Quran Apps in many lanuages:

Surah Al-Hujraat Ayahs #16 Translated in Punjabi

يَا أَيُّهَا الَّذِينَ آمَنُوا اجْتَنِبُوا كَثِيرًا مِنَ الظَّنِّ إِنَّ بَعْضَ الظَّنِّ إِثْمٌ ۖ وَلَا تَجَسَّسُوا وَلَا يَغْتَبْ بَعْضُكُمْ بَعْضًا ۚ أَيُحِبُّ أَحَدُكُمْ أَنْ يَأْكُلَ لَحْمَ أَخِيهِ مَيْتًا فَكَرِهْتُمُوهُ ۚ وَاتَّقُوا اللَّهَ ۚ إِنَّ اللَّهَ تَوَّابٌ رَحِيمٌ
ਹੇ ਈਮਾਨ ਵਾਲਿਓ! ਬਹੁਤ ਸਾਰੇ ਅੰਦਾਜ਼ਿਆਂ ਤੋਂ ਬਚੋ ਕਿਉਂਕਿ ਕੁਝ ਅੰਦਾਜ਼ੇ ਪਾਪ ਹੁੰਦੇ ਹਨ ਅਤੇ (ਇੱਕ ਦੂਜੇ ਦੀ) ਟੋਹ ਵਿਚ ਨਾ ਲੱਗੇ ਰਿਹਾ ਕਰੋਂ। ਅਤੇ ਤੁਹਾਡੇ ਵਿਜ਼ੋਂ ਕੋਈ ਕਿਸੇ ਦੀ ਪਿੱਠ ਪਿੱਛੇ ਜ਼ੁਗਲੀ ਨਾ ਕਰੇ। ਕੀ ਤੁਹਾਡੇ ਵਿਜ਼ੋਂ ਕੋਈ ਇਸ ਗੱਲ ਨੂੰ ਪਸੰਦ ਕਰੇਗਾ ਕਿ ਉਹ ਆਪਣੇ ਮਰੇ ਹੋਏ ਭਰਾ ਦਾ ਮਾਸ ਖਾਵੇ, ਇਸ ਨੂੰ ਤੁਸੀਂ ਖੁਦ ਮਾੜਾ ਸਮਝਦੇ ਹੋ। ਅਤੇ ਅੱਲਾਹ ਤੋਂ ਡਰੋਂ ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਕਰਨ ਵਾਲਾ ਹੈ।
يَا أَيُّهَا النَّاسُ إِنَّا خَلَقْنَاكُمْ مِنْ ذَكَرٍ وَأُنْثَىٰ وَجَعَلْنَاكُمْ شُعُوبًا وَقَبَائِلَ لِتَعَارَفُوا ۚ إِنَّ أَكْرَمَكُمْ عِنْدَ اللَّهِ أَتْقَاكُمْ ۚ إِنَّ اللَّهَ عَلِيمٌ خَبِيرٌ
ਹੈ ਲੋਕੋ! ਅਸੀਂ ਤੁਹਾਨੂੰ ਇੱਕ ਆਦਮੀ’ ਅਤੇ ਇੱਕ ਔਰਤ ਤੋਂ ਪੈਦਾ ਕੀਤਾ ਅਤੇ ਤੁਹਾਨੂੰ ਜਾਤੀਆਂ ਅਤੇ ਪਰਿਵਾਰਾਂ ਵਿਚ ਵੰਡ ਦਿੱਤਾ ਤਾਂ ਕਿ ਤੁਸੀਂ ਇੱਕ ਦੂਸਰੇ ਨੂੰ ਪਛਾਣੋ। ਬੇਸ਼ੱਕ ਅੱਲਾਹ ਦੇ ਨੇੜੇ ਤੁਹਾਡੇ ਵਿਚੋ’ ਜ਼ਿਆਦਾ ਇੱਜ਼ਤ ਵਾਲਾ ਉਹ ਹੈ ਜਿਹੜਾ ਸਭ ਤੋਂ ਜ਼ਿਆਦਾ (ਜੀਵਨ ਵਿੱਚ) ਸੰਜਮ ਰੱਖਦਾ ਹੈ। ਬੇਸ਼ੱਕ ਅੱਲਾਹ ਜਾਣਨ ਵਾਲਾ ਅਤੇ ਖ਼ਬਰ ਰੱਖਣ ਵਾਲਾ ਹੈ।
قَالَتِ الْأَعْرَابُ آمَنَّا ۖ قُلْ لَمْ تُؤْمِنُوا وَلَٰكِنْ قُولُوا أَسْلَمْنَا وَلَمَّا يَدْخُلِ الْإِيمَانُ فِي قُلُوبِكُمْ ۖ وَإِنْ تُطِيعُوا اللَّهَ وَرَسُولَهُ لَا يَلِتْكُمْ مِنْ أَعْمَالِكُمْ شَيْئًا ۚ إِنَّ اللَّهَ غَفُورٌ رَحِيمٌ
ਅਰਬ ਆਖਦੇ ਹਨ, ਕਿ ਅਸੀਂ ਈਮਾਨ ਲਿਆਏ। ਆਖੋ, ਕਿ ਤੁਸੀਂ ਈਮਾਨ ਨਹੀ’ ਲਿਆਏ। ਸਗੋ’`ਇਸ ਤਰ੍ਹਾਂ ਆਖੋ, ਕਿ ਅਸੀਂ ਇਸਲਾਮ ਨੂੰ ਸਵੀਕਾਰ ਕੀਤਾ। ਅਜੇ ਤੱਕ ਈਮਾਨ ਤੁਹਾਡੇ ਦਿਲਾਂ ਵਿਚ ਦਾਖ਼ਲ ਨਹੀਂ ਹੋਇਆ। ਅਤੇ ਜੇਕਰ ਤੁਸੀਂ ਅੱਲਾਹ ਅਤੇ ਉਸ ਦੇ ਰਸੂਲਾਂ ਦੀ ਆਗਿਆ ਦਾ ਪਾਲਣ ਕਰੋਂ ਤਾਂ ਅੱਲਾਹ ਤੁਹਾਡੇ ਕਰਮਾਂ ਵਿਚ ਕੋਈ ਕਮੀ ਨਹੀਂ ਕਰੇਗਾ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ।
إِنَّمَا الْمُؤْمِنُونَ الَّذِينَ آمَنُوا بِاللَّهِ وَرَسُولِهِ ثُمَّ لَمْ يَرْتَابُوا وَجَاهَدُوا بِأَمْوَالِهِمْ وَأَنْفُسِهِمْ فِي سَبِيلِ اللَّهِ ۚ أُولَٰئِكَ هُمُ الصَّادِقُونَ
ਮੌਮਿਨ ਤਾਂ ਸਿਰਫ਼ ਉਹ ਹਨ ਜਿਹੜੇ ਅੱਲਾਹ ਅਤੇ ਉਸ ਦੇ ਰਸੂਲਾਂ ਤੇ ਈਮਾਨ ਲਿਆਉਣ। ਫਿਰ ਉਨ੍ਹਾਂ ਨੇ ਸ਼ੱਕ ਨਾ ਕੀਤਾ ਅਤੇ ਆਪਣੀ ਜਾਇਦਾਦ ਅਤੇ ਪ੍ਰਾਣਾਂ ਦੇ ਸਹਿਤ ਅੱਲਾਹ ਦੇ ਰਾਹ ਵਿਚ ਜਿਹਾਦ ਕੀਤਾ, ਇਹ ਸੱਚੇ ਲੋਕ ਹਨ।
قُلْ أَتُعَلِّمُونَ اللَّهَ بِدِينِكُمْ وَاللَّهُ يَعْلَمُ مَا فِي السَّمَاوَاتِ وَمَا فِي الْأَرْضِ ۚ وَاللَّهُ بِكُلِّ شَيْءٍ عَلِيمٌ
ਆਖੋਂ, ਕੀ ਤੁਸੀਂ ਅੱਲਾਹ ਨੂੰ ਆਪਣੇ ਦੀਨ ਨਾਲ ਸੂਚਿਤ ਕਰ ਰਹੇ ਹੋ, ਜਦੋਂ ਕਿ ਅੱਲਾਹ ਜਾਣਦਾ ਹੈ ਜੋ ਕੁਝ ਆਕਾਸ਼ਾਂ ਵਿਚ ਅਤੇ ਧਰਤੀ ਵਿਚ ਹੈ। ਅੱਲਾਹ ਸਭ ਕੁਝ ਜਾਨਣ ਵਾਲਾ ਹੈ।

Choose other languages: