Quran Apps in many lanuages:

Surah Al-Isra Ayahs #59 Translated in Punjabi

وَرَبُّكَ أَعْلَمُ بِمَنْ فِي السَّمَاوَاتِ وَالْأَرْضِ ۗ وَلَقَدْ فَضَّلْنَا بَعْضَ النَّبِيِّينَ عَلَىٰ بَعْضٍ ۖ وَآتَيْنَا دَاوُودَ زَبُورًا
ਅਤੇ ਤੁਹਾਡਾ ਰੱਬ ਉਸ ਨੂੰ ਚੰਗੀ ਤਰਾਂ ਜਾਣਦਾ ਹੈ ਜਿਹੜਾ ਧਰਤੀ ਅਤੇ ਆਕਾਸ਼ਾਂ ਵਿਚ ਹੈ। ਅਸੀਂ ਕੁਝ ਨਬੀਆਂ ਨੂੰ ਕੁਝ ਤੇ ਉੱਤਮਤਾ ਪ੍ਰਦਾਨ ਕੀਤੀ ਹੈ, ਅਤੇ ਅਸੀਂ’ ਦਾਉਦ ਨੂੰ ਜ਼ਬੂਰ ਕਿਤਾਬ ਬਖ਼ਸ਼ਿਸ਼ ਕੀਤੀ।
قُلِ ادْعُوا الَّذِينَ زَعَمْتُمْ مِنْ دُونِهِ فَلَا يَمْلِكُونَ كَشْفَ الضُّرِّ عَنْكُمْ وَلَا تَحْوِيلًا
ਆਖੋਂ, ਕਿ ਉਨ੍ਹਾਂ ਨੂੰ ਪੁਕਾਰੋਂ, ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋ ਬਿਨਾ ਪੂਜਨੀਕ ਸਮਝ ਰੱਖਿਆ ਹੈ। ਉਹ ਨਾ ਤਾਂ ਤੁਹਾਡੇ ਤੋਂ ਕਿਸੇ ਮੁਸ਼ਕਲ ਨੂੰ ਦੂਰ ਕਰਨ ਦੀ ਤਾਕਤ ਰਖਦੇ ਹਨ, ਅਤੇ ਨਾ ਉਹ ਉਸਨੂੰ ਬਦਲ ਸਕਦੇ ਹਨ।
أُولَٰئِكَ الَّذِينَ يَدْعُونَ يَبْتَغُونَ إِلَىٰ رَبِّهِمُ الْوَسِيلَةَ أَيُّهُمْ أَقْرَبُ وَيَرْجُونَ رَحْمَتَهُ وَيَخَافُونَ عَذَابَهُ ۚ إِنَّ عَذَابَ رَبِّكَ كَانَ مَحْذُورًا
ਜਿਨ੍ਹਾਂ ਨੂੰ ਇਹ ਲੋਕ ਪੁਕਾਰਦੇ ਹਨ, ਉਹ ਖ਼ੁਦ ਆਪਣੇ ਰੱਬ ਦਾ ਆਸਰਾ ਲਭਦੇ ਹਨ। ਕੀ ਪਤਾ ਉਨ੍ਹਾਂ ਵਿਚੋਂ ਕੌਣ ਸਭ ਤੋਂ ਜ਼ਿਆਦਾ ਨੇੜੇ ਹੋ ਜਾਵੇ, ਅਤੇ ਉਹ ਆਪਣੇ ਰੱਬ ਦੀ ਕਿਰਪਾ ਦੇ ਇਛੁੱਕ ਹਨ ਅਤੇ ਉਹ ਉਸ ਦੀ ਸਜ਼ਾ ਤੋਂ ਡਰਦੇ ਹਨ, ਅਸਲ ਵਿਚ ਤੁਹਾਡੇ ਰੱਬ ਦੀ ਸਜ਼ਾ ਡਰਨ ਦੀ ਹੀ ਚ਼ੀਜ਼ ਹੈ।
وَإِنْ مِنْ قَرْيَةٍ إِلَّا نَحْنُ مُهْلِكُوهَا قَبْلَ يَوْمِ الْقِيَامَةِ أَوْ مُعَذِّبُوهَا عَذَابًا شَدِيدًا ۚ كَانَ ذَٰلِكَ فِي الْكِتَابِ مَسْطُورًا
ਅਤੇ ਕੋਈ ਬਸਤੀ ਅਜਿਹੀ ਨਹੀਂ ਜਿਸ ਨੂੰ ਅਸੀਂ ਕਿਆਮਤ ਤੋਂ ਪਹਿਲਾਂ ਨਸ਼ਟ ਨਾ ਕਰੀਏ ਜਾਂ ਕਠੋਰ ਸਜ਼ਾ ਨਾ ਦੇਈਏ। ਇਹ ਗੱਲ ਕਿਤਾਬ ਵਿਚ ਲਿਖੀ ਹੋਈ ਹੈ।
وَمَا مَنَعَنَا أَنْ نُرْسِلَ بِالْآيَاتِ إِلَّا أَنْ كَذَّبَ بِهَا الْأَوَّلُونَ ۚ وَآتَيْنَا ثَمُودَ النَّاقَةَ مُبْصِرَةً فَظَلَمُوا بِهَا ۚ وَمَا نُرْسِلُ بِالْآيَاتِ إِلَّا تَخْوِيفًا
ਅਤੇ ਸਾਨੂੰ ਨਿਸ਼ਾਨੀਆਂ ਭੇਜਣ ਤੋਂ ਨਹੀਂ ਰੋਕਿਆ, ਪਰ ਉਸ ਗੱਲ ਤੋਂ ਕਿ ਪਿਛਲਿਆਂ ਨੇ ਜਾਂ ਵਡੇਰਿਆਂ ਨੇ ਉਸ ਤੋਂ ਇਨਕਾਰ ਕੀਤਾ। ਅਸੀਂ ਸਮੂਦ ਨੂੰ ਸਮਝਾਉਣ ਲਈ ਊਠਣੀ ਬ਼ਖਸ਼ੀ ਫਿਰ ਉਨ੍ਹਾਂ ਨੇ ਉਸ ਤੇ ਜ਼ੁਲਮ ਕੀਤਾ। ਅਤੇ ਅਸੀਂ ਨਿਸ਼ਾਨੀਆ ਕੇਵਲ ਡਰਾਉਣ ਲਈ ਹੀ ਭੇਜਦੇ ਹਾਂ।

Choose other languages: