਸੀਂ ਕਦੇ ਉਦੋਂ ਤੱਕ ਸਜ਼ਾ ਨਹੀਂ ਦਿੰਦੇ ਜਦੋਂ ਤੱਕ ਅਸੀਂ ਕਿਸੇ ਰਸੂਲ ਨੂੰ ਨਾ ਭੇਜੀਏ।

Choose other languages: