Quran Apps in many lanuages:

Surah Al-Isra Ayahs #46 Translated in Punjabi

قُلْ لَوْ كَانَ مَعَهُ آلِهَةٌ كَمَا يَقُولُونَ إِذًا لَابْتَغَوْا إِلَىٰ ذِي الْعَرْشِ سَبِيلًا
ਆਖੋ, ਕਿ ਜੇਕਰ ਅੱਲਾਹ ਦੇ ਬਰਾਸ਼ਰ ਹੋਰ ਵੀ ਪੂਜਣਯੋਗ ਹੁੰਦੇ, ਜਿਵੇਂ ਕਿ ਲੋਕ ਆਖਦੇ ਹਨ, ਤਾਂ ਉਹ ਸਿੰਘਾਸਣ ਵਾਲੇ ਵੱਲ ਜ਼ਰੂਰ ਰਾਹ ਕਢਦੇ।
سُبْحَانَهُ وَتَعَالَىٰ عَمَّا يَقُولُونَ عُلُوًّا كَبِيرًا
ਅੱਲਾਹ ਪਾਕ ਅਤੇ ਸ੍ਰੇਸ਼ਟ ਹੈ। ਉਸ ਤੋਂ ਜਿਹੜਾ ਇਹ ਲੋਕ ਕਹਿੰਦੇ ਹਨ।
تُسَبِّحُ لَهُ السَّمَاوَاتُ السَّبْعُ وَالْأَرْضُ وَمَنْ فِيهِنَّ ۚ وَإِنْ مِنْ شَيْءٍ إِلَّا يُسَبِّحُ بِحَمْدِهِ وَلَٰكِنْ لَا تَفْقَهُونَ تَسْبِيحَهُمْ ۗ إِنَّهُ كَانَ حَلِيمًا غَفُورًا
ਸੱਤੇ ਅਸਮਾਨ ਅਤੇ ਧਰਤੀ ਅਤੇ ਇਨ੍ਹਾਂ ਵਿਚ ਜੌ ਵੀ ਹੈ, ਸਾਰੇ ਹੀ ਉਸ ਦੀ ਪਵਿੱਤਰਤਾ ਤਾ ਵਰਨਣ ਕਰਦੇ ਹਨ। ਅਤੇ ਕੌਈ ਚੀਜ਼ ਵੀ ਅਜਿਹੀ ਨਹੀਂ ਜਿਹੜੀ ਪ੍ਰਸੰਨਤਾ ਦੇ ਨਾਲ ਉਸ ਦੀ ਪਵਿੱਤਰਤਾ ਦਾ ਬਿਆਨ ਨਾ ਕਰਦੀ ਹੋਵੇ। ਪਰ ਤੁਸੀਂ ਉਸ ਦੀ ਉਪਮਾ ਨੂੰ ਨਹੀਂ ਸਮਝਦੇ। ਨਿਰੰਸੰਦੇਹ ਉਹ ਬਰਦਾਸ਼ਤ ਕਰਨ ਵਾਲਾ ਅਤੇ ਮੁਆਫ਼ ਕਰਨ ਵਾਲਾ ਹੈ।
وَإِذَا قَرَأْتَ الْقُرْآنَ جَعَلْنَا بَيْنَكَ وَبَيْنَ الَّذِينَ لَا يُؤْمِنُونَ بِالْآخِرَةِ حِجَابًا مَسْتُورًا
ਅਤੇ ਜਦੋਂ’ ਤੁਸੀਂ ਕੁਰਆਨ ਪੜਦੇ ਹੋ ਤਾਂ ਅਸੀਂ’ ਤੁਹਾਡੇ ਅਤੇ ਉਨ੍ਹਾਂ ਲੋਕਾਂ ਦੇ ਵਿਚਕਾਰ ਇੱਕ ਗੁਪਤ ਪਰਦਾ ਪਾ ਦਿੰਦੇ ਹਾਂ, ਜਿਹੜੇ ਆਸਿਰਤ ਨੂੰ ਨਹੀਂ ਮੰਨਦੇ।
وَجَعَلْنَا عَلَىٰ قُلُوبِهِمْ أَكِنَّةً أَنْ يَفْقَهُوهُ وَفِي آذَانِهِمْ وَقْرًا ۚ وَإِذَا ذَكَرْتَ رَبَّكَ فِي الْقُرْآنِ وَحْدَهُ وَلَّوْا عَلَىٰ أَدْبَارِهِمْ نُفُورًا
ਅਤੇ ਅਸੀਂ ਉਨ੍ਹਾਂ ਦੇ ਦਿਲਾਂ ਤੇ ਪਰਦਾ ਪਾ ਦਿੰਦੇ ਹਾਂ ਕਿ ਉਹ ਉਸ ਨੂੰ ਨਾ ਸਮਝਣ, ਅਤੇ ਉਨ੍ਹਾਂ ਦੇ ਕੰਨਾਂ ਨੂੰ ਬੋਲੇ ਕਰ ਦਿੰਦੇ ਹਾਂ। ਅਤੇ ਜਦੋਂ ਤੁਸੀਂ ਕੁਰਆਨ ਵਿਚ ਇਕੱਲਾ ਆਪਣੇ ਰੱਬ ਦਾ ਜ਼ਿਕਰ ਕਰਦੇ ਹੋ, ਤਾਂ ਉਹ ਨਫ਼ਰਤ ਨਾਲ ਆਪਣੀ ਪਿੱਠ ਫੇਰ ਲੈਂਦੇ ਹਨ।

Choose other languages: