Quran Apps in many lanuages:

Surah Al-Isra Ayahs #6 Translated in Punjabi

وَآتَيْنَا مُوسَى الْكِتَابَ وَجَعَلْنَاهُ هُدًى لِبَنِي إِسْرَائِيلَ أَلَّا تَتَّخِذُوا مِنْ دُونِي وَكِيلًا
ਅਤੇ ਅਸੀਂ ਮੂਸਾ ਨੂੰ ਕਿਤਾਬ ਦਿੱਤੀ ਅਤੇ ਉਸ ਨੂੰ ਇਸਰਾਈਲ ਦੀ ਸੰਤਾਨ ਦਾ ਰਾਹ ਦਸੇਰਾ ਬਣਾਇਆ ਕਿ ਮੇਰੇ ਤੋਂ ਬਿਨ੍ਹਾਂ ਕਿਸੇ ਨੂੰ ਆਪਣਾ ਕਾਰਜ ਸਾਧਕ ਨਾ ਮੌਨੋ।
ذُرِّيَّةَ مَنْ حَمَلْنَا مَعَ نُوحٍ ۚ إِنَّهُ كَانَ عَبْدًا شَكُورًا
ਤੁਸੀਂ ਉਨ੍ਹਾਂ ਲੋਕਾਂ ਦੀ ਔਲਾਦ ਹੋ, ਜਿਨ੍ਹਾ ਨੂੰ ਅਸੀਂ ਨੂਹ ਦੇ ਨਾਲ (ਕਿਸ਼ਤੀ) ਵਿਚ ਸਵਾਰ ਕੀਤਾ ਸੀ। ਬੇਸ਼ੱਕ ਉਹ ਇਕ ਸ਼ੁਕਰ ਗੁਜ਼ਾਰ ਬੰਦਾ ਸੀ।
وَقَضَيْنَا إِلَىٰ بَنِي إِسْرَائِيلَ فِي الْكِتَابِ لَتُفْسِدُنَّ فِي الْأَرْضِ مَرَّتَيْنِ وَلَتَعْلُنَّ عُلُوًّا كَبِيرًا
ਅਤੇ ਅਸੀਂ ਇਸਰਾਈਲ ਦੀ ਸੰਤਾਨ ਨੂੰ ਕਿਤਾਬ ਵਿਚ ਦੱਸ ਦਿੱਤਾ ਸੀ ਕਿ ਤੁਸੀਂ ਦੋ ਵਾਰ ਸੀਰੀਆ ਦੀ ਧਰਤੀ ਉੱਤੇ (ਸੀਰੀਆ) ਖਰਾਬੀ ਕਰੋਗੇ ਅਤੇ ਭਾਰੀ ਵਿਦਰੋਹ ਦਾ ਪ੍ਰਦਸ਼ਨ ਕਰੋਂਗੇ।
فَإِذَا جَاءَ وَعْدُ أُولَاهُمَا بَعَثْنَا عَلَيْكُمْ عِبَادًا لَنَا أُولِي بَأْسٍ شَدِيدٍ فَجَاسُوا خِلَالَ الدِّيَارِ ۚ وَكَانَ وَعْدًا مَفْعُولًا
ਫਿਰ ਜਦੋਂ’ ਇਨ੍ਹਾਂ ਵਿਚੋਂ ਪਹਿਲਾ ਵਾਅਦਾ ਆਇਆ ਤਾਂ ਅਸੀਂ ਤੁਹਾਡੇ ਲਈ ਆਪਣੇ ਬੰਦੇ ਭੇਜੇ, ਬੇਹੱਦ ਸਮੱਰਥਾ ਵਾਲੇ। ਉਹ ਘਰਾਂ ਵਿਚ ਅੰਦਰ ਵੜ ਗਏ ਅਤੇ ਵਾਅਦਾ ਪੂਰਾ ਹੋ ਕੇ ਰਿਹਾ।
ثُمَّ رَدَدْنَا لَكُمُ الْكَرَّةَ عَلَيْهِمْ وَأَمْدَدْنَاكُمْ بِأَمْوَالٍ وَبَنِينَ وَجَعَلْنَاكُمْ أَكْثَرَ نَفِيرًا
ਅਤੇ ਫਿਰ ਅਸੀਂ ਤੁਹਾਡੀ ਵਾਰੀ ਉਨ੍ਹਾਂ ਨੂੰ ਮੋੜ ਦਿੱਤੀ। ਧਨ ਸੰਪਤੀ ਅਤੇ ਪੁਤਰਾਂ ਦੇ ਰਾਹੀ’ ਤੁਹਾਡੀ ਸਹਾਇਤਾ ਕੀਤੀ ਅਤੇ ਤੁਹਾਨੂੰ ਬਹੁ ਗਿਣਤੀ ਦਲ ਬਣਾ ਦਿੱਤਾ।

Choose other languages: