Quran Apps in many lanuages:

Surah Al-Isra Ayahs #56 Translated in Punjabi

يَوْمَ يَدْعُوكُمْ فَتَسْتَجِيبُونَ بِحَمْدِهِ وَتَظُنُّونَ إِنْ لَبِثْتُمْ إِلَّا قَلِيلًا
ਜਿਸ ਦਿਨ ਅੱਲਾਹ ਤੁਹਾਨੂੰ ਸੱਦੇਗਾ ਤਾਂ ਤੁਸੀ ਉਸ ਦੀ ਪ੍ਰਸੰਸਾ ਕਰਦੇ ਹੋਏ, ਉਸ ਦੇ ਬੁਲਾਉਣ ਤੇ ਭੱਜੇ ਚਲੇ ਆਉਂਗੇ। ਅਤੇ ਤੁਸੀਂ ਸੋਚੋਂਗੇ ਕਿ ਤੁਸੀਂ ਬਹੁਤ ਕੌੜ੍ਹੇ ਸਮੇ ਤੱਕ ਰਹੇ।
وَقُلْ لِعِبَادِي يَقُولُوا الَّتِي هِيَ أَحْسَنُ ۚ إِنَّ الشَّيْطَانَ يَنْزَغُ بَيْنَهُمْ ۚ إِنَّ الشَّيْطَانَ كَانَ لِلْإِنْسَانِ عَدُوًّا مُبِينًا
ਅਤੇ ਮੇਰੇ ਆਦਮੀਆਂ ਨੂੰ ਆਖੋ, ਉਹ ਹੀ_ਗੱਲ ਕਰਨ ਜਿਹੜੀ ਮਨਭਾਉਂਦੀ ਹੋਵੇ। ਸ਼ੈਤਾਨ ਉਨ੍ਹਾਂ ਦੇ ਵਿਚਕਾਰ ਵਿਗਾੜ ਪੈਦਾ ਕਰਦਾ ਹੈ। ਬੇਸ਼ੱਕ, ਸ਼ੈਤਾਨ ਮਨੁੱਖ ਦਾ ਖੁੱਲ੍ਹਾ ਦੁਸ਼ਮਣ ਹੈ।
رَبُّكُمْ أَعْلَمُ بِكُمْ ۖ إِنْ يَشَأْ يَرْحَمْكُمْ أَوْ إِنْ يَشَأْ يُعَذِّبْكُمْ ۚ وَمَا أَرْسَلْنَاكَ عَلَيْهِمْ وَكِيلًا
ਤੁਹਾਡਾ ਰੱਬ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹੈ। ਜੇਕਰ ਉਹ ਚਾਹੇ ਤਾਂ ਤੁਹਾਡੇ ਉੱਪਰ ਰਹਿਮ ਕਰੇ ਜਾਂ ਚਾਹੇ ਕੋਈ ਸਜ਼ਾ ਦੇਵੇ। ਅਤੇ ਅਸੀਂ ਤੁਹਾਨੂੰ ਕੋਈ ਇਨ੍ਹਾਂ ਦਾ ਜਿੰਮੇਵਾਰ ਸ਼ਣਾ ਕੇ ਨਹੀਂ ਭੇਜਿਆ।
وَرَبُّكَ أَعْلَمُ بِمَنْ فِي السَّمَاوَاتِ وَالْأَرْضِ ۗ وَلَقَدْ فَضَّلْنَا بَعْضَ النَّبِيِّينَ عَلَىٰ بَعْضٍ ۖ وَآتَيْنَا دَاوُودَ زَبُورًا
ਅਤੇ ਤੁਹਾਡਾ ਰੱਬ ਉਸ ਨੂੰ ਚੰਗੀ ਤਰਾਂ ਜਾਣਦਾ ਹੈ ਜਿਹੜਾ ਧਰਤੀ ਅਤੇ ਆਕਾਸ਼ਾਂ ਵਿਚ ਹੈ। ਅਸੀਂ ਕੁਝ ਨਬੀਆਂ ਨੂੰ ਕੁਝ ਤੇ ਉੱਤਮਤਾ ਪ੍ਰਦਾਨ ਕੀਤੀ ਹੈ, ਅਤੇ ਅਸੀਂ’ ਦਾਉਦ ਨੂੰ ਜ਼ਬੂਰ ਕਿਤਾਬ ਬਖ਼ਸ਼ਿਸ਼ ਕੀਤੀ।
قُلِ ادْعُوا الَّذِينَ زَعَمْتُمْ مِنْ دُونِهِ فَلَا يَمْلِكُونَ كَشْفَ الضُّرِّ عَنْكُمْ وَلَا تَحْوِيلًا
ਆਖੋਂ, ਕਿ ਉਨ੍ਹਾਂ ਨੂੰ ਪੁਕਾਰੋਂ, ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋ ਬਿਨਾ ਪੂਜਨੀਕ ਸਮਝ ਰੱਖਿਆ ਹੈ। ਉਹ ਨਾ ਤਾਂ ਤੁਹਾਡੇ ਤੋਂ ਕਿਸੇ ਮੁਸ਼ਕਲ ਨੂੰ ਦੂਰ ਕਰਨ ਦੀ ਤਾਕਤ ਰਖਦੇ ਹਨ, ਅਤੇ ਨਾ ਉਹ ਉਸਨੂੰ ਬਦਲ ਸਕਦੇ ਹਨ।

Choose other languages: