Quran Apps in many lanuages:

Surah Al-Hujraat Ayahs #13 Translated in Punjabi

وَإِنْ طَائِفَتَانِ مِنَ الْمُؤْمِنِينَ اقْتَتَلُوا فَأَصْلِحُوا بَيْنَهُمَا ۖ فَإِنْ بَغَتْ إِحْدَاهُمَا عَلَى الْأُخْرَىٰ فَقَاتِلُوا الَّتِي تَبْغِي حَتَّىٰ تَفِيءَ إِلَىٰ أَمْرِ اللَّهِ ۚ فَإِنْ فَاءَتْ فَأَصْلِحُوا بَيْنَهُمَا بِالْعَدْلِ وَأَقْسِطُوا ۖ إِنَّ اللَّهَ يُحِبُّ الْمُقْسِطِينَ
ਅਤੇ ਜੇਕਰ ਈਮਾਨ ਵਾਲਿਆਂ ਦੇ ਦੋ ਸਮੂਹ ਆਪਿਸ ਵਿਚ ਲੜ ਪੈਣ ਤਾਂ ਉਨ੍ਹਾਂ ਵਿਚ ਸਮਝੌਤਾ ਕਰਵਾਉ। ਫਿਰ ਜੇਕਰ ਉਨ੍ਹਾਂ ਵਿੱਚੋਂ ਇੱਕ ਸਮੂਹ ਦੂਜੇ ਸਮੂਹ ਤੇ ਜ਼ੁਲਮ ਕਰੇ ਤਾਂ ਤੁਸੀਂ ਉਸ ਸਮੂਹ ਨਾਲ ਲੜੋਂ ਜਿਹੜਾ ਜ਼ੁਲਮ ਕਰਦਾ ਹੈ, ਇੱਥੋਂ ਤੱਕ ਕਿ ਉਹ ਅੱਲਾਹ ਦੇ ਹੁਕਮ ਵੱਲ ਵਾਪਿਸ ਆ ਜਾਣ। ਫਿਰ ਜਦੋਂ ਉਹ ਵਾਪਿਸ ਆਉਣ ਤਾਂ ਉਨ੍ਹਾਂ ਦੇ ਵਿਚਕਾਰ ਨਿਆਇ ਦੇ ਸਹਿਤ ਸਮਝੌਤਾ ਕਰਵਾਉ ਅਤੇ ਇਨਸਾਫ਼ ਕਰੋਂ। ਬੇਸ਼ੱਕ ਅੱਲਾਹ ਇਨਸਾਫ਼ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੈ।
إِنَّمَا الْمُؤْمِنُونَ إِخْوَةٌ فَأَصْلِحُوا بَيْنَ أَخَوَيْكُمْ ۚ وَاتَّقُوا اللَّهَ لَعَلَّكُمْ تُرْحَمُونَ
ਈਮਾਨ ਵਾਲੇ ਸਾਰੇ ਭਰਾ ਹਨ, ਸੋ ਆਪਣੇ ਭਰਾਵਾਂ ਦੇ ਵਿਚਕਾਰ ਮੇਲ-ਮਿਲਾਪ ਕਰਵਾਉ ਅਤੇ ਅੱਲਾਹ ਤੋਂ ਡਰੋਂ ਤਾਂ ਕਿ ਤੁਹਾਡੇ ਉੱਪਰ ਰਹਿਮਤ ਕੀਤੀ ਜਾਵੇ।
يَا أَيُّهَا الَّذِينَ آمَنُوا لَا يَسْخَرْ قَوْمٌ مِنْ قَوْمٍ عَسَىٰ أَنْ يَكُونُوا خَيْرًا مِنْهُمْ وَلَا نِسَاءٌ مِنْ نِسَاءٍ عَسَىٰ أَنْ يَكُنَّ خَيْرًا مِنْهُنَّ ۖ وَلَا تَلْمِزُوا أَنْفُسَكُمْ وَلَا تَنَابَزُوا بِالْأَلْقَابِ ۖ بِئْسَ الِاسْمُ الْفُسُوقُ بَعْدَ الْإِيمَانِ ۚ وَمَنْ لَمْ يَتُبْ فَأُولَٰئِكَ هُمُ الظَّالِمُونَ
ਹੇ ਈਮਾਨ ਵਾਲਿਓ! ਨਾ ਆਦਮੀ ਦੂਸਰੇ ਆਦਮੀਆਂ ਦਾ ਮਜ਼ਾਕ ਉਡਾਉਣ ਹੋ ਸਕਦਾ ਹੈ ਕਿ ਉਹ ਉਨ੍ਹਾਂ ਤੋਂ ਉੱਤਮ ਹੋਂਵੇ। ਅਤੇ ਨਾ ਔਰਤਾਂ ਦੂਸਰੀਆਂ ਔਰਤਾਂ ਦਾ ਮਜ਼ਾਕ ਉਡਾਉਣ ਹੋ ਸਕਦਾ ਹੈ ਕਿ ਉਹ ਉਨ੍ਹਾਂ ਤੋਂ ਉੱਤਮ ਹੌਣ। ਅਤੇ ਨਾ ਇੱਕ ਦੂਸਰੇ ਤੇ ਵਿਅੰਗ ਕਸਿਆ ਕਰੋਂ ਅਤੇ ਨਾ ਇੱਕ ਦੂਜੇ ਨੂੰ ਮਾੜੇ ਉਪ ਨਾਵਾਂ ਨਾਲ ਬੁਲਾਵੇਂ। ਈਮਾਨ ਲਿਆਉਣ ਤੋਂ ਬਾਅਦ ਪਾਪ ਦਾ ਨਾਮ ਦੇਣਾ ਮਾੜਾ ਹੈ ਅਤੇ ਜਿਹੜਾ ਇਸ ਤੋਂ’ ਨਾ ਰੁੱਕੇ ਉਹ ਲੋਕ ਜ਼ਾਲਿਮ ਹਨ।
يَا أَيُّهَا الَّذِينَ آمَنُوا اجْتَنِبُوا كَثِيرًا مِنَ الظَّنِّ إِنَّ بَعْضَ الظَّنِّ إِثْمٌ ۖ وَلَا تَجَسَّسُوا وَلَا يَغْتَبْ بَعْضُكُمْ بَعْضًا ۚ أَيُحِبُّ أَحَدُكُمْ أَنْ يَأْكُلَ لَحْمَ أَخِيهِ مَيْتًا فَكَرِهْتُمُوهُ ۚ وَاتَّقُوا اللَّهَ ۚ إِنَّ اللَّهَ تَوَّابٌ رَحِيمٌ
ਹੇ ਈਮਾਨ ਵਾਲਿਓ! ਬਹੁਤ ਸਾਰੇ ਅੰਦਾਜ਼ਿਆਂ ਤੋਂ ਬਚੋ ਕਿਉਂਕਿ ਕੁਝ ਅੰਦਾਜ਼ੇ ਪਾਪ ਹੁੰਦੇ ਹਨ ਅਤੇ (ਇੱਕ ਦੂਜੇ ਦੀ) ਟੋਹ ਵਿਚ ਨਾ ਲੱਗੇ ਰਿਹਾ ਕਰੋਂ। ਅਤੇ ਤੁਹਾਡੇ ਵਿਜ਼ੋਂ ਕੋਈ ਕਿਸੇ ਦੀ ਪਿੱਠ ਪਿੱਛੇ ਜ਼ੁਗਲੀ ਨਾ ਕਰੇ। ਕੀ ਤੁਹਾਡੇ ਵਿਜ਼ੋਂ ਕੋਈ ਇਸ ਗੱਲ ਨੂੰ ਪਸੰਦ ਕਰੇਗਾ ਕਿ ਉਹ ਆਪਣੇ ਮਰੇ ਹੋਏ ਭਰਾ ਦਾ ਮਾਸ ਖਾਵੇ, ਇਸ ਨੂੰ ਤੁਸੀਂ ਖੁਦ ਮਾੜਾ ਸਮਝਦੇ ਹੋ। ਅਤੇ ਅੱਲਾਹ ਤੋਂ ਡਰੋਂ ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਕਰਨ ਵਾਲਾ ਹੈ।
يَا أَيُّهَا النَّاسُ إِنَّا خَلَقْنَاكُمْ مِنْ ذَكَرٍ وَأُنْثَىٰ وَجَعَلْنَاكُمْ شُعُوبًا وَقَبَائِلَ لِتَعَارَفُوا ۚ إِنَّ أَكْرَمَكُمْ عِنْدَ اللَّهِ أَتْقَاكُمْ ۚ إِنَّ اللَّهَ عَلِيمٌ خَبِيرٌ
ਹੈ ਲੋਕੋ! ਅਸੀਂ ਤੁਹਾਨੂੰ ਇੱਕ ਆਦਮੀ’ ਅਤੇ ਇੱਕ ਔਰਤ ਤੋਂ ਪੈਦਾ ਕੀਤਾ ਅਤੇ ਤੁਹਾਨੂੰ ਜਾਤੀਆਂ ਅਤੇ ਪਰਿਵਾਰਾਂ ਵਿਚ ਵੰਡ ਦਿੱਤਾ ਤਾਂ ਕਿ ਤੁਸੀਂ ਇੱਕ ਦੂਸਰੇ ਨੂੰ ਪਛਾਣੋ। ਬੇਸ਼ੱਕ ਅੱਲਾਹ ਦੇ ਨੇੜੇ ਤੁਹਾਡੇ ਵਿਚੋ’ ਜ਼ਿਆਦਾ ਇੱਜ਼ਤ ਵਾਲਾ ਉਹ ਹੈ ਜਿਹੜਾ ਸਭ ਤੋਂ ਜ਼ਿਆਦਾ (ਜੀਵਨ ਵਿੱਚ) ਸੰਜਮ ਰੱਖਦਾ ਹੈ। ਬੇਸ਼ੱਕ ਅੱਲਾਹ ਜਾਣਨ ਵਾਲਾ ਅਤੇ ਖ਼ਬਰ ਰੱਖਣ ਵਾਲਾ ਹੈ।

Choose other languages: