Quran Apps in many lanuages:

Surah Al-Isra Ayahs #34 Translated in Punjabi

إِنَّ رَبَّكَ يَبْسُطُ الرِّزْقَ لِمَنْ يَشَاءُ وَيَقْدِرُ ۚ إِنَّهُ كَانَ بِعِبَادِهِ خَبِيرًا بَصِيرًا
ਬੇਸ਼ੱਕ ਤੇਰਾ ਰੱਬ ਜਿਸ ਨੂੰ ਚਾਹੁੰਦਾ ਹੈ, ਜ਼ਿਆਦਾ ਰਿਜ਼ਕ ਪ੍ਰਦਾਨ ਕਰਦਾ ਹੈ ਅਤੇ ਜਿਸਨੂੰ ਚਾਹੁੰਦਾ ਹੈ ਸੀਮਤ ਕਰ ਦਿੰਦਾ ਹੈ। ਯਕੀਨਨ ਉਹ ਆਪਣੇ ਬੰਦਿਆਂ ਦੀ ਖ਼ਬਰ ਰੱਖਣ ਵਾਲਾ ਅਤੇ ਵੇਖਣ ਵਾਲਾ ਹੈ।
وَلَا تَقْتُلُوا أَوْلَادَكُمْ خَشْيَةَ إِمْلَاقٍ ۖ نَحْنُ نَرْزُقُهُمْ وَإِيَّاكُمْ ۚ إِنَّ قَتْلَهُمْ كَانَ خِطْئًا كَبِيرًا
ਅਤੇ ਆਪਣੀ ਸੰਤਾਨ ਦੀ ਕੰਗਾਲੀ ਦੇ ਡਰ ਨਾਲ ਹੱਤਿਆ ਨਾ ਕਰੋ, ਅਸੀਂ ਉਨ੍ਹਾਂ ਨੂੰ ਵੀ ਰਿਜ਼ਕ ਦਿੰਦੇ ਹਾਂ ਅਤੇ ਤੁਹਾਨੂੰ ਵੀ। ਬੇਸ਼ੱਕ ਉਨ੍ਹਾਂ ਦੀ ਹੱਤਿਆ ਕਰਨਾ ਬਹੁਤ ਵੱਡਾ ਪਾਪ ਹੈ।
وَلَا تَقْرَبُوا الزِّنَا ۖ إِنَّهُ كَانَ فَاحِشَةً وَسَاءَ سَبِيلًا
ਅਤੇ ਵਿਭਚਾਰ (ਜ਼ਿਨਾ) ਦੇ ਨੇੜੇ ਨਾ ਜਾਉ ਇਹ ਅਸ਼ਲੀਲਤਾ ਅਤੇ ਪੁੱਠਾ ਰਾਹ ਹੈ।
وَلَا تَقْتُلُوا النَّفْسَ الَّتِي حَرَّمَ اللَّهُ إِلَّا بِالْحَقِّ ۗ وَمَنْ قُتِلَ مَظْلُومًا فَقَدْ جَعَلْنَا لِوَلِيِّهِ سُلْطَانًا فَلَا يُسْرِفْ فِي الْقَتْلِ ۖ إِنَّهُ كَانَ مَنْصُورًا
ਅਤੇ ਜਿਸ ਜਾਨਵਾਰ ਨੂੰ ਅੱਲਾਹ ਨੇ ਸਨਮਾਨ ਵਾਲਾ ਬਣਾਇਆ ਹੈ। ਉਸ ਦੀ ਹੱਤਿਆ ਨਾ ਕਰੋਂ, ਪਰ ਇਨਸਾਫ਼ ਲਈ (ਕੋਈ ਹਰਜ਼ ਨਹੀਂ) ਅਤੇ ਜਿਸ ਬੰਦੇ ਦੀ ਅਨਿਆਂ ਪੂਰਵਕ ਹੱਤਿਆ ਹੋ ਜਾਵੇ ਤਾਂ ਅਸੀਂ ਉਸ ਦੇ ਵਾਰਿਸਾਂ ਨੂੰ (ਖੂਨ ਦੇ ਬਦਲੇ ਦਾ) ਅਧਿਕਾਰ ਦਿੱਤਾ ਹੈ। ਉਹ ਹੱਤਿਆ ਵਿਚ ਹੱਦਾਂ ਦਾ ਉਲੰਘਣ ਨਾ ਕਰਨ ਉਸ ਦੀ ਮਦਦ ਕੀਤੀ ਜਾਵੇ।
وَلَا تَقْرَبُوا مَالَ الْيَتِيمِ إِلَّا بِالَّتِي هِيَ أَحْسَنُ حَتَّىٰ يَبْلُغَ أَشُدَّهُ ۚ وَأَوْفُوا بِالْعَهْدِ ۖ إِنَّ الْعَهْدَ كَانَ مَسْئُولًا
ਅਤੇ ਤੁਸੀਂ ਯਤੀਮ ਦੀ ਦੌਲਤ ਦੇ ਨੇੜੇ ਨਾ ਜਾਵੋ ਪਰ ਇਹ ਯੋਗ ਹੋਵੇ। ਇਥੋਂ ਤੱਕ ਕਿ ਉਹ ਆਪਣੀ ਜਵਾਨੀ ਦੀ ਅਵਸਥਾ ਨੂੰ ਪਹੁੰਚ ਜਾਣ। ਵਾਅਦੇ ਨੂੰ ਪੂਰਾ ਕਰੋ। ਬੇਸ਼ੱਕ ਵਾਅਦੇ ਦੀ ਪੁੱਤ ਪੜਤਾਲ (ਕਿਆਮਤ ਦੇ ਦਿਨ) ਕਦਰ ਹੋਵੇਗੀ।

Choose other languages: