Quran Apps in many lanuages:

Surah Al-Isra Ayahs #29 Translated in Punjabi

رَبُّكُمْ أَعْلَمُ بِمَا فِي نُفُوسِكُمْ ۚ إِنْ تَكُونُوا صَالِحِينَ فَإِنَّهُ كَانَ لِلْأَوَّابِينَ غَفُورًا
ਤੁਹਾਡਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਕਿ ਤੁਹਾਡੇ ਦਿਲਾਂ ਵਿਚ ਕੀ ਹੈ। ਜੇਕਰ ਤੁਸੀਂ ਨੇਕ ਰਹੋਗੇ ਤਾਂ ਉਹ ਤੌਬਾ ਕਰਨ ਵਾਲਿਆਂ ਨੂੰ ਮੁਆਫ਼ ਕਰ ਦੇਣ ਵਾਲਾ ਹੈ।
وَآتِ ذَا الْقُرْبَىٰ حَقَّهُ وَالْمِسْكِينَ وَابْنَ السَّبِيلِ وَلَا تُبَذِّرْ تَبْذِيرًا
ਅਤੇ ਰਿਸ਼ਤੇਦਾਰਾਂ ਨੂੰ, ਨਿਰਧਨਾ ਨੂੰ ਅਤੇ ਮੁਸਾਫਿਰਾਂ ਨੂੰ ਉਨ੍ਹਾਂ ਦਾ ਹੱਕ ਦੇ ਦੇਵੋਂ ਅਤੇ ਫਜ਼ੂਲ ਖਰਚੀ ਨਾ ਕਰੋ।
إِنَّ الْمُبَذِّرِينَ كَانُوا إِخْوَانَ الشَّيَاطِينِ ۖ وَكَانَ الشَّيْطَانُ لِرَبِّهِ كَفُورًا
ਬੇਸ਼ੱਕ ਫਜ਼ੂਲ ਖ਼ਰਚੀ ਕਰਨ ਵਾਲੇ ਸ਼ੈਤਾਨ ਦੇ ਭਰਾ ਹਨ ਅਤੇ ਸ਼ੈਤਾਨ ਆਪਣੇ ਰੱਬ ਦਾ ਬੇਹੱਦ ਨਾ ਸ਼ੁਕਰਾ ਹੈ।
وَإِمَّا تُعْرِضَنَّ عَنْهُمُ ابْتِغَاءَ رَحْمَةٍ مِنْ رَبِّكَ تَرْجُوهَا فَقُلْ لَهُمْ قَوْلًا مَيْسُورًا
ਅਤੇ ਜੇਕਰ ਤੁਹਾਨੂੰ ਆਪਣੇ ਰੱਬ ਦੀ ਕਿਰਪਾ, ਜਿਸ ਦੀ ਤੁਸੀਂ ਇੱਛਾ ਕਰਦੇ ਹੋ, ਦੀ ਉਡੀਕ ਵਿਚ ਹੋ ਅਤੇ ਉਨ੍ਹਾਂ ਤੋਂ ਬਚਣਾ ਪਵੇ ਤਾਂ ਉਨ੍ਹਾਂ ਨਾਲ ਨਿਮਰਤਾ ਪੂਰਵਕ ਗੱਲ ਕਰੋਂ।
وَلَا تَجْعَلْ يَدَكَ مَغْلُولَةً إِلَىٰ عُنُقِكَ وَلَا تَبْسُطْهَا كُلَّ الْبَسْطِ فَتَقْعُدَ مَلُومًا مَحْسُورًا
ਅਤੇ ਨਾਤਾਂ ਆਪਣਾ ਹੱਥ ਗਲੇ ਨਾਲ ਬੰਨ੍ਹ ਲਵੇਂ ਅਤੇ ਨਾ ਹੀ ਉਸ ਨੂੰ ਪੂਰਾ ਖੁੱਲ੍ਹਾ ਛੱਡ ਦੇਵੇਂ । ਤੁਸੀਂ ਮਜ਼ਬੂਰ ਅਤੇ ਕਮਜ਼ੋਰ ਬਣ ਕੇ ਨਾ ਰਹਿ ਜਾਉ।

Choose other languages: