Quran Apps in many lanuages:

Surah Al-Hajj Ayahs #77 Translated in Punjabi

يَا أَيُّهَا النَّاسُ ضُرِبَ مَثَلٌ فَاسْتَمِعُوا لَهُ ۚ إِنَّ الَّذِينَ تَدْعُونَ مِنْ دُونِ اللَّهِ لَنْ يَخْلُقُوا ذُبَابًا وَلَوِ اجْتَمَعُوا لَهُ ۖ وَإِنْ يَسْلُبْهُمُ الذُّبَابُ شَيْئًا لَا يَسْتَنْقِذُوهُ مِنْهُ ۚ ضَعُفَ الطَّالِبُ وَالْمَطْلُوبُ
ਹੇ ਲੋਕੋ! ਮਿਸਾਲ ਦਿੱਤੀ ਜਾਂਦੀ ਹੈ, ਤਾਂ ਇਸ ਨੂੰ ਧਿਆਨ ਨਾਲ ਸੁਣੋ। ਤੁਸੀਂ ਲੋਕ ਅੱਲਾਹ ਤੋਂ’ ਬਿਨਾ ਜਿਸ ਚੀਜ਼ ਨੂੰ ਪੁਕਾਰਦੇ ਹੋ, ਉਹ ਇੱਕ ਮੱਖੀ ਵੀ ਪੈਦਾ ਨਹੀਂ ਕਰ ਸਕਦੇ। ਭਾਵੇਂ ਸਾਰੇ ਦੇ ਸਾਰੇ ਇਸ (ਮਕਸਦ) ਲਈ ਇਕੱਠੇ ਕਿਉਂ ਨਾ ਹੋਂ ਜਾਣ। ਅਤੇ ਜੇਕਰ ਮੱਖੀ ਉਨ੍ਹਾਂ ਤੋਂ ਕੁਝ ਖੋਹ ਲਵੇ, ਤਾਂ ਉਹ ਉਸ ਤੋਂ ਉਸ ਨੂੰ ਛਡਾ ਨਹੀਂ ਸਕਦੇ। ਮਦਦ ਮੰਗਣ ਵਾਲੇ ਵੀ ਬਲਹੀਨ ਅਤੇ ਜਿਨ੍ਹਾਂ ਤੋਂ ਮਦਦ ਮੰਗੀ ਉਹ ਵੀ ਬਲਹੀਨ।
مَا قَدَرُوا اللَّهَ حَقَّ قَدْرِهِ ۗ إِنَّ اللَّهَ لَقَوِيٌّ عَزِيزٌ
ਉਨ੍ਹਾਂ ਨੇ ਅੱਲਾਹ ਦੀ ਕਦਰ ਨਾ ਪਛਾਣੀ, ਜਿਹੜੀ ਕਿ ਉਨ੍ਹਾਂ ਨੂੰ ਪਛਾਣਨੀ ਚਾਹੀਦੀ ਸੀ। ਬੇਸ਼ੱਕ ਅੱਲਾਹ ਬਲਵਾਨ ਹੈ ਅਤੇ ਤਾਕਤਵਰ ਹੈ।
اللَّهُ يَصْطَفِي مِنَ الْمَلَائِكَةِ رُسُلًا وَمِنَ النَّاسِ ۚ إِنَّ اللَّهَ سَمِيعٌ بَصِيرٌ
ਅੱਲਾਹ ਫ਼ਰਿਸ਼ਤਿਆਂ ਵਿਚੋਂ ਆਪਣਾ ਸੁਨੇਹਾ ਪਹੁੰਚਾਉਣ ਵਾਲਾ ਚੁਣਦਾ ਹੈ ਅਤੇ ਮਨੁੱਖਾਂ ਵਿਚੋਂ ਵੀ। ਬੇਸ਼ੱਕ ਅੱਲਾਹ ਸੁਣਨ ਵਾਲਾ ਅਤੇ ਵੇਖਣ ਵਾਲਾ ਹੈ।
يَعْلَمُ مَا بَيْنَ أَيْدِيهِمْ وَمَا خَلْفَهُمْ ۗ وَإِلَى اللَّهِ تُرْجَعُ الْأُمُورُ
ਉਹ ਜਾਣਦਾ ਹੈ ਕਿ ਜਿਹੜਾ ਕੁਝ ਉਨ੍ਹਾਂ ਦੇ ਅੱਗੇ ਅਤੇ ਪਿੱਛੇ ਹੈ। ਅਤੇ ਅੱਲਾਹ ਵੱਲ ਹੀ ਸਾਰੇ ਮਾਮਲੇ ਵਾਪਿਸ ਮੁੜਦੇ ਹਨ।
يَا أَيُّهَا الَّذِينَ آمَنُوا ارْكَعُوا وَاسْجُدُوا وَاعْبُدُوا رَبَّكُمْ وَافْعَلُوا الْخَيْرَ لَعَلَّكُمْ تُفْلِحُونَ ۩
ਹੇ ਈਮਾਨ ਵਾਲਿਓ! ਰਕੂਅ (ਝੂਕੋ) ਅਤੇ ਸਿਜਦਾ ਕਰੋ ਅਤੇ ਆਪਣੇ ਰੱਬ ਦੀ ਇਬਾਦਤ ਕਰੋ ਅਤੇ ਨੇਕੀ ਦੇ ਕੰਮ ਕਰੋ ਤਾਂ ਕਿ ਤੁਸੀਂ ਸਫ਼ਲ ਹੋਵੋ।

Choose other languages: